ਰਾਜ ਸਭਾ ’ਚ ਚੱਢਾ ਦਾ ਵਿਅੰਗ : ਮੈਂ ਹਟਾਇਆ ਗਿਆ ਉਪ-ਨੇਤਾ ਹਾਂ ਅਤੇ ਮੌਜੂਦ ਹਾਂ
Friday, Apr 17, 2026 - 03:23 PM (IST)
ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਰਾਘਵ ਚੱਢਾ ਅਤੇ ਉਨ੍ਹਾਂ ਦੀ ਪਾਰਟੀ ਵਿਚਾਲੇ ਹਾਲ ਹੀ ’ਚ ਹੋਇਆ ਵਿਵਾਦ ਹੁਣ ਖੁੱਲ੍ਹ ਕੇ ਰਾਜ ਸਭਾ ਤੱਕ ਪਹੁੰਚ ਗਿਆ। ਸ਼ੁੱਕਰਵਾਰ ਨੂੰ ਰਾਜ ਸਭਾ ’ਚ ਬੋਲਦੇ ਹੋਏ ਰਾਘਵ ਚੱਢਾ ਨੇ ਆਪਣੀ ਹੀ ਪਾਰਟੀ ਦੇ ਨੇਤਾਵਾਂ ’ਤੇ ਤਿੱਖਾ ਵਿਅੰਗ ਕੱਸਿਆ। ਹਾਲ ਹੀ ’ਚ ਉਨ੍ਹਾਂ ਨੂੰ ਪਾਰਟੀ ਵੱਲੋਂ ਰਾਜ ਸਭਾ ਦੇ ਉਪ-ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਨ੍ਹਾਂ ’ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਮਿਲੇ ਹੋਣ ਦੇ ਦੋਸ਼ ਵੀ ਲਾਏ ਗਏ ਹਨ।
My remarks on the election of new Deputy Chairman of the Rajya Sabha, Shri Harvansh ji.
— Raghav Chadha (@raghav_chadha) April 17, 2026
I am sure his vast experience will greatly benefit the functioning of the House and help uphold its dignity, decorum & democratic traditions. pic.twitter.com/XJk6ifocDz
ਹਰਿਵੰਸ਼ ਨਾਰਾਇਣ ਸਿੰਘ ਦੇ ਲਗਾਤਾਰ ਤੀਜੀ ਵਾਰ ਨਿਰਵਿਰੋਧ ਰਾਜ ਸਭਾ ਦੇ ਡਿਪਟੀ ਚੇਅਰਮੈਨ ਚੁਣੇ ਜਾਣ ’ਤੇ ਵਧਾਈ ਦੇਣ ਲਈ ਅੱਜ ਰਾਘਵ ਚੱਢਾ ਸਦਨ ’ਚ ਖੜ੍ਹੇ ਹੋਏ ਸਨ। ਇਸੇ ਦੌਰਾਨ ਉਨ੍ਹਾਂ ਨੇ ‘ਆਪ’ ਲੀਡਰਸ਼ਿਪ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ, ‘‘ਮੈਂ ਜਿਸ ਪਾਰਟੀ ਤੋਂ ਆਉਂਦਾ ਹਾਂ, ਉਸ ਦੇ ਨੇਤਾ (ਸੰਜੇ ਸਿੰਘ) ਅਤੇ ਨਵ-ਨਿਯੁਕਤ ਉਪ-ਨੇਤਾ (ਅਸ਼ੋਕ ਕੁਮਾਰ ਮਿੱਤਲ) ਵੀ ਸਦਨ ’ਚ ਮੌਜੂਦ ਨਹੀਂ ਹਨ।’’ ਇਸ ਤੋਂ ਬਾਅਦ ਉਨ੍ਹਾਂ ਨੇ ਵਿਅੰਗ ਕੱਸਦੇ ਹੋਏ ਕਿਹਾ, ‘‘ਮੈਂ ਹਾਲ ਹੀ ’ਚ ਹਟਾਇਆ ਗਿਆ ਉਪ-ਨੇਤਾ ਹਾਂ ਅਤੇ ਮੈਂ ਸਦਨ ’ਚ ਮੌਜੂਦ ਹਾਂ। ਮੈਨੂੰ ਬੋਲਣ ਦਾ ਮੌਕਾ ਦੇਣ ਦੇ ਲਈ ਬਹੁਤ-ਬਹੁਤ ਧੰਨਵਾਦ।’’
ਚੱਢਾ ਨੇ ਆਪਣੇ ਭਾਸ਼ਣ ’ਚ ਸਦਨ ਦੇ ਅਹੁਦੇਦਾਰਾਂ ਦੀ ਖੂਬ ਸ਼ਲਾਘਾ ਕੀਤੀ। ਚੱਢਾ ਨੇ ਕਿਹਾ ਕਿ ਡਿਪਟੀ ਚੇਅਰਮੈਨ ਹਰਿਵੰਸ਼ ਨਾਰਾਇਣ ਸਿੰਘ ਦੇ ਨਾਲ ਉਨ੍ਹਾਂ ਦਾ ਨਿੱਜੀ ਰਿਸ਼ਤਾ ਖੱਟਾ-ਮਿੱਠਾ ਰਿਹਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਕਾਰਜਕਾਲ ’ਚ ਇਹ ਰਿਸ਼ਤਾ ਪੂਰੀ ਤਰ੍ਹਾਂ ‘ਮਿੱਠਾ’ ਹੋ ਜਾਵੇਗਾ ਅਤੇ ਭਵਿੱਖ ’ਚ ਉਨ੍ਹਾਂ ਨੂੰ ਬੋਲਣ ਦੇ ਲਈ ਇਕ-ਦੋ ਮਿੰਟ ਦਾ ਵਾਧੂ ਸਮਾਂ ਮਿਲੇਗਾ। ਚੱਢਾ ਨੇ ਚੇਅਰਮੈਨ ਅਤੇ ਡਿਪਟੀ ਚੇਅਰਮੈਨ ਸੀ. ਪੀ. ਰਾਧਾਕ੍ਰਿਸ਼ਨਨ ਦੀ ਵੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਆਉਣ ਤੋਂ ਬਾਅਦ ਹੁਣ ‘ਜ਼ੀਰੋ ਆਵਰ’ ’ਚ 5-6 ਮੈਂਬਰਾਂ ਦੀ ਬਜਾਏ 15-20 ਮੈਂਬਰਾਂ ਨੂੰ ਬੋਲਣ ਦਾ ਮੌਕਾ ਮਿਲਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
