ਅਮੇਠੀ ਦੇ ਇਕ ਘਰ ''ਚ ਰਾਹੁਲ ਦੀ ਐਨਕ ਦੀ ਹੁੰਦੀ ਹੈ ਪੂਜਾ

12/17/2017 10:59:04 AM

ਅਮੇਠੀ— ਔਖੇ ਦਿਨਾਂ 'ਚੋਂ ਲੰਘ ਰਹੀ ਕਾਂਗਰਸ ਦੀ ਕਮਾਨ ਸੰਭਾਲਣ ਵਾਲੇ ਰਾਹੁਲ ਗਾਂਧੀ ਦੀ ਉਨ੍ਹਾਂ ਦੇ ਲੋਕ ਸਭਾ ਹਲਕਾ ਅਮੇਠੀ 'ਚ ਲੋਕਾਂ ਵੱਲੋਂ ਬਹੁਤ ਕਦਰ ਕੀਤੀ ਜਾਂਦੀ ਹੈ। ਇਕ ਪਰਿਵਾਰ ਇਸ ਹੱਦ ਤੱਕ ਰਾਹੁਲ ਦਾ ਮੁਰੀਦ ਹੈ ਕਿ ਉਹ ਦਿਨ ਦੀ ਸ਼ੁਰੂਆਤ ਰਾਹੁਲ ਦੀ ਐਨਕ ਦੀ ਪੂਜਾ ਕਰਨ ਤੋਂ ਬਾਅਦ ਹੀ ਕਰਦਾ ਹੈ।
ਅਮੇਠੀ ਦੇ ਜਾਮੋ ਬਲਾਕ 'ਚ ਇਕ ਪੁਰਾਣੇ ਕਾਂਗਰਸੀ 75 ਸਾਲਾ ਪਰਮਾਨੰਦ ਨੇ ਸ਼ਨੀਵਾਰ ਇੱਥੇ ਯੂ.ਐੱਨ.ਆਈ. ਨੂੰ ਦੱਸਿਆ ਕਿ ਤਿੰਨ ਸਾਲ ਪਹਿਲਾਂ ਮੋਦੀ ਸਰਕਾਰ ਨੇ ਇੱਥੇ ਇਕ ਮੈਗਾ ਫੂਡ ਪਾਰਕ ਯੋਜਨਾ ਬੰਦ ਕਰ ਦਿੱਤੀ ਸੀ। ਇਸ ਵਿਰੁੱਧ ਰਾਹੁਲ ਦੀ ਅਗਵਾਈ 'ਚ ਕਾਂਗਰਸੀਆਂ ਨੇ ਵਿਰੋਧ ਕੀਤਾ ਸੀ। ਭੀੜ ਦੌਰਾਨ ਮੈਂ ਡਿੱਗ ਪਿਆ। ਰਾਹੁਲ ਦੀ ਨਜ਼ਰ ਮੇਰੇ 'ਤੇ ਪਈ ਤਾਂ ਉਨ੍ਹਾਂ ਨੇ ਇਕ ਵਰਕਰ ਨੂੰ ਭੇਜ ਕੇ ਮੈਂ ਉਠਵਾਇਆ। ਮੈਨੂੰ ਪੁੱਛਿਆ ਕਿ ਤੁਹਾਨੂੰ ਕੋਈ ਸੱਟ ਤਾਂ ਨਹੀਂ ਲੱਗੀ। ਮੈਂ ਨਾਂਹ 'ਚ ਜਵਾਬ ਦਿੱਤਾ। ਉਸ ਪਿੱਛੋਂ ਰਾਹੁਲ ਨੇ ਆਪਣੀ ਧੁੱਪ ਵਾਲੀ ਐਨਕ ਲਾਹ ਕੇ ਮੈਨੂੰ ਦਿੱਤੀ ਅਤੇ ਕਿਹਾ ਕਿ ਤੁਸੀਂ ਇਸ ਨੂੰ ਲਗਾ ਲਵੋ, ਧੁੱਪ ਬਹੁਤ ਹੈ।


Related News