ਰਾਘਵ ਚੱਢਾ ਨੇ ਜੂਨਾਗੜ੍ਹ ਦੇ ਕੇਸ਼ੋਦ 'ਚ ਪਦਯਾਤਰਾ ਦੌਰਾਨ ਜਨ ਸਭਾ ਨੂੰ ਕੀਤਾ ਸੰਬੋਧਨ
Thursday, Oct 13, 2022 - 02:56 AM (IST)
ਅਹਿਮਦਾਬਾਦ/ਜੂਨਾਗੜ੍ਹ : ਰਾਜ ਸਭਾ ਮੈਂਬਰ ਅਤੇ 'ਆਪ' ਗੁਜਰਾਤ ਦੇ ਸਹਿ-ਇੰਚਾਰਜ ਰਾਘਵ ਚੱਢਾ ਇਸ ਸਮੇਂ ਗੁਜਰਾਤ ਦੌਰੇ 'ਤੇ ਹਨ। ਭਾਵਨਗਰ, ਅਮਰੇਲੀ ਤੋਂ ਬਾਅਦ ਰਾਘਵ ਚੱਢਾ ਨੇ ਅੱਜ ਕੇਸ਼ੋਦ, ਜੂਨਾਗੜ੍ਹ ਵਿਖੇ ਇਕ ਪਦਯਾਤਰਾ ਵਿੱਚ ਹਿੱਸਾ ਲਿਆ ਅਤੇ ਵਿਸ਼ਾਲ ਜਨ ਸਭਾ ਨੂੰ ਵੀ ਸੰਬੋਧਨ ਕੀਤਾ। ਰਾਘਵ ਚੱਢਾ ਨੇ ਕੇਸ਼ੋਦ ਦੀ ਜਨ ਸਭਾ 'ਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਜਰਾਤ ਦੇ ਨੌਜਵਾਨਾਂ ਲਈ ਇਹ ਸੁਨਹਿਰੀ ਮੌਕਾ ਹੈ, ਜਿਸ ਵਿਚ ਅਰਵਿੰਦ ਕੇਜਰੀਵਾਲ ਦੀ ਇਮਾਨਦਾਰ ਸਿਆਸਤ ਤੇ ਆਮ ਆਦਮੀ ਪਾਰਟੀ ਦੀ ਇਮਾਨਦਾਰ ਰਾਜਨੀਤੀ ਨਾਲ ਮਿਲ ਕੇ ਸਰਕਾਰ ਬਣਾਈ ਜਾ ਸਕਦੀ ਹੈ। ਗੁਜਰਾਤ ਦੇ ਨੌਜਵਾਨ ਇਕ ਹੀ ਪਾਰਟੀ ਦੀ ਥੱਕੀ ਹੋਈ ਸਰਕਾਰ ਨੂੰ ਵੇਖ-ਵੇਖ ਥੱਕ ਗਏ ਹਨ, 27 ਸਾਲਾਂ ਤੋਂ ਇਕ ਹੀ ਰੰਗ ਦੀ ਕਮੀਜ਼ ਪਾ ਕੇ ਹਰ ਕੋਈ ਥੱਕ ਗਿਆ ਹੈ, ਇੱਥੇ ਇਕ ਥੱਕੀ ਹੋਈ ਅਤੇ ਹੰਕਾਰੀ ਸਰਕਾਰ ਹੈ।
ਇਹ ਵੀ ਪੜ੍ਹੋ : 'ਆਪ' ਵਰਕਰ ਦੇ ਪੁੱਤ 'ਤੇ ਜਾਨਲੇਵਾ ਹਮਲਾ, ਮੌਕੇ 'ਤੇ ਮੋਟਰਸਾਈਕਲ ਛੱਡ ਫਰਾਰ ਹੋਏ ਹਮਲਾਵਰ
ਇਸ ਵਾਰ ਬਦਲਾਅ ਲਈ ਭਾਵੇਂ ਭਾਜਪਾ ਸਮਰਥਕ ਹੋਣ, ਕਾਂਗਰਸ ਸਮਰਥਕ, ਹੋਰ ਪਾਰਟੀਆਂ ਦੇ ਸਮਰਥਕ ਹੋਣ ਤਬਦੀਲੀ ਦੀ ਛਤਰ ਛਾਇਆ ਹੇਠ ਆ ਕੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਝਾੜੂ ਦਾ ਬਟਨ ਦਬਾਉਣ। ਗੁਜਰਾਤ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਇੱਥੇ 35 ਸਾਲ ਕਾਂਗਰਸ ਸਰਕਾਰ ਤੇ 27 ਸਾਲ ਭਾਜਪਾ ਦੀ ਸਰਕਾਰ ਰਹੀ ਤਾਂ ਵੀ ਤੁਹਾਡਾ ਕੋਈ ਭਲਾ ਨਹੀਂ ਹੋਇਆ। ਇਸ ਵਾਰ ਕੇਜਰੀਵਾਲ ਨੂੰ ਮੌਕਾ ਦਿਓ, ਆਮ ਆਦਮੀ ਪਾਰਟੀ ਨੂੰ ਮੌਕਾ ਦਿਓ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਦੇਸ਼ ਵਿੱਚ ਬਿਜਲੀ, ਪਾਣੀ, ਨੌਜਵਾਨਾਂ, ਔਰਤਾਂ, ਕਿਸਾਨਾਂ ਆਦਿ ਨੂੰ ਰੁਜ਼ਗਾਰ ਦੇਣ ਲਈ ਚੰਗੇ ਕੰਮ ਲਾਗੂ ਕੀਤੇ ਜਾਣਗੇ। ਇਕ ਵਾਰ ਜਦੋਂ ਤੁਸੀਂ ਅਰਵਿੰਦ ਕੇਜਰੀਵਾਲ ਦੇ ਸ਼ਾਸਨ ਦੇ ਮਾਡਲ ਦੇ ਆਦੀ ਹੋ ਗਏ ਤਾਂ ਤੁਸੀਂ ਵਾਰ-ਵਾਰ ਇਮਾਨਦਾਰ ਸਰਕਾਰ ਬਣਾ ਸਕੋਗੇ।
ਇਹ ਵੀ ਪੜ੍ਹੋ : ਗੈਂਗਸਟਰ ਦੀ ਪਿੱਠ ਥਪਥਪਾਉਣ 'ਤੇ ਵਿਵਾਦਾਂ 'ਚ ਘਿਰੇ ਮੋਗਾ ਦੇ CIA ਇੰਚਾਰਜ
ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵੀ ਗੁਜਰਾਤ ਵਾਂਗ 15 ਸਾਲ ਇਕ ਹੀ ਪਾਰਟੀ ਦੀ ਸਰਕਾਰ ਰਹੀ। 15 ਸਾਲ ਬਾਅਦ ਜਦੋਂ ਚੋਣਾਂ ਹੋਈਆਂ ਤਾਂ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਚੋਣ ਲੜੀ ਸੀ ਅਤੇ ਦਿੱਲੀ ਦੇ ਲੋਕਾਂ ਨੇ 15 ਸਾਲ ਪੁਰਾਣੀ ਪਾਰਟੀ ਨੂੰ ਨਕਾਰ ਕੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਸੀ। ਗੁਜਰਾਤ ਦੇ ਨੌਜਵਾਨ ਵੀ ਕੇਜਰੀਵਾਲ ਦੀ ਇਮਾਨਦਾਰ ਰਾਜਨੀਤੀ ਨੂੰ ਸਮਝ ਕੇ ਝਾੜੂ ਨੂੰ ਵੋਟ ਪਾਉਣਗੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।