ਰਾਹੁਲ ਗਾਂਧੀ ਦੋ ਦਿਨਾਂ ਦੌਰੇ ਲਈ ਪਹੁੰਚੇ ਦੁਬਈ

01/11/2019 12:14:11 PM

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਦੇ ਦੋ ਦਿਨਾਂ ਦੌਰੇ ਲਈ ਵੀਰਵਾਰ ਨੂੰ ਦੁਬਈ ਪਹੁੰਚੇ। ਏਅਰਪੋਰਟ 'ਤੇ ਲੋਕਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਤੇ ਉਨ੍ਹਾਂ ਦੇ ਇਸ ਦੌਰੇ ਨੂੰ ਲੈ ਕੇ ਲੋਕ ਕਾਫੀ ਉਤਸ਼ਾਹਿਤ ਦਿਖੇ। 2019 'ਚ ਇਹ ਰਾਹੁਲ ਦਾ ਪਹਿਲਾਂ ਅੰਤਰਰਾਸ਼ਟਰੀ ਦੌਰਾ ਹੈ। ਪਾਰਟੀ ਸੂਤਰਾਂ ਮੁਤਾਬਕ ਰਾਹੁਲ ਗਾਂਧੀ ਆਪਣੇ 11-12 ਜਨਵਰੀ ਦੇ ਯੂ.ਏ.ਈ. ਪ੍ਰਵਾਸ ਦੌਰਾਨ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕਰਨ ਤੋਂ ਇਲਾਵਾ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਹੋਣ ਵਾਲੇ ਪ੍ਰੋਗਰਾਮ 'ਚ ਵੀ ਹਿੱਸਾ ਲੈਣਗੇ। ਜਿਸ 'ਚ ਹਜ਼ਾਰਾਂ ਲੋਕ ਸ਼ਾਮਲ ਹੋ ਸਕਦੇ ਹਨ।

ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਜਸ਼ਨ ਦੇ ਤੌਰ 'ਤੇ ਦੁਬਈ ਕ੍ਰਿਕਟ ਸਟੇਡੀਅਮ 'ਚ 11 ਜਨਵਰੀ ਨੂੰ ਵੱਡੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਹੋ ਰਿਹਾ ਹੈ। ਜਿਸ 'ਚ ਕਾਂਗਰਸ ਪ੍ਰਧਾਨ ਮੁੱਖ ਮਹਿਮਾਨ ਹੋਣਗੇ। ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਅਮਰੀਕਾ, ਲੰਡਨ, ਜਰਮਨੀ, ਸਿੰਗਾਪੁਰ ਤੇ ਬਹਿਰੀਨ 'ਚ ਜਨਤਕ ਪ੍ਰੋਗਰਾਮਾਂ 'ਚ ਸ਼ਾਮਲ ਹੋ ਚੁੱਕੇ ਹਨ। ਰਾਹੁਲ ਦਾ ਯੂ.ਏ.ਈ. ਦੇ ਮੰਤਰੀਆਂ ਤੇ ਅਧਿਕਾਰੀਆਂ, ਭਾਰਤੀ ਪ੍ਰਵਾਸੀ ਕਾਮਿਆਂ, 'ਇੰਡੀਅਨ ਬਿਜਨੈਸ ਪ੍ਰੋਫੈਸ਼ਨਲ ਕਾਊਂਸਲ ਦੇ ਮੈਂਬਰਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ।


Inder Prajapati

Content Editor

Related News