MP ਰਾਘਵ ਚੱਢਾ ਬਣੇ ਪਿਤਾ, ਪਤਨੀ ਪਰਿਣੀਤੀ ਨੇ ਦਿੱਤਾ ਪੁੱਤ ਨੂੰ ਜਨਮ
Sunday, Oct 19, 2025 - 05:01 PM (IST)

ਐਂਟਰਟੇਨਮੈਂਟ ਡੈਸਕ- ਅਦਾਕਾਰਾ ਪਰਿਣੀਤੀ ਚੋਪੜਾ ਅਤੇ MP ਰਾਘਵ ਚੱਢਾ ਮਾਤਾ-ਪਿਤਾ ਬਣ ਗਏ ਹਨ। ਇਸ ਸਬੰਧੀ ਰਾਘਵ ਚੱਢਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਐਲਾਨ ਤੋਂ ਬਾਅਦ, ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਪਈ।
ਦੋ ਸਾਲ ਪਹਿਲਾਂ ਹੋਇਆ ਸੀ ਵਿਆਹ
ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦਾ ਵਿਆਹ ਸਤੰਬਰ 2023 ਵਿੱਚ ਉਦੈਪੁਰ ਵਿੱਚ ਹੋਇਆ ਸੀ। ਇਸ ਸ਼ਾਨਦਾਰ ਵਿਆਹ ਵਿੱਚ ਜੋੜੇ ਦੇ ਪਰਿਵਾਰ, ਨਜ਼ਦੀਕੀ ਦੋਸਤ ਅਤੇ ਕਈ ਬਾਲੀਵੁੱਡ ਹਸਤੀਆਂ ਸ਼ਾਮਲ ਹੋਈਆਂ ਸਨ। ਹੁਣ, ਵਿਆਹ ਤੋਂ 2 ਸਾਲ ਬਾਅਦ, ਪਰਿਣੀਤੀ ਅਤੇ ਰਾਘਵ ਆਪਣੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਪੜਾਅ ਦੀ ਸ਼ੁਰੂਆਤ ਕਰਨ ਵਾਲੇ ਹਨ। ਪ੍ਰਸ਼ੰਸਕ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਆਉਣ ਵਾਲੇ ਬੱਚੇ ਦੀ ਤੰਦਰੁਸਤੀ ਲਈ ਪ੍ਰਾਰਥਨਾ ਕਰ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਪੁੱਤ ਨੇ ਗੋਰਿਆਂ ਦੇ ਦੇਸ਼ 'ਚ ਜਾ ਗੱਡੇ ਝੰਡੇ ! ਚੋਣਾਂ ਜਿੱਤ ਬਣਿਆ ਪਹਿਲਾ ਭਾਰਤੀ ਕੌਂਸਲਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8