ਫਾਰੂਕ ਅਬਦੁੱਲਾ ਦੇ ਸਮਰਥਨ ''ਚ ਰਾਹੁਲ ਗਾਂਧੀ ਦਾ ਟਵੀਟ, ਕਿਹਾ- ਜਲਦ ਹੋਵੇ ਰਿਹਾਈ

09/17/2019 8:22:22 PM

ਨਵੀਂ ਦਿੱਲੀ— ਜੰਮੂ ਕਸ਼ਮੀਰ ਮੁੱਦੇ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਕਸ਼ਮੀਰ ਤੋਂ ਰਾਸ਼ਟਰਵਾਦੀ ਨੇਤਾਵਾਂ ਨੂੰ ਹਟਾ ਰਹੀ ਹੈ। ਨਾਲ ਹੀ ਰਾਹੁਲ ਗਾਂਧੀ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦਾ ਸਮਰਥਨ ਕਰਦੇ ਹੋਏ ਦਿਖਾਈ ਦਿੱਤੇ ਹਨ।  ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ ਹੈ ਕਿ ਸਿਆਸੀ ਖਾਲੀਪਣ ਨਾਲ ਅੱਤਵਾਦੀਆਂ ਨੂੰ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਫਾਰੂਕ ਅਬਦੁੱਲਾ ਵਰਗੇ ਨੇਤਾਵਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਹੀ ਰਾਹੁਲ ਗਾਂਧੀ ਨੇ ਕਸ਼ਮੀਰ 'ਚ ਸਾਰੇ ਰਾਸ਼ਟਰਵਾਦੀ ਨੇਤਾਵਾਂ  ਦੀ ਜਲਦ ਰਿਹਾਈ ਦੀ ਮੰਗ ਕੀਤੀ ਹੈ।

ਦੱਸ ਦਈਏ ਕਿ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਪਬਲਿਕ ਸੇਫਟੀ ਐਕਟ ਦੇ ਤਹਿਤ ਹਿਰਾਸਤ 'ਚ ਲਏ ਗਏ ਹਨ। ਪਬਲਿਕ ਸੇਫਟੀ ਐਕਟ ਦੇ ਤਹਿਤ ਹਿਰਾਸਤ 'ਚ ਲਏ ਜਾਣ ਵਾਲੇ ਸ਼ਖਸ ਨੂੰ 2 ਸਾਲ ਤਕ ਬਿਨਾਂ ਕਿਸੇ ਸੁਣਵਾਈ ਦੇ ਹਿਰਾਸਤ 'ਚ ਲਿਆ ਜਾ ਸਕਦਾ ਹੈ। ਰਾਜ ਸਭਾ ਸੰਸਦ ਮੈਂਬਰ ਫਾਰੂਕ ਅਬਦੁੱਲਾ 5 ਅਗਸਤ ਤੋਂ ਹਾਊਸ ਅਰੈਸਟ ਹਨ ਪਰ ਸਾਬਕਾ ਮੁੱਖ ਮੰਤਰੀ 'ਤੇ ਪੀ.ਐੱਸ.ਏ. ਦੇ ਤਹਿਤ ਐਤਵਾਰ ਨੂੰ ਕੇਸ ਦਰਜ ਕੀਤਾ ਗਿਆ। ਫਾਰੂਕ ਅਬਦੁੱਲਾ ਨੂੰ ਗ੍ਰਹਿ ਮੰਤਰਾਲਾ ਨੇ ਉਨ੍ਹਾਂ ਦੇ ਰਿਹਾਇਸ਼ 'ਤੇ ਹੀ ਹਿਰਾਸਤ 'ਚ ਲੈ ਰੱਖਿਆ ਹੈ ਤੇ ਉਨ੍ਹਾਂ ਦੀ ਰਿਹਾਇਸ਼ ਨੂੰ ਸਬਸਿਡਰੀ ਜੇਲ ਐਲਾਨ ਕੀਤਾ ਗਿਆ ਹੈ। ਉਹ ਆਪਣੇ ਘਰਾਂ 'ਚ ਰਹਿਣ ਲਈ ਮਜ਼ਬੂਰ ਹਨ। ਇਸ ਦੌਰਾਨ ਉਹ ਆਪਣੇ ਰਿਸ਼ਤੇਦਾਰ ਜਾਂ ਕਿਸੇ ਦੋਸਤ ਨੂੰ ਨਹੀਂ ਮਿਲ ਸਕਦੇ।


Inder Prajapati

Content Editor

Related News