ਰਾਹੁਲ ਤੇ ਵਿਰੋਧੀ ਨੇਤਾ ਸ਼ਨੀਵਾਰ ਨੂੰ ਜਾਣਗੇ ਕਸ਼ਮੀਰ

Friday, Aug 23, 2019 - 10:48 PM (IST)

ਰਾਹੁਲ ਤੇ ਵਿਰੋਧੀ ਨੇਤਾ ਸ਼ਨੀਵਾਰ ਨੂੰ ਜਾਣਗੇ ਕਸ਼ਮੀਰ

ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸ਼ਨੀਵਾਰ ਨੂੰ ਸ਼੍ਰੀਨਗਰ ਦੌਰੇ 'ਤੇ ਜਾ ਸਕਦੇ ਹਨ। ਸੂਤਰਾਂ ਮੁਤਾਬਕ ਉਨ੍ਹਾਂ ਨਾਲ ਵਿਰੋਧੀ ਪਾਰਟੀਆਂ ਦੇ 9 ਹੋਰ ਨੇਤਾ ਵੀ ਜਾ ਸਕਦੇ ਹਨ। ਹਾਲਾਂਕਿ ਉਹ ਸ਼੍ਰੀਨਗਰ ਪਹੁੰਚ ਸਕਣਗੇ ਜਾਂ ਨਹੀਂ ਇਸ 'ਤੇ ਸ਼ੱਕ ਬਣਿਆ ਹੋਇਆ ਹੈ। ਫਿਲਹਾਲ ਜੰਮੂ ਕਸ਼ਮੀਰ ਪੁਲਸ ਕਿਸੇ ਵੀ ਵੱਡੇ ਨੇਤਾ ਨੂੰ ਕਸ਼ਮੀਰ ਘਾਟੀ 'ਚ ਜਾਣ ਨਹੀਂ ਦੇ ਰਹੀ ਹੈ। ਕੁਝ ਦਿਨ ਪਹਿਲਾਂ ਜਦੋਂ ਕਾਂਗਰਸ ਸੰਸਦ ਤੇ ਰਾਜ ਸਭਾ 'ਚ ਵਿਰੋਧੀ ਨੇਤਾ ਗੁਲਾਮ ਨਬੀ ਆਜ਼ਾਦ ਜੰਮੂ ਪਹੁੰਚੇ ਸਨ ਉਦੋਂ ਉਨ੍ਹਾਂ ਨੂੰ ਸ਼੍ਰੀਨਗਰ ਨਹੀਂ ਸੀ ਜਾਣ ਦਿੱਤਾ ਗਿਆ।

ਕਾਂਗਰਸ ਸਣੇ ਦੂਜੇ ਵਿਰੋਧੀ ਦਲ ਲਗਾਤਾਰ ਕਸ਼ਮੀਰ ਦੌਰੇ ਦੀ ਮੰਗ ਕਰ ਰਹੇ ਹਨ ਪਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਹਾਲੇ ਤਕ ਇਸ ਦੀ ਇਜਾਜ਼ਤ ਨਹੀਂ ਦਿੱਤੀ ਹੈ। ਖੁਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਇਸ 'ਤੇ ਇਤਰਾਜ਼ ਜ਼ਾਹਿਰ ਚੁੱਕੇ ਹਨ। ਵਿਰੋਧੀ ਨੇਤਾ ਉਹ ਉਮਰ ਅਬਦੁੱਲਾ, ਫਾਰੁਖ ਅਬਦੁੱਲਾ ਤੇ ਮਹਿਬੂਬਾ ਮੁਫਤੀ ਦੀ ਰਿਹਾਈ ਦੀ ਮੰਗ ਕਰ ਰਹੇ ਹਨ।


author

Inder Prajapati

Content Editor

Related News