ਸਰਜੀਕਲ ਸਟ੍ਰਾਈਕ ਨੂੰ ਲੈ ਕੇ ਦਿਗਵਿਜੇ ਦੇ ਬਿਆਨ ’ਤੇ ਬੋਲੇ ਰਾਹੁਲ, ਕਿਹਾ- ‘ਫੌਜ ਨੂੰ ਸਬੂਤ ਦੇਣ ਦੀ ਲੋੜ ਨਹੀਂ’

01/24/2023 3:10:41 PM

ਨੈਸ਼ਨਲ ਡੈਸਕ– ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਦਿਗਵਿਜੇ ਦੇ ਸਰਜੀਕਲ ਸਟ੍ਰਾਈਕ ਨੂੰ ਲੈ ਕੇ ਦਿੱਤੇ ਗਏ ਬਿਆਨ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਰਾਹੁਲ ਗਾਂਧੀ ਨੇ ਕਿਹਾ ਕਿ ਜੋ ਦਿਗਵਿਜੇ ਸਿੰਘ ਜੀ ਨੇ ਕਿਹਾ ਹੈ ਕਿ ਉਸ ਨਾਲ ਮੈਂ ਬਿਲਕੁਲ ਸਹਿਮਤ ਨਹੀਂ ਹਾਂ, ਸਾਡੀ ਆਰਮੀ ’ਤੇ ਸਾਨੂੰ ਪੂਰਾ ਭਰੋਸਾ ਹੈ। ਜੇਕਰ ਆਰਮੀ ਕੁਝ ਕਰੇ ਤਾਂ ਉਨ੍ਹਾਂ ਨੂੰ ਸਬੂਤ ਦੇਣ ਦੀ ਲੋੜ ਨਹੀਂ ਹੁੰਦੀ। ਦਿਗਵਿਜੇ ਦਾ ਬਿਆਨ ਨਿੱਜੀ ਹੈ, ਉਹ ਸਾਡਾ ਨਹੀਂ ਹੈ। ਦਿਗਵਿਜੇ ਦੇ ਬਿਆਨ ’ਤੇ ਕਾਂਗਰਸ ਨੇਤਾ ਨੇ ਕਿਹਾ ਕਿ ਫੌਜ ਨੂੰ ਸਬੂਤ ਦੇਣ ਦੀ ਲੋੜ ਨਹੀਂ ਹੈ, ਫੌਜ ਅਸਾਧਾਰਣ ਰੂਪ ਨਾਲ ਚੰਗਾ ਕੰਮ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ’ਚ ਰਾਜ ਦਰਜਾ ਦਾ ਮੁੱਦਾ ਹੈ। ਸਾਨੂੰ ਲਗਦਾ ਹੈ ਕਿ ਛੇਤੀ ਤੋਂ ਛੇਤੀ ਇਸਨੂੰ ਰਾਜ ਦਾ ਦਰਜਾ ਮਿਲਣਾ ਚਾਹੀਦਾ ਹੈ ਅਤੇ ਇੱਥੇ ਛੇਤੀ ਤੋਂ ਛੇਤੀ ਵਿਧਾਨ ਸਭਾ ਦੀ ਮੁੜ ਸ਼ੁਰੂਆਤ ਹੋਣੀ ਚਾਹੀਦੀ ਹੈ। 

ਉੱਥੇ ਹੀ ਇਸਦੇ ਨਾਲ ਹੀ ਰਾਜਨਾਥ ਸਿੰਘ ਦੇ ਬਿਆਨ ’ਤੇ ਰਾਹੁਲ ਗਾਂਧੀ ਨੇ ਕਿਹਾ ਕਿ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਜੋ ਪੈਦਲ ਯਾਤਰਾ ਪੂਰੇ ਦੇਸ਼ ਦੇ ਲੋਕਾਂ ਨੂੰ ਜੋੜਨ ਦਾ ਕੰਮ ਕਰ ਰਹੀ ਹੈ, ਉਹ ਕਿਸ ਤਰ੍ਹਾਂ ਦੇਸ਼ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੈਂ ਇਹ ਦੇਖ ਸਕਦਾ ਹਾਂ ਕਿ ਕਿਸ ਤਰ੍ਹਾਂ ਰਾਜਨਾਥ ਸਿੰਘ ਦੀ ਪਾਰਟੀ ਦੇਸ਼ ਨੂੰ ਨੁਕਸਾਨ ਪਹੁੰਚਾ ਰਹੀ ਹੈ। ਮੈਨੂੰ ਲਗਦ ਹੈ ਕਿ ਜਿਸ ਪਾਰਟੀ ’ਚ ਰਾਜਨਾਥ ਸਿੰਘ ਹਨ, ਉੱਥੇ ਉਨ੍ਹਾਂ ਨੇ ਕੀ ਕਹਿਣਾ ਹੈ, ਉਹ ਪਾਰਟੀ ਦੇ ਸੀਨੀਅਰ ਲੋਕ ਦੱਸਦੇ ਹਨ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਅੱਜ ਰਾਹੁਲ ਗਾਂਧੀ ਘੁੰਮ-ਘੁੰਮ ਕੇ ਕਹਿ ਰਹੇ ਹਨ ਕਿ ਹਿੰਦੁਸਤਾਨ ’ਚ ਨਫਰਤ ਹੈ। ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਹਿੰਦੁਸਤਾਨ ’ਚ ਨਫਰਤ ਪੈਦਾ ਕਰਨ ਦੀ ਕੋਸ਼ਿਸ਼ ਕੌਣ ਕਰ ਰਿਹਾ ਹੈ? ਉਨ੍ਹਾਂ ਨੂੰ ਕਿੱਥੇ ਨਫਰਤ ਦਿਖਾਈ ਦੇ ਰਹੀ ਹੈ? ਕਾਂਗਰਸ ਦੇ ਲੋਕ ਸਾਰੀ ਦੁਨੀਆ ’ਚ ਭਾਰਤ ਦਾ ਅਕਸ ਖਰਾਬ ਕਰ ਰਹੇ ਹਨ। 


Rakesh

Content Editor

Related News