ਅੱਜ ਰਾਹੁਲ ਗਾਂਧੀ ਛੱਤੀਸਗੜ੍ਹ ਦੇ ਕਈ ਸ਼ਹਿਰਾਂ ''ਚ ਕਰਨਗੇ ਰੈਲੀ
Wednesday, Nov 14, 2018 - 10:38 AM (IST)
ਨਵੀਂ ਦਿੱਲੀ-ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੂਜੇ ਪੜਾਅ ਦੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਪ੍ਰਤੀਨਿਧਾਂ ਦੇ ਪ੍ਰਚਾਰ ਦੇ ਲਈ ਦੋ ਦਿਨਾਂ ਲਈ ਛੱਤੀਸਗੜ੍ਹ ਦੌਰੇ 'ਤੇ ਹੈ। ਰਾਹੁਲ ਗਾਂਧੀ ਬੁੱਧਵਾਰ ਨੂੰ ਛੱਤੀਸਗੜ੍ਹ ਦੇ ਰੰਜਨਾ, ਕਟਘੋਰਾ ਜਾਣਗੇ, ਜਿੱਥੇ ਉਹ ਜਨਸਭਾਵਾਂ ਨੂੰ ਸੰਬੋਧਿਤ ਕਰਨ ਤੋਂ ਬਾਅਦ ਦੇਰ ਰਾਤ ਨੂੰ ਉਹ ਰਾਏਪੁਰ ਪਹੁੰਚਣਗੇ। ਜਿੱਥੋ ਦਿੱਲੀ ਦੇ ਲਈ ਰਵਾਨਾ ਹੋ ਜਾਣਗੇ।
ਰਿਪੋਰਟ ਮੁਤਾਬਕ ਅੱਜ ਦੁਪਹਿਰ 12 ਵਜੇ ਰੰਜਨਾ ਅਤੇ ਕਟਘੋਰਾ 'ਚ ਰੈਲੀ ਨੂੰ ਸੰਬੋਧਿਤ ਕਰਨਗੇ। ਉਸ ਤੋਂ ਬਾਅਦ ਦੁਪਹਿਰ 2 ਵਜੇ ਤਖਤਪੁਰ, 3.30 ਵਜੇ ਕਵਰਧ ਅਤੇ ਸ਼ਾਮ 5.00 ਵਜੇ ਭਿਲਾਈ ਦੀ ਜਨਸਭਾ ਨੂੰ ਸੰਬੋਧਿਤ ਕਰਨਗੇ।