ਬਹਿਰੀਨ ਦੇ ਰਾਜਕੁਮਾਰ ਨੂੰ ਮਿਲੇ ਰਾਹੁਲ

Tuesday, Jan 09, 2018 - 02:59 AM (IST)

ਬਹਿਰੀਨ ਦੇ ਰਾਜਕੁਮਾਰ ਨੂੰ ਮਿਲੇ ਰਾਹੁਲ

ਨਵੀਂ ਦਿੱਲੀ— ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਬਹਿਰੀਨ ਦੇ ਸ਼ਹਿਜ਼ਾਦਾ ਸ਼ੇਖ ਖਾਲਿਦ ਬਿਨ ਹਮਾਦ ਅਲ ਖਲੀਫਾ ਨਾਲ ਉਨ੍ਹਾਂ ਦੇ ਪੈਲੇਸ ਵਿਚ ਮੁਲਾਕਾਤ ਕੀਤੀ। ਕਾਂਗਰਸ ਪਾਰਟੀ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਾਂਧੀ ਬਹਿਰੀਨ ਵਿਚ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਨੂੰ ਵੀ ਮਿਲੇ। ਉਹ ਅੱਜਕਲ ਪ੍ਰਵਾਸੀ ਭਾਰਤੀਆਂ ਨੂੰ ਕਾਂਗਰਸ ਨਾਲ ਜੋੜਨ ਦੇ ਇਰਾਦੇ ਨਾਲ ਬਹਿਰੀਨ ਵਿਚ ਹੋਣ ਵਾਲੇ ਇਕ ਸੰਮੇਲਨ ਵਿਚ ਹਿੱਸਾ ਲੈਣ ਲਈ ਗਏ ਹੋਏ ਹਨ। ਉਨ੍ਹਾਂ ਬਹਿਰੀਨ ਦੇ ਰਾਜਕੁਮਾਰ ਨਾਲ ਖੇਡਾਂ ਬਾਰੇ ਵੀ ਚਰਚਾ ਕੀਤੀ।
ਸੂਤਰ੍ਹਾਂ ਦਾ ਕਹਿਣਾ ਹੈ ਕਿ ਰਾਹੁਲ ਪ੍ਰਵਾਸੀ ਭਾਰਤੀਆਂ ਨੂੰ ਪਾਰਟੀ ਨਾਲ ਜੋੜਨ ਦੇ ਮਕਸਦ ਨਾਲ ਇਸ ਸੰਮੇਲਨ 'ਚ ਹਿੱਸਾ ਲੈਣ ਗਏ ਹਨ।


Related News