ਰਾਹੁਲ ਗਾਂਧੀ ਦੀ ''ਭਾਰਤ ਜੋੜੋ ਯਾਤਰਾ'' ਕਾਂਗਰਸ ਦੀ ਹੋਂਦ ਬਚਾਉਣ ਲਈ : ਨਰੇਂਦਰ ਤੋਮਰ

Tuesday, Nov 22, 2022 - 04:28 PM (IST)

ਰਾਹੁਲ ਗਾਂਧੀ ਦੀ ''ਭਾਰਤ ਜੋੜੋ ਯਾਤਰਾ'' ਕਾਂਗਰਸ ਦੀ ਹੋਂਦ ਬਚਾਉਣ ਲਈ : ਨਰੇਂਦਰ ਤੋਮਰ

ਗਵਾਲੀਅਰ (ਭਾਸ਼ਾ)- ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਕਾਂਗਰਸ ਦੀ ਹੋਂਦ ਨੂੰ ਬਚਾਉਣ ਲਈ ਹੈ, ਕਿਉਂਕਿ ਕਾਂਗਰਸ ਪੂਰੇ ਦੇਸ਼ 'ਚ ਅਪ੍ਰਸੰਗਿਕ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਅਤੇ ਦੇਸ਼ 'ਚ ਉਨ੍ਹਾਂ ਦੀ ਯਾਤਰਾ ਦਾ ਕੋਈ ਪ੍ਰਭਾਵ ਨਹੀਂ ਹੈ, ਕਿਉਂਕਿ ਜਨਤਾ ਉਨ੍ਹਾਂ ਨਾਲ ਨਹੀਂ ਹੈ। ਰਾਹੁਲ ਦੀ 'ਭਾਰਤ ਜੋੜੋ ਯਾਤਰਾ' ਬੁੱਧਵਾਰ ਨੂੰ ਬੁਰਹਾਨਪੁਰ ਦੇ ਰਸਤੇ ਮੱਧ ਪ੍ਰਦੇਸ਼ 'ਚ ਪ੍ਰਵੇਸ਼ ਕਰੇਗੀ। ਗਵਾਲੀਅਰ ਆਏ ਤੋਮਰ ਨੇ ਸੋਮਵਾਰ ਰਾਤ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ,''ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਭਾਵੇਂ ਹੀ ਮੱਧ ਪ੍ਰਦੇਸ਼ 'ਚ (23 ਨਵੰਬਰ ਨੂੰ) ਆ ਰਹੀ ਹੈ ਪਰ ਇਹ ਯਾਤਰਾ ਕਾਂਗਰਸ ਦੀ ਹੋਂਦ ਨੂੰ ਬਚਾਉਣ ਲਈ ਹੈ। ਕਾਂਗਰਸ ਪੂਰੇ ਦੇਸ਼ 'ਚ ਅਪ੍ਰਸੰਗਿਕ ਹੋ ਗਈ ਹੈ ਅਤੇ ਆਉਣ ਵਾਲੇ ਕੱਲ 'ਚ ਹੋਰ ਜ਼ਿਆਦਾ ਹੋ ਜਾਵੇਗੀ। ਮੱਧ ਪ੍ਰਦੇਸ਼ ਅਤੇ ਦੇਸ਼ 'ਚ ਜਨਤਾ ਉਨ੍ਹਾਂ ਦੀ ਯਾਤਰਾ 'ਚ ਨਹੀਂ ਚੱਲ ਰਹੀ ਹੈ।''

ਉਨ੍ਹਾਂ ਕਿਹਾ ਕਿ ਭਾਜਪਾ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਜਨਤਾ ਦੇ ਮਨ 'ਚ ਪਾਰਟੀ ਦੀਆਂ ਨੀਤੀਆਂ ਅਤੇ ਵਿਕਾਸ ਛਾਏ ਹੋਏ ਹਨ। ਰਾਸ਼ਟਰਵਾਦੀ ਲੀਡਰਸ਼ਿਪ ਅਤੇ ਸਰਕਰਾ ਨਾਲ ਦੇਸ਼ ਉੱਚਾਈਆਂ ਪ੍ਰਾਪਤ ਕਰ ਰਿਹਾ ਹੈ। ਗੁਜਰਾਤ ਚੋਣਾਂ 'ਚ ਨੇਤਾਵਾਂ ਦੇ ਬਾਗੀ ਹੋਣ 'ਤੇ ਤੋਮਰ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਚੋਣਾਂ 'ਚ ਨਾਮਜ਼ਦਗੀ ਵਾਪਸੀ ਨਹੀਂ ਲਈ, ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਗੁਜਰਾਤ 'ਚ ਪਾਰਟੀ ਦੀ ਚੰਗੀ ਸਥਿਤੀ ਹੈ ਅਤੇ ਪਿਛਲੀ ਵਾਰ ਤੋਂ ਜ਼ਿਆਦਾ ਸੀਟਾਂ ਜਿੱਤ ਕੇ ਭਾਜਪਾ ਸਰਕਾਰ ਬਣਾਏਗੀ, ਕਿਉਂਕਿ ਜਨਤਾ ਦਾ ਸਮਰਥਨ ਪਾਰਟੀ ਨਾਲ ਹੈ।


author

DIsha

Content Editor

Related News