ਰਾਹੁਲ ਗਾਂਧੀ ਨੂੰ ਕੌਮੀ ਪ੍ਰਧਾਨ ਬਣਾਉਣ ਲਈ ਹਰਿਆਣਾ ਕਾਂਗਰਸ ''ਚ ਪ੍ਰਸਤਾਵ ਪਾਸ

Thursday, Oct 12, 2017 - 01:00 AM (IST)

ਚੰਡੀਗੜ੍ਹ/ਹਰਿਆਣਾ—ਰਾਹੁਲ ਗਾਂਧੀ ਨੂੰ ਕੌਮੀ ਪ੍ਰਧਾਨ ਬਣਾਉਣ ਲਈ ਹੁਣ ਕਾਂਗਰਸੀ ਦਿੱਗਜ ਖੁੱਲ ਕੇ ਆਵਾਜ਼ ਚੁੱਕਣ ਲੱਗੇ ਹਨ। ਹਰਿਆਣਾ ਕਾਂਗਰਸ ਦੀ ਬੈਠਕ 'ਚ ਅੱਜ ਇਸ ਮਾਮਲੇ 'ਚ ਪ੍ਰਸਤਾਵ ਪੇਸ਼ ਕੀਤਾ ਗਿਆ ਅਤੇ ਸਭ ਦੀ ਸਹਿਮਤੀ ਨਾਲ ਪ੍ਰਸਤਾਵ ਨੂੰ ਪਾਸ ਵੀ ਕਰ ਦਿੱਤਾ ਗਿਆ। ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਭੂਪਿੰਦਰ ਸਿੰਘ ਹੁੱਡਾ ਨੇ ਬੈਠਕ 'ਚ ਇਹ ਪ੍ਰਸਤਾਵ ਰੱਖਿਆ ਅਤੇ ਮੌਜੂਦਾ ਪ੍ਰਧਾਨ ਸੋਨੀਆ ਗਾਂਧੀ ਨੂੰ ਨਵੇਂ ਕੌਮੀ ਪ੍ਰਧਾਨ ਦੀ ਚੋਣ ਕਰਨ ਲਈ ਕਿਹਾ ਗਿਆ। ਇਸ ਦੌਰਾਨ ਹੁੱਡਾ ਨੇ ਕਿਹਾ ਕਿ ਸਭ ਦੀ ਸਹਿਮਤੀ ਨਾਲ ਪ੍ਰਸਤਾਵ ਪਾਸ ਹੋਇਆ ਹੈ ਅਤੇ ਉਹ ਰਾਹੁਲ ਗਾਂਧੀ ਨੂੰ ਕੌਮੀ ਪ੍ਰਧਾਨ ਬਣਾਉਣ ਦੀ ਮੰਗ ਕਰਦੇ ਹਨ।
ਇਸ ਬੈਠਕ 'ਚ ਅਸ਼ੋਕ ਤੰਵਰ, ਕਿਰਨ ਚੌਧਰੀ, ਕੁਮਾਰੀ ਸੈਲਜਾ, ਕੈਪਟਨ ਅਜੇ ਯਾਦਵ ਫੂਲਚੰਦ ਮੁਲਾਨਾ, ਗੀਤਾ ਭੁੱਕਲ, ਦੂਜੇ ਵੱਡੇ ਆਗੂਆ ਸਮੇਤ ਸਥਾਨਕ ਆਗੂ ਅਤੇ ਕਾਰਜਕਰਤਾ ਸ਼ਾਮਲ ਹੋਏ। ਅਸ਼ੋਕ ਤੰਵਰ ਨਾਲ ਬੈਠਕ ਤੋਂ ਬਾਅਦ ਹਰਿਆਣਾ ਪ੍ਰਧਾਨ ਨੂੰ ਲੈ ਕੇ ਸਵਾਲ ਪੁੱਛੇ ਗਿਆ ਤਾਂ ਉਨ੍ਹਾਂ ਨੇ ਇਹ ਫੈਸਲਾ ਵੀ ਲੀਡਰਸ਼ਿਪ 'ਤੇ ਛੱਡਣ ਦੀ ਗੱਲ ਕਹੀ। ਤੰਵਰ ਨੇ ਕਿਹਾ ਕਿ ਨਵੇਂ ਪ੍ਰਦੇਸ਼ ਪ੍ਰਧਾਨ ਦਾ ਫੈਸਲਾ ਵੀ ਲੀਡਰਸ਼ਿਪ ਹੀ ਕਰੇਗੀ ਪਰ ਫਿਲਹਾਲ ਕੌਮੀ ਪ੍ਰਧਾਨ ਲਈ ਰਾਹੁਲ ਗਾਂਧੀ ਦਾ ਨਾਂ ਮਨਜ਼ੂਰ ਕੀਤਾ ਗਿਆ ਹੈ ਅਤੇ ਸਾਰੇ ਕਾਂਗਰਸ ਆਗੂਆਂ ਵਲੋਂ ਇਸ ਦਾ ਇਕ ਸੁਰ 'ਚ ਸਮਰਥਨ ਕੀਤਾ ਗਿਆ।


Related News