ਰਾਹੁਲ ਗਾਂਧੀ ਦਾ ਮੋਦੀ ''ਤੇ ਤੰਜ਼- GST ਦਾ ਮਤਲਬ,''ਗੱਬਰ ਸਿੰੰਘ ਟੈਕਸ''

Monday, Oct 23, 2017 - 05:25 PM (IST)

ਰਾਹੁਲ ਗਾਂਧੀ ਦਾ ਮੋਦੀ ''ਤੇ ਤੰਜ਼- GST ਦਾ ਮਤਲਬ,''ਗੱਬਰ ਸਿੰੰਘ ਟੈਕਸ''

ਗਾਂਧੀਨਗਰ— ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਗਾਂਧੀਨਗਰ 'ਚ ਨਵੀਨਤਾ ਗੁਜਰਾਤ ਜਨਾਦੇਸ਼ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੂਰੇ ਗੁਜਰਾਤ 'ਚ ਅੰਦੋਲਨ ਹੋ ਰਿਹਾ ਹੈ, ਇੱਥੇ ਸਿਰਫ ਹੁਣ ਉਦਯੋਗਪਤੀਆਂ ਦੀ ਸਰਕਾਰ ਹੈ। ਉਨ੍ਹਾਂ ਨੇ ਕਿਹਾ ਕਿ ਗੁਜਰਾਤ 'ਚ 30 ਲੱਖ ਨੌਜਵਾਨ ਬੇਰੁਜ਼ਗਾਰ ਬੈਠੇ ਹਨ ਅਤੇ ਮੋਦੀ ਜੀ ਗੁਜਰਾਤ ਨੂੰ ਖਰੀਦਣ 'ਚ ਲੱਗੇ ਹੋਏ ਹਨ। ਪ੍ਰਧਾਨਮੰਤਰੀ 'ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਨੇ ਕਿਹਾ ਕਿ ਮੋਦੀ ਜੀ ਹੁਣ ਖੁਦ ਗੁਜਰਾਤ ਨੂੰ ਨਹੀਂ ਖਰੀਦ ਸਕਦੇ। ਹੁਣ ਨੌਜਵਾਨ ਸ਼ਾਂਤ ਨਹੀਂ ਬੈਠਣਗੇ। ਜੇਤਲੀ ਜੀ ਅਤੇ ਮੋਦੀ ਜੀ ਕਹਿੰਦੇ ਹਨ ਕਿ ਕਾਂਗਰਸ ਦੀ ਗੱਲ ਜੀ.ਐਸ.ਟੀ 'ਤੇ ਨਹੀਂ ਸੁਣਨਗੇ। ਜੀ.ਐਸ.ਟੀ ਲਾਗੂ ਕਰ ਦਿਓ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਨ੍ਹਾਂ ਦਾ ਜੋ ਜੀ.ਐਸ.ਟੀ ਹੈ ਇਹ ਜੀ.ਐਸ.ਟੀ ਨਹੀਂ, ਇਹ 'ਗੱਬਰ ਸਿੰਘ ਟੈਕਸ' ਹੈ। ਪੂਰੇ ਦੇਸ਼ ਦੀ ਆਰਥਿਕਤਾ ਨੂੰ ਮੋਦੀ ਜੀ ਨੇ ਖਰਾਬ ਕਰ ਦਿੱਤਾ ਹੈ। ਜੀ.ਐਸ.ਟੀ ਕਾਂਗਰਸ ਦੀ ਸੋਚ ਹੈ ਅਤੇ ਇਸ ਦੇ ਪਿੱਛੇ ਸੋਚ ਨੂੰ ਸਮਝੋ। 
ੰਮੰਚ 'ਤੇ ਬੈਠੇ ਹੋਏ ਅਲਪੇਸ਼ ਠਾਕੋਰ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਤੁਸੀਂ ਇਸ ਜਨਤਾ ਨੂੰ ਸ਼ਾਂਤ ਰਹਿਣ ਲਈ ਕਹਿੰਦੇ ਹੋ ਪਰ ਹੁਣ ਇਹ ਸ਼ਾਂਤ ਨਹੀਂ ਰਹਿਣਗੇ, ਇਨ੍ਹਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਅਤੇ ਨਾ ਹੀ ਖਰੀਦਿਆ ਜਾ ਸਕਦਾ ਹੈ। ਇਹ ਗੁਜਰਾਤ ਦੀ ਆਵਾਜ਼ ਹੈ, ਇਸ ਨੂੰ ਪੂਰੀ ਦੁਨੀਆਂ ਦੇ ਪੈਸੇ ਤੋਂ ਨਹੀਂ ਖਰੀਦਿਆ ਜਾ ਸਕਦਾ ਹੈ। ਗਾਂਧੀ ਜੀ ਦੀ ਆਵਾਜ਼ ਨੂੰ ਵੀ ਅੰਗਰੇਜ਼ਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਸੁਪਰ ਪਾਵਰ ਨੂੰ ਭੱਜਾ ਦਿੱਤਾ।
ਰਾਹੁਲ ਨੇ ਕਿਹਾ ਕਿ ਟਾਟਾ ਨੂੰ ਨੈਨੋ ਲਈ 35 ਹਜ਼ਾਰ ਕਰੋੜ ਰੁਪਏ ਦਿੱਤਾ, ਉਸ ਨਾਲ ਕਿਸਾਨਾਂ ਦਾ ਕਰਜ਼ ਮੁਆਫ ਹੋ ਸਕਦਾ ਸੀ ਪਰ ਮੋਦੀ ਜੀ ਦੱਸ ਹੁਣ ਤੱਕ ਕਿੰਨੀਆਂ ਨੈਨੋ ਬਣੀਆਂ ਹਨ। ਅਮਿਤ ਸ਼ਾਹ ਦੇ ਬੇਟੇ ਦਾ ਮੁੱਦਾ ਉਠਦੇ ਹੀ ਰਾਹੁਲ ਨੇ ਕਿਹਾ ਕਿ ਪੀ.ਐਮ ਮੋਦੀ ਨੇ ਜੈ ਸ਼ਾਹ ਦੇ ਬਾਰੇ 'ਚ ਇਕ ਵੀ ਸ਼ਬਦ ਨਹੀਂ ਬੋਲਿਆ। ਮੋਦੀ ਜੀ ਕਹਿੰਦੇ ਸਨ ਕਿ ਨਾ ਖਾਵਾਗਾਂ, ਨਾ ਖਾਣ ਦਵਾਗਾਂ, ਹੁਣ ਤਾਂ ਖੁਆਉਣਾ ਸ਼ੁਰੂ ਕਰ ਦਿੱਤਾ ਹੈ।


Related News