ਦੀਵੇ ਹੇਠ ਹਨੇਰਾ : ਚੋਣ ਕਮਿਸ਼ਨ ਦੇ ਅੰਬੈਸਡਰ ਦ੍ਰਾਵਿੜ ਨਹੀਂ ਪਾ ਸਕਣਗੇ ਵੋਟ

Tuesday, Apr 16, 2019 - 02:20 PM (IST)

ਬੈਂਗਲੁਰੂ— ਸਾਰੇ ਦੇਸ਼ 'ਚ ਲੋਕਸਭਾ ਚੋਣਾਂ ਦਾ ਖੁਮਾਰ ਚੜਿਆ ਹੋਇਆ ਹੈ। ਸਿਰਫ ਪਾਰਟੀਆਂ ਅਤੇ ਨੇਤਾ ਹੀ ਨਹੀਂ, ਜਨਤਾ ਵੀ ਲੋਕਤੰਤਰ ਦੇ ਇਸ ਮਹਾਪੁਰਬ ਲਈ ਜੋਸ਼ 'ਚ ਹੈ। ਪਹਿਲੇ ਹੀ ਪੜਾਅ 'ਚ ਹੋਏ ਭਾਰੀ ਵੋਟਿੰਗ ਨੇ ਸੰਕੇਤ ਦੇ ਦਿੱਤੇ ਹਨ ਕਿ ਜਨਤਾ ਆਪਣੇ ਵੋਟਿੰਗ ਦੇ ਹੱਕ ਦੀ ਵਰਤੋਂ ਕਰਨਾ ਚਾਹੁੰਦੀ ਹੈ। ਹਾਲਾਂਕਿ ਇਸ ਵਿਚਾਲੇ ਇਹ ਖਬਰ ਆ ਰਹੀ ਹੈ ਕਿ ਭਾਰਤੀ ਕ੍ਰਿਕਟ ਟੀਮ 'ਚ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਇਸ ਵਾਰ ਲੋਕਸਭਾ ਚੋਣਾਂ 'ਚ ਵੋਟ ਨਹੀਂ ਪਾ ਸਕਣਗੇ। ਇਹ ਖਬਰ ਹੈਰਾਨੀ ਵਾਲੀ ਹੈ ਕਿ ਕਿਉਂਕਿ ਰਾਹੁਲ ਦ੍ਰਾਵਿੜ ਖੁਦ ਇਸ ਵਾਰ ਕਰਨਾਟਕ ਚੋਣ ਕਮਿਸ਼ਨ ਦੇ ਅੰਬੈਸਡਰ ਅਤੇ ਆਈਕਾਨ ਹਨ।

ਦ੍ਰਾਵਿੜ ਦਾ ਨਾਂ ਵੋਟਰ ਲਿਸਟ 'ਚ ਨਹੀਂ
ਵੋਟ ਨਾ ਪਾ ਸਕਣ ਦੇ ਸਬੰਧ 'ਚ ਜੋ ਵਜ੍ਹਾ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਕੁਝ ਸਮੇਂ ਤੋਂ ਪਹਿਲਾਂ ਦ੍ਰਾਵਿੜ ਦਾ ਨਾਂ ਵੋਟਰ ਲਿਸਟ 'ਚ ਨਹੀਂ ਹੈ। ਦਰਅਸਲ, ਕੁਝ ਸਮੇਂ ਪਹਿਲਾਂ ਉਨ੍ਹਾਂ ਦਾ ਨਾਂ ਲਿਸਟ 'ਚੋਂ ਹਟਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸਹੀ ਸਮੇਂ 'ਤੇ ਲਿਸਟ 'ਚ ਨਾਂ ਜੋੜਨ ਦੀ ਬੇਨਤੀ ਨਹੀਂ ਕੀਤੀ। ਨਤੀਜਾ ਇਹ ਹੋਇਆ ਕਿ ਉਨ੍ਹਾਂ ਦਾ ਨਾਂ ਲਿਸਟ 'ਚ ਦੁਬਰਾ ਸ਼ਾਮਲ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕਰਨਾਟਕ 'ਚ ਦੂਜੇ ਪੜਾਅ ਭਾਵ 18 ਅਪ੍ਰੈਲ ਨੂੰ ਲੋਕਸਭਾ ਚੋਣਾਂ ਲਈ ਵੋਟਿੰਗ ਹੋਵੇਗੀ।

ਘਰ ਬਦਲਣ ਕਾਰਨ ਕਟਿਆ ਸੀ ਵੋਟਰ ਲਿਸਟ 'ਚੋਂ ਨਾਂ
ਕਰਨਾਟਕ ਚੋਣ ਕਮਿਸ਼ਨ ਦੇ ਬ੍ਰਾਂਡ ਅੰਬੈਸਡਰ ਦ੍ਰਾਵਿੜ ਦੇ ਵੋਟਿੰਗ ਨਾ ਕਰ ਸਕਣ 'ਤੇ ਗੱਲ ਕਰਦੇ ਹੋਏ ਚੋਣ ਕਮਿਸ਼ਨ ਦੇ ਇਕ ਅਧਿਕਾਰੀ ਨੇ ਕਿਹਾ, ''ਸਾਨੂੰ ਹੈਰਾਨੀ ਹੈ ਕਿ ਇਸ ਵਾਰ ਦ੍ਰਾਵਿੜ ਵੋਟ ਨਹੀਂ ਪਾ ਸਕਣਗੇ।'' ਜਦਕਿ ਜਾਣਕਾਰੀ ਮਿਲ ਰਹੀ ਹੈ ਕਿ ਇਹ ਸਭ ਇਸ ਲਈ ਹੋਇਆ ਕਿਉਂਕਿ ਦ੍ਰਾਵਿੜ ਨੇ ਆਪਣਾ ਘਰ ਬਦਲਿਆ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਦ੍ਰਾਵਿੜ ਇੰਦਰਾਨਗਰ ਛੱਡ ਕੇ ਆਰ.ਐੱਮ.ਵੀ. ਐਕਸਟੈਂਸ਼ਨ ਦੇ ਅਸ਼ਵਥਨਗਰ 'ਚ ਸ਼ਿਫਟ ਹੋਏ ਸਨ। ਇਸ ਦੇ ਬਾਅਦ ਪਿਛਲੇ ਸਾਲ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਪਤਨੀ ਦਾ ਨਾਂ ਵੋਟਰ ਲਿਸਟ 'ਚੋਂ ਕਟਿਆ ਗਿਆ ਸੀ। ਬਾਅਦ 'ਚ ਦ੍ਰਾਵਿੜ ਨੇ ਨਾਂ ਦੁਬਾਰਾ ਸ਼ਾਮਲ ਕਰਨ ਦੇ ਲਈ ਫਾਰਮ ਨੰਬਰ 6 ਨਹੀਂ ਭਰਿਆ ਸੀ ਅਤੇ ਉਨ੍ਹਾਂ ਦਾ ਨਾਂ ਨਹੀਂ ਜੁੜ ਸਕਿਆ। ਅਧਿਕਾਰੀ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਫਾਰਮ ਨੰਬਰ 6 ਭਰਿਆ ਹੁੰਦਾ ਤਾਂ ਉਨ੍ਹਾਂ ਦਾ ਨਾਂ ਲਿਸਟ 'ਚ ਜੋੜ ਦਿੱਤਾ ਜਾਂਦਾ, ਪਰ ਹੁਣ ਇਸ ਦੀ ਆਖਰੀ ਮਿਤੀ ਨਿਕਲ ਗਈ ਹੈ। ਤੁਹਾਨੂੰ ਦਸ ਦਈਏ ਕਿ ਰਾਹੁਲ ਦ੍ਰਾਵਿੜ ਇਸ ਤੋਂ ਪਹਿਲਾਂ ਹਰ ਵਾਰ ਚੋਣਾਂ 'ਚ ਆਪਣਾ ਵੋਟ ਪਾਉਂਦੇ ਆਏ ਹਨ।


Tarsem Singh

Content Editor

Related News