ਕੋਰੋਨਾ ਟੀਕੇ ਦੀ ਜ਼ਰੂਰਤ 'ਤੇ ਬਹਿਸ ਬੇਕਾਰ, ਹਰ ਭਾਰਤੀ ਸੁਰੱਖਿਅਤ ਜੀਵਨ ਦਾ ਹੱਕਦਾਰ : ਰਾਹੁਲ

Wednesday, Apr 07, 2021 - 12:53 PM (IST)

ਕੋਰੋਨਾ ਟੀਕੇ ਦੀ ਜ਼ਰੂਰਤ 'ਤੇ ਬਹਿਸ ਬੇਕਾਰ, ਹਰ ਭਾਰਤੀ ਸੁਰੱਖਿਅਤ ਜੀਵਨ ਦਾ ਹੱਕਦਾਰ : ਰਾਹੁਲ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦੇਸ਼ ਦੇ ਸਾਰੇ ਨਾਗਰਿਕਾਂ ਲਈ ਕੋਰੋਨਾ ਦੇ ਟੀਕੇ ਦੀ ਪੈਰਵੀ ਕੀਤੀ। ਰਾਹੁਲ ਨੇ ਕਿਹਾ ਕਿ ਇਸ ਟੀਕੇ ਦੀ ਜ਼ਰੂਰਤ ਨੂੰ ਲੈ ਕੇ ਬਹਿਸ ਕਰਨਾ ਮਜ਼ਾਕੀਆ ਹੈ ਅਤੇ ਹਰ ਭਾਰਤੀ ਸੁਰੱਖਿਅਤ ਜੀਵਨ ਦਾ ਮੌਕਾ ਪਾਉਣ ਦਾ ਹੱਕਦਾਰ ਹੈ।

PunjabKesariਉਨ੍ਹਾਂ ਨੇ 'ਕੋਵਿਡ ਵੈਕਸੀਨ' ਹੈਸ਼ਟੈਗ ਨਾਲ ਟਵੀਟ ਕੀਤਾ,''ਜ਼ਰੂਰਤ ਅਤੇ ਮਰਜ਼ੀ ਨੂੰ ਲੈ ਕੇ ਬਹਿਸ ਕਰਨਾ ਬੇਕਾਰ ਹੈ। ਹਰ ਭਾਰਤੀ ਸੁਰੱਖਿਅਤ ਜੀਵਨ ਦਾ ਮੌਕਾ ਪਾਉਣ ਦਾ ਹੱਕਦਾਰ ਹੈ।'' ਦੱਸਣਯੋਗ ਹੈ ਕਿ ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਵਿਰੁੱਧ ਚੱਲ ਰਹੀ ਟੀਕਾਕਰਨ ਮੁਹਿੰਮ ਦੇ ਅਧੀਨ 45 ਸਾਲ ਤੋਂ ਵੱਧ ਉਮਰ ਦੇ ਲੋਕ ਟੀਕਾ ਲਗਵਾ ਸਕਦੇ ਹਨ।

ਇਹ ਵੀ ਪੜ੍ਹੋ : 3 ਦਿਨਾਂ 'ਚ ਦੂਜੀ ਵਾਰ ਦੇਸ਼ 'ਚ ਕੋਰੋਨਾ ਦੇ ਇਕ ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News