ਦੇਸ਼ ''ਚ ਹੋਵੇਗੀ ਜਾਤੀ ਜਨਗਣਨਾ : ਰਾਹੁਲ ਗਾਂਧੀ
Wednesday, Nov 06, 2024 - 05:33 PM (IST)
ਨਾਗਪੁਰ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਵਿਚ ਜਾਤੀ ਆਧਾਰਿਤ ਜਨਗਣਨਾ ਹੋਵੇਗੀ ਅਤੇ ਇਸ ਪ੍ਰਕਿਰਿਆ ਨਾਲ ਦਲਿਤਾਂ, ਹੋਰ ਪਛੜੇ ਵਰਗਾਂ ਅਤੇ ਆਦਿਵਾਸੀਆਂ ਨਾਲ ਹੋ ਰਹੀ ਬੇਇਨਸਾਫੀ ਸਾਹਮਣੇ ਆਵੇਗੀ। ਨਾਗਪੁਰ 'ਚ ਸੰਵਿਧਾਨ ਸਨਮਾਨ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ,''ਜਾਤੀ ਜਨਗਣਨਾ ਨਾਲ ਸਭ ਕੁਝ ਸਪੱਸ਼ਟ ਹੋ ਜਾਵੇਗਾ। ਸਾਰਿਆਂ ਨੂੰ ਪਤਾ ਹੋਵੇਗਾ ਕਿ ਉਨ੍ਹਾਂ ਕੋਲ ਕਿੰਨੀ ਤਾਕਤ ਹੈ ਅਤੇ ਉਨ੍ਹਾਂ ਦੀ ਭੂਮਿਕਾ ਕੀ ਹੈ।
ਗਾਂਧੀ ਨੇ ਕਿਹਾ,"ਅਸੀਂ 50 ਫ਼ੀਸਦੀ (ਰਾਖਵੇਂਕਰਨ ਦੀ ਸੀਮਾ) ਦੀ ਕੰਧ ਨੂੰ ਵੀ ਤੋੜਾਂਗੇ।" ਉਨ੍ਹਾਂ ਕਿਹਾ ਕਿ ਡਾ. ਬਾਬਾ ਸਾਹਿਬ ਅੰਬੇਡਕਰ ਦੁਆਰਾ ਤਿਆਰ ਕੀਤਾ ਗਿਆ ਸੰਵਿਧਾਨ ਸਿਰਫ਼ ਇਕ ਕਿਤਾਬ ਨਹੀਂ ਹੈ, ਸਗੋਂ ਜੀਵਨ ਜਿਉਂਣ ਦਾ ਇਕ ਤਰੀਕਾ ਹੈ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਜਦੋਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਅਤੇ ਭਾਜਪਾ ਦੇ ਲੋਕ ਸੰਵਿਧਾਨ 'ਤੇ 'ਹਮਲਾ' ਕਰਦੇ ਹਨ ਤਾਂ ਉਹ ਦੇਸ਼ ਦੀ ਆਵਾਜ਼ 'ਤੇ ਹਮਲਾ ਕਰਦੇ ਹਨ। ਰਾਹੁਲ ਗਾਂਧੀ ਨੇ ਦਾਅਵਾ ਕੀਤਾ,"ਅਡਾਨੀ ਦੀ ਕੰਪਨੀ ਦੇ ਪ੍ਰਬੰਧਨ 'ਚ ਤੁਹਾਨੂੰ ਇਕ ਵੀ ਦਲਿਤ, ਓਬੀਸੀ ਜਾਂ ਆਦਿਵਾਸੀ ਨਹੀਂ ਮਿਲੇਗਾ।" ਕਾਂਗਰਸ ਨੇਤਾ ਨੇ ਕਿਹਾ,"ਤੁਸੀਂ ਸਿਰਫ 25 ਲੋਕਾਂ ਦੀ 16 ਲੱਖ ਕਰੋੜ ਰੁਪਏ ਦਾ ਕਰਜ਼ ਮੁਆਫ਼ ਕਰਦੇ ਹੋ ਪਰ ਜਦੋਂ ਮੈਂ ਕਿਸਾਨਾਂ ਦੀ ਕਰਜ਼ ਮੁਆਫ਼ੀ ਦੀ ਮੰਗ ਕਰਦਾ ਹਾਂ ਤਾਂ ਮੇਰੇ 'ਤੇ ਹਮਲਾ ਕੀਤਾ ਜਾਂਦਾ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8