ਬ੍ਰਿਟੇਨ ਪਹੁੰਚੇ ਰਾਹੁਲ ਗਾਂਧੀ, ਕੈਂਬ੍ਰਿਜ ਯੂਨੀਵਰਸਿਟੀ ''ਚ ਦੇਣਗੇ ਭਾਸ਼ਣ
Wednesday, Mar 01, 2023 - 12:07 AM (IST)
ਨੈਸ਼ਨਲ ਡੈਸਕ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਮੰਗਲਵਾਰ ਨੂੰ ਇਕ ਹਫ਼ਤੇ ਦੀ ਯਾਤਰਾ 'ਤੇ ਬ੍ਰਿਟੇਨ ਪਹੁੰਚੇ, ਜਿੱਥੇ ਉਹ ਕੈਂਬ੍ਰਿਜ ਯੂਨੀਵਰਸਿਟੀ 'ਚ ਸੰਬੋਧਨ ਕਰਨਗੇ ਅਤੇ ਉੱਥੇ ਭਾਰਤੀ ਪ੍ਰਵਾਸੀ ਭਾਈਚਾਰੇ ਨਾਲ ਗੱਲਬਾਤ ਕਰਨਗੇ। 'ਕੈਂਬ੍ਰਿਜ ਜੱਜ ਬਿਜ਼ਨੈੱਸ ਸਕੂਲ (ਕੈਂਬ੍ਰਿਜ ਜੇਬੀਐੱਸ) ਵਿਖੇ ਵਿਜ਼ਿਟਿੰਗ ਫੈਲੋ ਗਾਂਧੀ ਯੂਨੀਵਰਸਿਟੀ ਵਿੱਚ "21ਵੀਂ ਸਦੀ 'ਚ ਸੁਣਨਾ ਸਿੱਖਣਾ" ਵਿਸ਼ੇ 'ਤੇ ਭਾਸ਼ਣ ਦੇਣਗੇ।
ਇਹ ਵੀ ਪੜ੍ਹੋ : ਅਜਬ-ਗਜ਼ਬ : 51 ਸਾਲਾਂ ਤੋਂ ਬਿਨਾਂ ਬਿਜਲੀ, ਗੈਸ ਤੇ ਮੋਬਾਇਲ ਦੇ ਪਹਾੜਾਂ ’ਚ ਜ਼ਿੰਦਗੀ ਬਤੀਤ ਕਰ ਰਿਹਾ ਇਹ ਸ਼ਖਸ
ਕੈਂਬ੍ਰਿਜ ਜੇਬੀਐੱਸ ਨੇ ਮੰਗਲਵਾਰ ਨੂੰ ਟਵੀਟ ਕੀਤਾ, "ਸਾਡੇ ਕੈਂਬ੍ਰਿਜ ਐੱਮਬੀਏ ਪ੍ਰੋਗਰਾਮ ਨੂੰ ਭਾਰਤ ਦੇ ਪ੍ਰਮੁੱਖ ਵਿਰੋਧੀ ਧਿਰ ਦੇ ਨੇਤਾ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦਾ ਸਵਾਗਤ ਕਰਦਿਆਂ ਖੁਸ਼ੀ ਹੋਈ।" ਉਨ੍ਹਾਂ ਕਿਹਾ, "ਉਹ ਅੱਜ "21ਵੀਂ ਸਦੀ 'ਚ ਸੁਣਨਾ ਸਿੱਖਣਾ" ਵਿਸ਼ੇ 'ਤੇ ਕੈਂਬ੍ਰਿਜ ਜੇਬੀਐੱਸ ਦੇ ਵਿਜ਼ਿਟਿੰਗ ਫੈਲੋ ਦੇ ਰੂਪ 'ਚ ਬੋਲਣਗੇ।"
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।