ਰਾਹੁਲ ਨੇ ਜਰਮਨ ਮੰਤਰੀ ਨਾਲ ਕੇਰਲ ਦੀ ਹੜ੍ਹ ਤੇ ਜੀ.ਐੱਸ.ਟੀ. ''ਤੇ ਕੀਤੀ ਚਰਚਾ

Thursday, Aug 23, 2018 - 12:18 AM (IST)

ਰਾਹੁਲ ਨੇ ਜਰਮਨ ਮੰਤਰੀ ਨਾਲ ਕੇਰਲ ਦੀ ਹੜ੍ਹ ਤੇ ਜੀ.ਐੱਸ.ਟੀ. ''ਤੇ ਕੀਤੀ ਚਰਚਾ

ਨਵੀਂ ਦਿੱਲੀ— ਬ੍ਰਿਟੇਨ ਤੇ ਜਰਮਨੀ ਦੀ ਚਾਰ ਦਿਨੀਂ ਯਾਤਰਾ 'ਤੇ ਅੱਜ ਹੈਮਬਰਗ ਪਹੁੰਚੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਜ ਮੰਤਰੀ ਤੇ ਸੰਸਦ ਮੈਂਬਰ ਨੀਲਸ ਐੱਨਨ ਨਾਲ ਮੁਲਾਕਾਤ ਕੀਤੀ। ਕਾਂਗਰਸ ਦੇ ਅਧਿਕਾਰਕ ਟਵਿਟਰ ਹੈਂਡਲ 'ਤੇ ਕੀਤੇ ਗਏ ਟਵੀਟ ਮੁਤਾਬਕ ਗਾਂਧੀ ਤੇ ਐੱਨਨ ਨੇ ਭਾਰਤੀ ਤੇ ਜਰਮਨ ਰਾਜਨੀਤੀ, ਕੇਰਲ ਦੀ ਵਿਨਸ਼ਕਾਰੀ ਹੜ੍ਹ, ਜੀ.ਐੱਸ.ਟੀ. ਤੇ ਨੌਕਰੀਆਂ ਬਾਰੇ ਗੱਲਬਾਤ ਕੀਤੀ।
ਗਾਂਧੀ ਦੇ ਦੋਵੇਂ ਦੀ ਦੇਸ਼ਾਂ 'ਚ ਪ੍ਰਵਾਸੀ ਭਾਰਤੀਆਂ ਤੇ ਵਿਦੇਸ਼ੀ ਵਿਅਕਤੀਆਂ ਨਾਲ ਮੁਲਾਕਾਤ ਕਰਨ ਦੀ ਸੰਭਾਵਨਾ ਹੈ। ਸੂਤਰਾਂ ਨੇ ਦੱਸਿਆ ਕਿ ਉਹ ਜਰਮਨ ਚਾਂਸਲਰ ਅੰਜੇਲਾ ਮਰਕੇਲ ਨਾਲ ਮੁਲਾਕਾਤ ਕਰ ਸਕਦੇ ਹਨ। ਜਰਮਨੀ 'ਚ ਉਹ ਹੈਮਬਰਗ ਤੇ ਬਰਲਿਨ 'ਚ 2 ਸਭਾਵਾਂ ਨੂੰ ਸੰਬੋਧਿਤ ਕਨਗੇ। ਅੱਜ ਗਾਂਧੀ ਹੈਮਬਰਗ 'ਚ ਬਕਿਰਸ ਸਮਰ ਸਕੂਲ ਦੇ ਕੈਂਪਨਜੇਲ ਥਿਏਰ 'ਚ ਭਾਸ਼ਣ ਦੇਣਘੇ। ਕੱਲ ਉਹ ਬਰਲਿਨ 'ਚ ਪ੍ਰਵਾਸੀ ਭਾਰਤੀ ਕਾਂਗਰਸ ਨੂੰ ਸੰਬੋਧਿਤ ਕਰਨਗੇ। ਇਸ ਤੋਂ ਬਾਅਦ ਉਹ ਬ੍ਰਿਟੇਨ ਜਾਣਗੇ ਜਿਥੇ ਉਹ ਭਾਰਤੀ ਮੂਲ ਦੇ ਸਥਾਨਕ ਮੈਂਬਰਾਂ ਨਾਲ ਮਿਲ ਕੇ ਪ੍ਰਵਾਸੀ ਭਾਰਤੀ ਕਾਂਗਰਸ ਵੱਲੋਂ ਆਯੋਜਿਤ ਇਕ ਪ੍ਰੋਗਰਾਮ 'ਚ ਆਪਣੀ ਗੱਲ ਰੱਖਣਗੇ।


Related News