ਰਾਹੁਲ ਗਾਂਧੀ ਦਾ ਤੰਜ- ਗੁਲਾਬੀ ਚਸ਼ਮੇ ਉਤਾਰੋ PM, ਨਦੀਆਂ ''ਚ ਵਹਿ ਰਹੀਆਂ ਅਣਗਿਣਤ ਲਾਸ਼ਾਂ

Tuesday, May 11, 2021 - 01:47 PM (IST)

ਰਾਹੁਲ ਗਾਂਧੀ ਦਾ ਤੰਜ- ਗੁਲਾਬੀ ਚਸ਼ਮੇ ਉਤਾਰੋ PM, ਨਦੀਆਂ ''ਚ ਵਹਿ ਰਹੀਆਂ ਅਣਗਿਣਤ ਲਾਸ਼ਾਂ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਮਹਾਮਾਰੀ ਦੇ ਇਸ ਮੁਸ਼ਕਲ ਸਮੇਂ 'ਚ ਇਕ-ਦੂਜੇ ਦੀ ਮਦਦ ਕਰਨ। ਉਨ੍ਹਾਂ ਨੇ ਕੋਰੋਨਾ ਮਹਾਮਾਰੀ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਚਲਾਈ ਗਈ ਸੋਸ਼ਲ ਮੀਡੀਆ ਮੁਹਿੰਮ 'ਸਪੀਕਅਪ ਟੂ ਸੇਵ ਲਾਈਵਸ' ਦੇ ਅਧੀਨ ਲੋਕਾਂ ਨੂੰ ਇਸ ਸਮੇਂ ਇਕਜੁਟ ਹੋਣ ਦੀ ਅਪੀਲ ਕੀਤੀ। ਇਸ ਦੌਰਾਨ ਰਾਹੁਲ ਨੇ ਟਵੀਟ ਕਰ ਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਰਾਹੁਲ ਨੇ ਟਵੀਟ ਕਰ ਕੇ ਕਿਹਾ,''ਨਦੀਆਂ 'ਚ ਵਹਿੰਦੀਆਂ ਅਣਗਿਣਤ ਲਾਸ਼ਾਂ, ਹਸਪਤਾਲਾਂ 'ਚ ਲੰਬੀਆਂ ਲਾਈਨਾਂ ਤੱਕ, ਜੀਵਨ ਸੁਰੱਖਿਆ ਦਾ ਖੋਹਿਆ ਹੱਕ! ਪੀ.ਐੱਮ. ਉਹ ਗੁਲਾਬੀ ਚਸ਼ਮਾ ਉਤਾਰੋ, ਜਿਸ ਨਾਲ ਸੈਂਟਰਲ ਵਿਸਟਾ ਤੋਂ ਇਲਾਵਾ ਕੁਝ ਦਿੱਸਦਾ ਨਹੀਂ ਨਹੀਂ। 

PunjabKesari

ਇਹ ਵੀ ਪੜ੍ਹੋ : ਸਸਕਾਰ ਲਈ ਲੱਕੜੀਆਂ ਨਹੀਂ ਤਾਂ ਲੋਕ ਨਦੀ 'ਚ ਸੁੱਟ ਰਹੇ ਲਾਸ਼? 45 ਲਾਸ਼ਾਂ ਮਿਲਣ ਨਾਲ ਫੈਲੀ ਸਨਸਨੀ

ਇਸ ਤੋਂ ਇਲਾਵਾ ਕਾਂਗਰਸ ਨੇਤਾ ਨੇ ਇਕ ਮਿੰਟ ਦਾ ਵੀਡੀਓ ਸਾਂਝਾ ਕੀਤਾ, ਜਿਸ 'ਚ ਦਿਖਾਇਆ ਗਿਆ ਹੈ ਕਿ ਆਕਸੀਜਨ, ਵੈਂਟੀਲੇਟਰ, ਆਈ.ਸੀ.ਯੂ. ਬੈੱਡ ਅਤੇ ਟੀਕੇ ਦੀ ਕਮੀ ਹੈ ਅਤੇ ਲੋਕ ਇਨ੍ਹਾਂ ਲਈ ਸੰਘਰਸ਼ ਕਰ ਰਹੇ ਹਨ। ਰਾਹੁਲ ਨੇ ਟਵੀਟ ਕੀਤਾ,''ਸਾਡੇ ਦੇਸ਼ ਨੂੰ ਇਸ ਮੁਸ਼ਕਲ ਸਮੇਂ 'ਚ ਮਦਦਗਾਰ ਹੱਥਾਂ ਦੀ ਜ਼ਰੂਰਤ ਹੈ। ਚੱਲੋ ਅਸੀਂ ਲੋਕਾਂ ਦਾ ਜੀਵਨ ਬਚਾਉਣ ਲਈ ਆਪਣੇ ਹਿੱਸੇ ਦਾ ਯੋਗਦਾਨ ਦੇਈਏ। ਇਸ ਮੁਹਿੰਮ ਨਾਲ ਜੁੜੀਏ ਅਤੇ ਕੋਰੋਨਾ ਵਿਰੁੱਧ ਲੜਾਈ ਨੂੰ ਮਜ਼ਬੂਤ ਕਰੀਏ।'' ਕਾਂਗਰਸ ਨੇ ਕੋਰੋਨਾ ਆਫ਼ਤ 'ਚ ਲੋਕਾਂ ਦੀ ਮਦਦ ਲਈ ਆਪਣੇ ਰਾਸ਼ਟਰੀ ਦਫ਼ਤਰ ਅਤੇ ਪ੍ਰਦੇਸ਼ ਇਕਾਈਆਂ ਦੇ ਦਫ਼ਤਰਾਂ 'ਚ ਵੀ ਕੰਟਰੋਲ ਰੂਮ ਸਥਾਪਤ ਕੀਤੇ ਹਨ। ਪਾਰਟੀ ਦੀ ਯੂਥ ਇਕਾਈ ਭਾਰਤੀ ਯੂਥ ਕਾਂਗਰਸ ਵੀ ਸੋਸ਼ਲ ਮੀਡੀਆ ਅਤੇ ਫ਼ੋਨ ਦੇ ਮਾਧਿਅਮਾਂ ਨਾਲ ਲੋਕਾਂ ਦੀ ਮਦਦ ਕਰ ਰਹੀ ਹੈ।

 

ਇਹ ਵੀ ਪੜ੍ਹੋ : ਨੱਢਾ ਨੇ ਸੋਨੀਆ ਨੂੰ ਲਿਖੀ ਚਿੱਠੀ, ਮਹਾਮਾਰੀ ਦੌਰਾਨ ਲੋਕਾਂ ਨੂੰ ਗੁੰਮਰਾਹ ਕਰਨ, ਡਰ ਪੈਦਾ ਕਰਨ ਦਾ ਲਗਾਇਆ ਦੋਸ਼


author

DIsha

Content Editor

Related News