ਲੋਕ ਸਭਾ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਰਾਹੁਲ ਨੇ ਟਵਿੱਟਰ ਪ੍ਰੋਫਾਈਲ 'ਚ ਕੀਤੀ ਤਬਦੀਲੀ, ਲਿਖੀ ਇਹ ਗੱਲ

03/26/2023 11:00:01 AM

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਲੋਕ ਸਭਾ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਆਪਣੇ ਟਵਿੱਟਰ ਹੈਂਡਲ 'ਚ ਤਬਦੀਲੀ ਕੀਤੀ ਹੈ। ਰਾਹੁਲ ਨੇ ਆਪਣੇ ਟਵਿੱਟਰ ਹੈਂਡਲ ਦੀ ਪ੍ਰੋਫਾਈਲ 'ਚ 'ਡਿਸਕੁਆਲੀਫਾਈਡ MP' ਨੂੰ ਲਿਖਿਆ ਹੈ। 

PunjabKesari

ਦਰਅਸਲ ਰਾਹੁਲ ਨੂੰ ਉਨ੍ਹਾਂ ਦੀ 'ਮੋਦੀ ਸਰਨੇਮ' ਟਿੱਪਣੀ 'ਤੇ ਅਪਰਾਧਕ ਮਾਣਹਾਨੀ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸੰਸਦ ਮੈਂਬਰ ਵਜੋਂ ਅਯੋਗ ਐਲਾਨ ਕਰ ਦਿੱਤਾ ਗਿਆ ਸੀ। ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਅੱਜ 'ਸੱਤਿਆਗ੍ਰਹਿ' ਕਰ ਰਹੀ ਹੈ। ਜਿਸ ਕਾਰਨ ਦਿੱਲੀ ਪੁਲਸ ਵਲੋਂ ਰਾਜਘਾਟ ਦੇ ਨੇੜੇ-ਤੇੜੇ ਧਾਰਾ 144 ਲਗਾ ਦਿੱਤੀ ਗਈ ਹੈ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News