ਰਾਹੁਲ ਨੇ ਕੋਰੋਨਾ ਦੇ ਨਵੇਂ ਰੂਪ ਨੂੰ ਲੈ ਕੇ ਸਰਕਾਰ ਨੂੰ ਸਾਵਧਾਨ ਰਹਿਣ ਦੀ ਦਿੱਤੀ ਸਲਾਹ

11/27/2021 5:06:54 PM

ਨਵੀਂ ਦਿੱਲੀ (ਵਾਰਤਾ)- ਕਾਂਗਰਸ ਨੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਦੇ ਨਵੇਂ ਵੈਰੀਐਂਟ (ਰੂਪ) ਨੂੰ ਲੈ ਕੇ ਭਾਰਤ ਸਰਕਾਰ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਇਹ ਖ਼ਤਰਨਾਕ ਹੈ ਅਤੇ ਇਸ ਨਾਲ ਨਜਿੱਠਣ ਲਈ ਗੰਭੀਰਤਾ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਦੱਖਣੀ ਅਫ਼ਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ ’ਚ ਕੋਰੋਨਾ ਦਾ ਨਵਾਂ ਰੂਪ ਮਿਲਿਆ ਹੈ, ਜੋ ਬਹੁਤ ਗੰਭੀਰ ਹੈ ਅਤੇ ਇਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਸਭ ਤੋਂ ਵੱਧ ਖ਼ਤਰਨਾਕ ਸਾਬਿਤ ਹੋ ਸਕਦੀ ਹੈ, ਇਸ ਲਈ ਸਰਕਾਰ ਨੂੰ ਸਮੇਂ ਰਹਿੰਦੇ ਕਦਮ ਚੁੱਕਣ ਦੀ ਜ਼ਰੂਰਤ ਹੈ।

PunjabKesari

ਰਾਹੁਲ ਨੇ ਇਸ ਰੂਪ ਨੂੰ ਲੈਕੇ ਟਵੀਟ ਕਰ ਕੇ ਕਿਹਾ,‘‘ਨਵਾਂ ਰੂਪ ਬਹੁਤ ਗੰਭੀਰ ਖ਼ਤਰਾ ਹੈ। ਇਹੀ ਸਹੀ ਸਮਾਂ ਹੈ, ਜਦੋਂ ਭਾਰਤ ਸਰਕਾਰ ਸਾਰੇ ਦੇਸ਼ ਵਾਸੀਆਂ ਨੂੰ ਵੈਕਸੀਨ ਸੁਰੱਖਿਆ ਪ੍ਰਦਾਨ ਕਰਨ ਬਾਰੇ ਗੰਭੀਰਤਾ ਨਾਲ ਕੰਮ ਕਰੇ। ਇਕ ਵਿਅਕਤੀ ਦੀ ਤਸਵੀਰ ਦੇ ਪਿੱਛੇ ਟੀਕਾਕਰਨ ਦੇ ਖ਼ਰਾਬ ਅੰਕੜਿਆਂ ਨੂੰ ਜ਼ਿਆਦਾ ਦੇਰ ਰੱਤ ਲੁਕਾ ਨਹੀਂ ਰੱਖਿਆ ਜਾ ਸਕਦਾ।’’ ਇਸ ਦੇ ਨਾਲ ਹੀ ਇਕ ਅੰਕੜਾ ਵੀ ਦਿੱਤਾ ਹੈ, ਜਿਸ ’ਚ ਕਿਹਾ ਗਿਆ ਹੈ ਕਿ ਦੇਸ਼ ’ਚ ਪੂਰੀ ਤਰ੍ਹਾਂ ਟੀਕਾਕ੍ਰਿਤ ਆਬਾਦੀ 31.19 ਫੀਸਦੀ, ਪਿਛਲੇ ਹਫ਼ਤੇ ਹਰ ਦਿਨ 68 ਲੱਖ ਲੋਕਾਂ ਨੂੰ ਲੱਗਾ ਟੀਕਾ, ਜਦੋਂ ਕਿ 2 ਕਰੋੜ ਲੋਕਾਂ ਨੂੰ ਹਰ ਦਿਨ ਟੀਕਾ ਲਗਾਉਣਾ ਚਾਹੀਦਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News