ਜੇਤਲੀ ਦੀ ਆਵਾਜ਼ ਹੁਣ ਸੰਸਦ ''ਚ ਨਹੀਂ ਗੂੰਜੇਗੀ,ਉਨ੍ਹਾਂ ਦੀ ਯਾਦ ਆਵੇਗੀ: ਰਾਹੁਲ

08/25/2019 5:23:29 PM

ਨਵੀਂ ਦਿੱਲੀ—ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਆਵਾਜ਼ ਹੁਣ ਪਵਿੱਤਰ ਸੰਸਦ 'ਚ ਨਹੀਂ ਗੂੰਜੇਗੀ ਪਰ ਉਨ੍ਹਾਂ ਦੀ ਕਮੀ ਹਮੇਸ਼ਾ ਰਹੇਗੀ। ਦੱਸ ਦੇਈਏ ਕਿ 66 ਸਾਲਾਂ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਸ਼ਨੀਵਾਰ ਨੂੰ ਏਮਜ਼ 'ਚ ਦਿਹਾਂਤ ਹੋ ਗਿਆ ਸੀ, ਜਿਨ੍ਹਾਂ ਦਾ ਅੱਜ ਭਾਵ ਐਤਵਾਰ ਨੂੰ ਨਵੀਂ ਦਿੱਲੀ ਵਿਖੇ ਨਿਗਮਬੋਧ ਘਾਟ 'ਤੇ ਸਰਕਾਰੀ ਸਨਮਾਣ ਨਾਲ ਅੰਤਿਮ ਸੰਸਕਾਰ ਕੀਤਾ ਗਿਆ।

ਰਾਹੁਲ ਗਾਂਧੀ ਨੇ ਜੇਤਲੀ ਦੀ ਪਤਨੀ ਸੰਗੀਤਾ ਜੇਤਲੀ ਨੂੰ ਭੇਜੇ ਸੋਗ ਸੰਦੇਸ਼ 'ਚ ਲਿਖਿਆ ਹੈ ਕਿ ਜੇਤਲੀ ਨੇ ਆਪਣੇ 4 ਦਹਾਕੇ ਦੇ ਸ਼ਾਨਦਾਰ ਕੈਰੀਅਰ 'ਚ ਰਾਜਨੀਤੀ 'ਤੇ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਜੇਤਲੀ ਦੀ ਆਵਾਜ ਪਵਿੱਤਰ ਸੰਸਦ 'ਚ ਹੁਣ ਨਹੀਂ ਗੂੰਜੇਗੀ ਪਰ ਸਾਨੂੰ ਹਮੇਸ਼ਾ ਉਨ੍ਹਾਂ ਦੀ ਯਾਦ ਆਵੇਗੀ। ਉਨ੍ਹਾਂ ਦੇ ਪਰਿਵਾਰ ਪ੍ਰਤੀ ਹਮਦਰਦੀ ਭਰੀਆਂ ਭਾਵਨਾਵਾਂ ਪ੍ਰਗਟਾਉਂਦੇ ਹੋਏ ਰਾਹੁਲ ਨੇ ਲਿਖਿਆ ਹੈ ਕਿ ਪ੍ਰਮਾਤਮਾ ਪਰਿਵਾਰ ਨੂੰ ਇਸ ਮੁਸ਼ਕਿਲ ਸਮੇ 'ਚ ਉਭਰਨ ਦੀ ਤਾਕਤ ਦੇਵੇ ਅਤੇ ਦੁੱਖ ਸਹਿਣ ਦੀ ਸ਼ਕਤੀ ਦੇਵੇ।

ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪਾਰਟੀ ਦੇ ਸੀਨੀਅਰ ਨੇਤਾ ਮਲਿਕਾਰਜੁਨ ਖੜਗੇ, ਜੈਰਾਮ ਰਮੇਸ਼, ਅਭਿਸ਼ੇਕ ਮਨੂ ਸਿੰਘਵੀ, ਕਪਿਲ ਸਿੱਬਲ, ਮੁੱਖ ਬੁਲਾਰਾ ਰਣਦੀਪ ਸੂਰਜੇਵਾਲ ਅਤੇ ਕਈ ਹੋਰ ਨੇਤਾਵਾਂ ਨੇ ਜੇਤਲੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ।  


Iqbalkaur

Content Editor

Related News