ਰਾਹੁਲ ਨੇ ਗੁਜਰਾਤ ''ਚ ਹੜ੍ਹ ਦੀ ਸਥਿਤੀ ''ਤੇ ਜਤਾਈ ਚਿੰਤਾ, ਪਾਰਟੀ ਵਰਕਰਾਂ ਨੂੰ ਕੀਤੀ ਇਹ ਅਪੀਲ

Wednesday, Aug 28, 2024 - 01:29 PM (IST)

ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਕਾ ਪ੍ਰਧਾਨ ਰਾਹੁਲ ਗਾਂਧੀ ਨੇ ਗੁਜਰਾਤ 'ਚ ਹੜ੍ਹ ਦੀ ਵਿਗੜ ਰਹੀ ਸਥਿਤੀ 'ਤੇ ਡੂੰਘੀ ਚਿੰਤਾ ਜ਼ਾਹਰ ਕਰਦੇ ਹੋਏ ਪੀੜਤ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ। ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ ਬੁੱਧਵਾਰ ਨੂੰ ਪਾਰਟੀ ਵਰਕਰਾਂ ਨੂੰ ਪੀੜਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਰਾਹੁਲ ਨੇ ਸਰਕਾਰ ਤੋਂ ਰਾਹਤ ਅਤੇ ਮੁੜ ਨਿਰਮਾਣ ਦਾ ਕੰਮ ਤੇਜ਼ ਕਰਨ ਦੀ ਅਪੀਲ ਕੀਤੀ ਤਾਂ ਕਿ ਪੀੜਤਾਂ ਦੇ ਜ਼ਖ਼ਮਾਂ ਨੂੰ ਕੁਝ ਘੱਟ ਕੀਤਾ ਜਾ ਸਕੇ। 

ਰਾਹੁਲ ਨੇ ਕਿਹਾ,''ਗੁਜਰਾਤ 'ਚ ਹੜ੍ਹ ਦੀ ਸਥਿਤੀ ਦਿਨੋਂ-ਦਿਨ ਹੋਰ ਭਿਆਨਕ ਹੁੰਦੀ ਜਾ ਰਹੀ ਹੈ। ਇਸ ਆਫ਼ਤ 'ਚ ਜਿਹੜੇ ਪਰਿਵਾਰਾਂ ਨੇ ਆਪਣਿਆਂ ਨੂੰ ਗੁਵਾਇਆ ਹੈ, ਜਿਨ੍ਹਾਂ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਦੇ ਪ੍ਰਤੀ ਡੂੰਘੀ ਹਮਦਰਦੀ ਜ਼ਾਹਰ ਕਰਦਾ ਹਾਂ। ਜ਼ਖ਼ਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਉਮੀਦ ਕਰਦਾ ਹਾਂ।'' ਉਨ੍ਹਾਂ ਨੇ ਕਾਂਗਰਸ ਵਰਕਰਾਂ ਅਤੇ ਸਰਕਾਰ ਤੋਂ ਪੀੜਤਾਂ ਦੀ ਮਦਦ ਦੀ ਅਪੀਲ ਕਰਦੇ ਹੋਏ ਕਿਹਾ,''ਸਾਰੇ ਕਾਂਗਰਸ ਵਰਕਰਾਂ ਨੂੰ ਅਪੀਲ ਹੈ ਕਿ ਉਹ ਪ੍ਰਭਾਵਿਤ ਲੋਕਾਂ ਦੀ ਅਤੇ ਰਾਹਤ ਤੇ ਬਚਾਅ ਕੰਮ 'ਚ ਪ੍ਰਸ਼ਾਸਨ ਦੀ ਹਰ ਸੰਭਵ ਮਦਦ ਕਰਨ। ਸਰਕਾਰ ਤੋਂ ਉਮੀਦ ਹੈ ਕਿ ਇਸ ਆਫ਼ਤ ਦੇ ਪ੍ਰਕੋਪ ਨੂੰ ਘੱਟ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਤਾਂ ਕਿ ਪ੍ਰਭਾਵਿਤ ਲੋਕ ਜਲਦ ਤੋਂ ਜਲਦ ਮੁੜ ਨਿਰਮਾਣ ਅਤੇ ਮੁੜ ਵਸੇਬੇ ਦੀ ਦਿਸ਼ਾ 'ਚ ਵਧ ਸਕਣ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News