ਵਿਦਿਆਰਥੀ ਪ੍ਰਦਰਸ਼ਨ ਦੌਰਾਨ ਮੌਜੂਦ ਸਨ 2873 ਸੰਗੀਨ ਅਪਰਾਧੀ, ਦਿੱਲੀ ਪੁਲਸ ਦਾ ਵੱਡਾ ਦਾਅਵਾ
Tuesday, Jul 28, 2026 - 08:24 AM (IST)
ਨਵੀਂ ਦਿੱਲੀ (ਏਜੰਸੀ) - ਕਾਕਰੋਚ ਪ੍ਰੋਟੈਸਟ ਦੌਰਾਨ ਜੰਤਰ-ਮੰਤਰ ਅਤੇ ਨਵੀਂ ਦਿੱਲੀ ਦੇ ਆਸ-ਪਾਸ ਹੋਈ ਹਿੰਸਾ ਦੇ ਮਾਮਲੇ ਵਿਚ ਦਿੱਲੀ ਪੁਲਸ ਦੀ ਜਾਂਚ ਤੇਜ਼ ਹੋ ਗਈ ਹੈ। ਪੁਲਸ ਸਰੋਤਾਂ ਨੇ ਦਾਅਵਾ ਕੀਤਾ ਹੈ ਕਿ 20 ਤੋਂ 25 ਜੁਲਾਈ ਦੌਰਾਨ ਵਿਰੋਧ ਪ੍ਰਦਰਸ਼ਨ ਵਾਲੀ ਥਾਂ ’ਤੇ ਸੰਗੀਨ ਅਪਰਾਧਾਂ ਦੇ 2873 ਮੁਲਜ਼ਮ ਅਤੇ ਅਪਰਾਧੀ ਮੌਜੂਦ ਸਨ।
ਪੜ੍ਹੋ ਇਹ ਵੀ - ਪ੍ਰਦਰਸ਼ਨ ਪਿੱਛੋਂ CJP ਆਗੂ ਦੀਪਕੇ 'ਤੇ ਵਰ੍ਹਿਆ ਰਿਸ਼ਤਿਆਂ ਦਾ ਮੀਂਹ! ਮਾਂ ਨੇ ਦੱਸਿਆ ਕਿਹੋ ਜਿਹੀ ਚਾਹੀਦੀ ਨੂੰਹ
ਦਿੱਲੀ ਪੁਲਸ, ਤਕਨੀਕੀ ਸਾਧਨਾਂ ਅਤੇ ਫੇਸ਼ੀਅਲ ਰਿਕੋਗਨਿਸ਼ਨ ਸਿਸਟਮ ਰਾਹੀਂ ਅਪਰਾਧੀਆਂ ਦੀ ਪਛਾਣ ਕਰ ਰਹੀ ਹੈ। ਇਨ੍ਹਾਂ ਵਿਚੋਂ ਕਈ ਸ਼ਾਤਿਰ ਅਪਰਾਧੀ ਵਾਰ-ਵਾਰ ਪ੍ਰਦਰਸ਼ਨ ਵਾਲੀ ਥਾਂ ’ਤੇ ਆ ਰਹੇ ਸਨ, ਜਿਸ ਕਰ ਕੇ ਪੁਲਸ ਹੁਣ ਹਿੰਸਾ ਵਿਚ ਉਨ੍ਹਾਂ ਦੀ ਸਿੱਧੀ ਸ਼ਮੂਲੀਅਤ ਦੇ ਖ਼ਦਸ਼ੇ ਹੇਠ ਜਾਂਚ ਕਰ ਰਹੀ ਹੈ। ਜਾਂਚ ’ਚ ਕੁੱਲ 100 ਵੀਡੀਓਜ਼ ਦੀ ਵਰਤੋਂ ਕੀਤੀ ਗਈ। ਇਨ੍ਹਾਂ ਵਿਚ ਵੱਖ-ਵੱਖ ਥਾਵਾਂ ਦੇ ਸੀ. ਸੀ. ਟੀ. ਵੀ. ਫੁਟੇਜ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓਜ਼ ਸ਼ਾਮਲ ਦੱਸੇ ਗਏ ਹਨ। ਇਨ੍ਹਾਂ ਹੀ ਵੀਡੀਓਜ਼ ਦੇ ਆਧਾਰ ’ਤੇ ਪ੍ਰਦਰਸ਼ਨ ਦੌਰਾਨ ਮੌਜੂਦ ਲੋਕਾਂ ਦੀ ਪਛਾਣ ਅਤੇ ਉਨ੍ਹਾਂ ਦੇ ਅਪਰਾਧਿਕ ਰਿਕਾਰਡ ਦਾ ਵਿਸ਼ਲੇਸ਼ਣ ਕੀਤਾ ਗਿਆ।
ਪੜ੍ਹੋ ਇਹ ਵੀ - Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼ ਹਨ੍ਹੇਰੀ-ਝੱਖੜ ਦਾ ਅਲਰਟ ਜਾਰੀ
989 ਲੋਕਾਂ ਖ਼ਿਲਾਫ ਗੰਭੀਰ ਅਪਰਾਧ
ਜਾਂਚ ਦੇ ਮੁਤਾਬਕ ਕੁੱਲ 2873 ਲੋਕਾਂ ਦੀ ਪਛਾਣ ਕੀਤੀ ਗਈ। ਇਨ੍ਹਾਂ ਵਿਚੋਂ 989 ਲੋਕਾਂ ਖ਼ਿਲਾਫ ਗੰਭੀਰ ਅਪਰਾਧਾਂ ’ਚ ਪਹਿਲਾਂ ਤੋਂ ਰਿਕਾਰਡ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਨ੍ਹਾਂ ਮਾਮਲਿਆਂ ਵਿਚ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ, ਲੁੱਟ, ਜਬਰ-ਜ਼ਨਾਹ, ਔਰਤਾਂ ਖ਼ਿਲਾਫ ਅਪਰਾਧ, ਆਰਮਜ਼ ਐਕਟ, ਝਪਟਮਾਰੀ, ਅਗਵਾ ਅਤੇ ਨਸ਼ੀਲੇ ਪਦਾਰਥਾਂ ਨਾਲ ਜੁੜੇ ਮਾਮਲੇ ਸ਼ਾਮਲ ਦੱਸੇ ਗਏ ਹਨ।
ਪੜ੍ਹੋ ਇਹ ਵੀ - ਮ੍ਰਿਤਕ ਮੰਨ ਜਿਸ ਵਿਅਕਤੀ ਦਾ ਕੀਤਾ ਸਸਕਾਰ, 3 ਦਿਨ ਬਾਅਦ ਜ਼ਿੰਦਾ ਪਰਤਿਆ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
CRPF ਦੀ ਜਾਂਚ ’ਚ ਖ਼ੁਲਾਸਾ
ਦਿੱਲੀ ’ਚ ਸੀਜੇਪੀ ਪਾਰਟੀ ਦੇ 20 ਜੁਲਾਈ ਨੂੰ ਹੋਏ ‘ਸੰਸਦ ਚੱਲੋ’ ਮਾਰਚ ਦੌਰਾਨ ਆਰ. ਏ. ਐੱਫ. ਦੇ ਇਕ ਜਵਾਨ ਨੇ ਆਪਣੀ ਪੈਲਟ ਗੰਨ ’ਚੋਂ ਕੁੱਲ 7 ਰਾਊਂਡ ਫਾਇਰ ਕੀਤੇ ਸਨ। CRPF ਦੀ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਨ੍ਹਾਂ ’ਚੋਂ 5 ਰਾਊਂਡ ਪ੍ਰਦਰਸ਼ਨਕਾਰੀਆਂ ਨੂੰ ਲੱਗੇ, ਜਦਕਿ 2 ਜ਼ਮੀਨ ’ਤੇ ਲੱਗੇ। ਇਹ ਜਾਣਕਾਰੀ ਮਾਮਲੇ ਨਾਲ ਸਬੰਧਤ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਈ ਹੈ। ਜਾਂਚ ਮੁਤਾਬਕ ਜਵਾਨ ਦੀ ਤਾਇਨਾਤੀ ਕਨਾਟ ਪਲੇਸ ਇਲਾਕੇ ’ਚ ਸੀ। ਇਸ ਦੌਰਾਨ ਉਸ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਪੈਲਟ ਗੰਨ ਨਾਲ ਫਾਇਰ ਕੀਤਾ।
ਪੜ੍ਹੋ ਇਹ ਵੀ - ਟੂਰਨਾਮੈਂਟ 'ਚ ਹਾਰ ਗਈ ਟੀਮ ਤਾਂ ਕਾਰੋਬਾਰੀ ਨੇ ਕੱਢ ਲਿਆ ਰਿਵਾਲਵਰ! ਕਰ'ਤੀ ਫਾਇਰਿੰਗ, ਪੁੱਜੀ AP ਪੁਲਸ
ਇਸ ਮਾਮਲੇ ਦੇ ਸਬੰਧ ਵਿਚ ਸੂਤਰਾਂ ਦਾ ਕਹਿਣਾ ਹੈ ਕਿ ਇਹ ਫਾਇਰਿੰਗ ਉਸ ਸਮੇਂ ਕੀਤੀ ਗਈ, ਜਦੋਂ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਮੁਲਾਜ਼ਮਾਂ ’ਤੇ ਹਮਲਾ ਕੀਤਾ ਅਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਘਟਨਾ ’ਚ ਘੱਟੋ-ਘੱਟ 3 ਵਿਅਕਤੀ ਪੈਲਟ ਲੱਗਣ ਨਾਲ ਜ਼ਖਮੀ ਹੋਏ ਸਨ। ਇਨ੍ਹਾਂ ’ਚ ਗੁਰੂਗ੍ਰਾਮ ’ਚ ਕੰਮ ਕਰਨ ਵਾਲੇ 25 ਸਾਲਾ ਇਰਸ਼ਾਦ ਸ਼ੇਖ, ਦਿੱਲੀ ਯੂਨੀਵਰਸਿਟੀ ਦੇ 19 ਸਾਲਾ ਵਿਦਿਆਰਥੀ ਸਾਹਿਬ ਲੋਛਾਬ ਅਤੇ ਇਕ ਮੈਗਜ਼ੀਨ ਦਾ 28 ਸਾਲਾ ਪੱਤਰਕਾਰ ਸ਼ਾਮਲ ਹੈ। ਜ਼ਖਮੀ ਹੋਣ ਤੋ ਬਾਅਦ ਤਿੰਨਾਂ ਦਾ ਹਸਪਤਾਲ ’ਚ ਇਲਾਜ ਕਰਵਾਇਆ ਗਿਆ।
ਪੜ੍ਹੋ ਇਹ ਵੀ - ਅੱਜ ਪੰਜਾਬ ਬੰਦ! ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
