ਰਾਹੁਲ ਗਾਂਧੀ ਅੱਜ-ਕੱਲ੍ਹ ਫਰਜ਼ੀ ਜੋਤਸ਼ੀ ਬਣ ਗਏ ਹਨ : ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ

Saturday, Apr 30, 2022 - 02:48 AM (IST)

ਰਾਹੁਲ ਗਾਂਧੀ ਅੱਜ-ਕੱਲ੍ਹ ਫਰਜ਼ੀ ਜੋਤਸ਼ੀ ਬਣ ਗਏ ਹਨ : ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ

ਨੈਸ਼ਨਲ ਡੈਸਕ : ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕੋਲਾ ਸੰਕਟ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਬਿਆਨ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅੱਜ-ਕੱਲ੍ਹ ਫਰਜ਼ੀ ਜੋਤਸ਼ੀ ਬਣ ਗਏ ਹਨ। ਦੇਸ਼ 'ਚ ਕੋਲੇ ਦੀ ਕਮੀ ਕਾਰਨ ਕੀ ਹੋਣ ਵਾਲਾ ਹੈ, ਇਹ ਦੱਸਣ ਦੀ ਬਜਾਏ ਉਹ ਦੇਸ਼ ਨੂੰ ਦੱਸਣ ਕਿ ਉਨ੍ਹਾਂ ਦੀ ਸਰਕਾਰ ਦੌਰਾਨ ਕਿੰਨਾ ਵੱਡਾ ਕੋਲਾ ਘੋਟਾਲਾ ਹੋਇਆ ਸੀ।

ਇਹ ਵੀ ਪੜ੍ਹੋ : ਹਿੰਦੂ ਸੰਗਠਨਾਂ ਵੱਲੋਂ ਪਟਿਆਲਾ ਬੰਦ ਦਾ ਐਲਾਨ, ਪੁਲਸ ਕਪਤਾਨ ਨੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ DC ਨੂੰ ਕੀਤੀ ਇਹ ਅਪੀਲ

ਦਰਅਸਲ, ਇਸ ਸਮੇਂ ਦੇਸ਼ ਦੇ ਕਈ ਰਾਜਾਂ ਵਿੱਚ ਕੋਲੇ ਦਾ ਸੰਕਟ ਡੂੰਘਾ ਹੋ ਗਿਆ ਹੈ, ਜਿਸ ਕਾਰਨ ਬਿਜਲੀ ਕੱਟ ਵਧਦੇ ਜਾ ਰਹੇ ਹਨ। ਇਸ ਦੌਰਾਨ ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਸੀ ਅਤੇ ਫੇਸਬੁੱਕ ਪੋਸਟ ਰਾਹੀਂ ਕਿਹਾ ਸੀ ਕਿ ਭਾਜਪਾ ਨੂੰ ਨਫ਼ਰਤ ਦੇ ਬੁਲਡੋਜ਼ਰ ਬੰਦ ਕਰਕੇ ਦੇਸ਼ ਦੇ ਪਾਵਰ ਪਲਾਂਟ ਚਲਾਉਣ ਬਾਰੇ ਸੋਚਣਾ ਚਾਹੀਦਾ ਹੈ। ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਵਾਲ ਉਠਾਉਂਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਅਤੇ ਇਥੋਂ ਦੇ ਰਹਿਣ ਵਾਲੇ ਲੋਕਾਂ ਦੀ ਚਿੰਤਾ ਹੈ? ਰਾਹੁਲ ਨੇ ਅੱਗੇ ਕਿਹਾ ਕਿ ਬਿਜਲੀ ਸੰਕਟ ਨੇ ਦੇਸ਼ 'ਚ ਤਬਾਹੀ ਮਚਾਈ ਹੋਈ ਹੈ।

ਇਹ ਵੀ ਪੜ੍ਹੋ : CM ਮਾਨ ਨੇ ਨਵੇਂ ਸਥਾਪਤ ਕੀਤੇ ਫਾਇਰ ਸਟੇਸ਼ਨਾਂ ਲਈ 20 ਨਵੀਆਂ ਅੱਗ ਬੁਝਾਊ ਗੱਡੀਆਂ ਨੂੰ ਦਿਖਾਈ ਹਰੀ ਝੰਡੀ

PunjabKesari

ਹੁਣ ਰਾਹੁਲ ਗਾਂਧੀ ਨੂੰ ਫੇਸਬੁੱਕ ਪੋਸਟ ਰਾਹੀਂ ਹੀ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਲਿਖਿਆ, ''ਰਾਹੁਲ ਗਾਂਧੀ ਅੱਜ-ਕੱਲ੍ਹ ਫਰਜ਼ੀ ਜੋਤਸ਼ੀ ਬਣੇ ਹੋਏ ਹਨ, ਦੇਸ਼ 'ਚ ਕੋਲੇ ਦੀ ਕਮੀ ਕਾਰਨ ਕੀ ਹੋਣ ਵਾਲਾ ਹੈ, ਇਹ ਦੱਸਣ ਦੀ ਬਜਾਏ ਉਨ੍ਹਾਂ ਨੂੰ ਇਹ ਦੇਸ਼ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਸਰਕਾਰ ਦੌਰਾਨ ਕਿੰਨਾ ਵੱਡਾ ਕੋਲਾ ਘੁਟਾਲਾ ਹੋਇਆ ਅਤੇ ਦੇਸ਼ ਦਾ ਕਿੰਨਾ ਵੱਡਾ ਨੁਕਸਾਨ ਹੋਇਆ, ਜਿਸ ਦਾ ਖਮਿਆਜ਼ਾ ਅੱਜ ਦੇਸ਼ ਭੁਗਤ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇਸ਼ ਵਿੱਚ ਕੋਲਾ ਉਤਪਾਦਨ ਵਧਾਉਣ ਲਈ ਲਗਾਤਾਰ ਕਈ ਕਦਮ ਚੁੱਕ ਰਹੀ ਹੈ। ਵਿੱਤੀ ਸਾਲ 2013-14 ਵਿੱਚ ਦੇਸ਼ ਦਾ ਕੋਲਾ ਉਤਪਾਦਨ ਸਿਰਫ 566 ਮੀਟ੍ਰਿਕ ਟਨ ਸੀ, ਜਦੋਂ ਕਿ ਦੇਸ਼ ਦਾ ਕੋਲਾ ਉਤਪਾਦਨ ਵਧ ਕੇ 777 ਮੀਟ੍ਰਿਕ ਟਨ ਹੋ ਗਿਆ ਹੈ ਅਤੇ ਵਿੱਤੀ ਸਾਲ 2021-22 ਵਿੱਚ 818 ਮੀਟ੍ਰਿਕ ਟਨ ਹੋ ਗਿਆ ਹੈ। ਯਾਨੀ ਮੋਦੀ ਸਰਕਾਰ ਦੇ ਅਧੀਨ ਦੇਸ਼ ਦਾ ਕੋਲੇ ਦਾ ਉਤਪਾਦਨ 37% ਅਤੇ 43% ਵਧਿਆ ਹੈ ਪਰ ਰਾਹੁਲ ਗਾਂਧੀ ਨੂੰ ਇਨ੍ਹਾਂ ਸਾਰੇ ਅੰਕੜਿਆਂ ਦੀ ਸਮਝ ਨਹੀਂ ਹੈ ਕਿਉਂਕਿ ਉਹ ਮੂਰਖ ਹੈ। ਵੈਸੇ, ਜੇਕਰ ਰਾਹੁਲ ਗਾਂਧੀ ਭਵਿੱਖਬਾਣੀ ਕਰਨ ਦੇ ਇੰਨੇ ਹੀ ਸ਼ੌਕੀਨ ਹਨ ਤਾਂ ਉਹ ਇਕ ਵਾਰ ਆਪਣੀ ਹੀ ਪਾਰਟੀ ਦਾ ਭਵਿੱਖ ਦੱਸ ਦੇਣ!"

ਇਹ ਵੀ ਪੜ੍ਹੋ : ਲੱਖਾਂ ਦੇ ਘਪਲੇ 'ਚ ਨਕੋਦਰ ਨਗਰ ਕੌਂਸਲ ਦਾ ਵੱਡਾ ਐਕਸ਼ਨ, 5 ਅਧਿਕਾਰੀਆਂ 'ਤੇ ਡਿੱਗੀ ਗਾਜ

ਦੱਸ ਦੇਈਏ ਕਿ ਕੜਾਕੇ ਦੀ ਗਰਮੀ ਦੇ ਵਿਚਕਾਰ ਦੇਸ਼ ਵਿੱਚ ਕੋਲੇ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਕੋਲਾ ਸੰਕਟ ਇੰਨਾ ਭਿਆਨਕ ਰੂਪ ਧਾਰਨ ਕਰ ਚੁੱਕਾ ਹੈ ਕਿ ਇਸ ਦਾ ਰੇਲ ਸੰਚਾਲਨ 'ਤੇ ਵੀ ਡੂੰਘਾ ਅਸਰ ਪੈ ਰਿਹਾ ਹੈ। ਕੋਲਾ ਸੰਕਟ ਦੀ ਸਥਿਤੀ ਇਹ ਹੈ ਕਿ ਰੇਲਵੇ ਨੇ ਕੋਲੇ ਦੀ ਕਮੀ ਕਾਰਨ 735 ਟਰੇਨਾਂ ਰੱਦ ਕਰ ਦਿੱਤੀਆਂ ਹਨ। ਰੇਲਵੇ ਨੇ ਇੱਕ ਹੁਕਮ ਜਾਰੀ ਕਰਕੇ ਕਿਹਾ ਹੈ ਕਿ ਦੇਸ਼ ਵਿੱਚ ਕੋਲੇ ਦੀ ਸਪਲਾਈ ਕਰਨ ਲਈ ਮੁੱਖ ਤੌਰ 'ਤੇ ਯਾਤਰੀ ਰੇਲ ਗੱਡੀਆਂ ਨੂੰ ਰੱਦ ਕੀਤਾ ਜਾ ਰਿਹਾ ਹੈ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


author

Mukesh

Content Editor

Related News