ਰਾਘਵ ਚੱਢਾ ਨੇ ਕੋਰੋਨਾ ਨੂੰ ਲੈ ਕੇ ਜਤਾਈ ਚਿੰਤਾ, ਚੀਨ ਤੋਂ ਆਉਣ ਵਾਲੀਆਂ ਫਲਾਈਟਾਂ ਬੰਦ ਕਰਨ ਦੀ ਕੀਤੀ ਮੰਗ

Thursday, Dec 22, 2022 - 01:13 PM (IST)

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਨੇ ਚੀਨ ਵਿਚ ਵੱਧਦੇ ਕੋਵਿਡ-19 ਮਾਮਲਿਆਂ ਅਤੇ ਇਸ ਦੇ ਪ੍ਰਭਾਵ 'ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਰਾਜ ਸਭਾ ਵਿਚ ਵੀਰਵਾਰ ਯਾਨੀ ਕਿ ਅੱਜ ਕੋਰੋਨਾ ਨਾਲ ਨਜਿੱਠਣ ਲਈ ਸਰਕਾਰ ਦੀ ਤਿਆਰੀ 'ਤੇ ਚਰਚਾ ਲਈ ਨਿਯਮ 267 ਦੇ ਤਹਿਤ ਕੰਮ ਰੋਕੂ ਨੋਟਿਸ ਦਿੱਤਾ। 

ਇਹ ਵੀ ਪੜ੍ਹੋ- ਕੋਰੋਨਾ ਨਾਲ ਚੀਨ 'ਚ ਹਾਹਾਕਾਰ; ਭਾਰਤ ਸਰਕਾਰ ਵੀ ਅਲਰਟ, PM ਮੋਦੀ ਅੱਜ ਕਰਨਗੇ ਉੱਚ ਪੱਧਰੀ ਬੈਠਕ

ਰਾਘਵ ਨੇ ਕਿਹਾ ਕਿ ਚੀਨ 'ਚ COVID 19 ਦੇ ਓਮੀਕਰੋਨ ਦੇ ਸਬ-ਵੈਰੀਐਂਟ ਤੋਂ ਚਿੰਤਾਜਨਕ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਮਹਾਮਾਰੀ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਮਹੀਨਿਆਂ ਦੌਰਾਨ ਵਾਇਰਸ ਦੀਆਂ ਘੱਟੋ-ਘੱਟ ਤਿੰਨ ਲਹਿਰਾਂ ਦੇਸ਼ ਵਿਚ ਆਉਣਗੀਆਂ ਅਤੇ ਇਕ ਮਿਲੀਅਨ ਤੋਂ ਵੱਧ ਮੌਤਾਂ ਹੋਣਗੀਆਂ। ਚੀਨ ਵਿਚ ਵਾਇਰਸ ਨੇ ਪਹਿਲਾਂ ਹੀ ਤਬਾਹੀ ਮਚਾਈ ਹੋਈ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਹਸਪਤਾਲਾਂ ਵਿਚ ਬਿਸਤਰੇ ਨਹੀਂ ਹਨ, ਦਵਾਈਆਂ ਦਾ ਸਟਾਕ ਖਤਮ ਹੋ ਰਿਹਾ ਹੈ ਅਤੇ ਮੁਰਦਾਘਰਾਂ 'ਚ ਜਗ੍ਹਾ ਖਤਮ ਹੋ ਗਈ ਹੈ।

ਇਹ ਵੀ ਪੜ੍ਹੋ-  ਚੀਨ 'ਚ ਕਹਿਰ ਵਰ੍ਹਾਉਣ ਵਾਲਾ ਕੋਰੋਨਾ ਦਾ ਨਵਾਂ ਵੇਰੀਐਂਟ ਪੁੱਜਾ ਭਾਰਤ, ਮਿਲਿਆ ਪਹਿਲਾ ਮਰੀਜ਼

ਰਾਘਵ ਨੇ ਅੱਗੇ ਕਿਹਾ ਕਿ ਕੌਮਾਂਤਰੀ ਹਵਾਈ ਸੰਪਰਕ ਦੇ ਪ੍ਰਬੰਧਨ 'ਚ ਦੇਰੀ ਕਾਰਨ ਵਾਇਰਸ ਪੂਰੇ ਦੇਸ਼ ਵਿਚ ਬੇਕਾਬੂ ਹੋ ਕੇ ਫੈਲਿਆ। ਉਨ੍ਹਾਂ ਕਿਹਾ ਕਿ ਇਸ ਨਵੇਂ ਵੈਰੀਐਂਟ ਦੇ 4 ਮਾਮਲੇ ਹਨ, ਜੋ ਚੀਨ ਨੂੰ ਪ੍ਰਭਾਵਿਤ ਕਰ ਰਹੇ ਹਨ। ਦੁਨੀਆਂ ਹਾਈ ਅਲਰਟ 'ਤੇ ਹੈ। ਸਾਨੂੰ ਸੂਬਿਆਂ ਨੂੰ ਸਲਾਹ ਦੇਣ ਦੀ ਬਜਾਏ ਮਜ਼ਬੂਤ ਉਪਾਵਾਂ ਦੀ ਜ਼ਰੂਰਤ ਹੈ। ਚੀਨ ਅਤੇ ਭਾਰਤ ਨੂੰ ਜੋੜਨ ਵਾਲੀਆਂ ਉਡਾਣਾਂ 'ਤੇ ਤੁਰੰਤ ਪਾਬੰਦੀ ਲਾਉਣੀ ਜ਼ਰੂਰੀ ਹੈ। 

ਸਥਿਤੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਭਾਰਤ ਦੇ ਸਿਹਤ ਮੰਤਰਾਲਾ ਨੇ ਸੂਬਿਆਂ ਨੂੰ ਇਕ ਸਲਾਹ ਜਾਰੀ ਕੀਤੀ ਹੈ। ਹਾਲਾਂਕਿ ਸਾਨੂੰ ਮਜ਼ਬੂਤ ਉਪਾਵਾਂ ਦੀ ਜ਼ਰੂਰਤ ਹੈ। ਸਮੇਂ ਦੀ ਮੰਗ ਹੈ ਕਿ ਏਸ਼ੀਆਈ ਦੇਸ਼ਾਂ ਦੇ ਜ਼ਰੀਏ ਚੀਨ ਤੋਂ ਭਾਰਤ ਲਈ ਕਿਸੇ ਵੀ ਕਨੈਕਟਿੰਗ ਫਲਾਈਟ 'ਤੇ ਤੁਰੰਤ ਪਾਬੰਦੀ ਲਗਾਈ ਜਾਵੇ। 

ਇਹ ਵੀ ਪੜ੍ਹੋ- 'ਜਾਣਾ ਕਿੱਥੇ ਹੈ' ਦਿੱਲੀ ਹਵਾਈ ਅੱਡੇ ਆ ਕੇ ਭੁੱਲਿਆ ਨੌਜਵਾਨ, 40 ਘੰਟੇ ਬੈਠਾ ਰਿਹਾ ਬੋਰਡਿੰਗ ਗੇਟ ਕੋਲ


Tanu

Content Editor

Related News