ਰਾਫੇਲ ਸੌਦੇ ਦੀ ਹੋਵੇ ਜੇ.ਪੀ.ਸੀ. ਜਾਂਚ, ਸਾਬਕਾ ਰੱਖਿਆ ਮੰਤਰੀ ਏ.ਕੇ. ਐਂਟਨੀ ਦੀ ਮੰਗ

Tuesday, Jul 06, 2021 - 01:28 AM (IST)

ਰਾਫੇਲ ਸੌਦੇ ਦੀ ਹੋਵੇ ਜੇ.ਪੀ.ਸੀ. ਜਾਂਚ, ਸਾਬਕਾ ਰੱਖਿਆ ਮੰਤਰੀ ਏ.ਕੇ. ਐਂਟਨੀ ਦੀ ਮੰਗ

ਨਵੀਂ ਦਿੱਲੀ - ਰਾਫੇਲ ਲੜਾਕੂ ਜਹਾਜ਼ ਦੇ ਸੌਦੇ ਨੂੰ ਲੈ ਕੇ ਕਾਂਗਰਸ ਇੱਕ ਵਾਰ ਫਿਰ ਹਮਲਾਵਰ ਹੋ ਗਈ ਹੈ। ਦੇਸ਼ ਦੇ ਸਾਬਕਾ ਰੱਖਿਆ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਏ.ਕੇ. ਐਂਟਨੀ ਨੇ ਸਰਕਾਰ 'ਤੇ ਹਮਲਾ ਬੋਲਿਆ ਹੈ। ਏ.ਕੇ. ਐਂਟਨੀ ਨੇ ਸਰਕਾਰ ਦੀ ਮੰਸ਼ਾ 'ਤੇ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ਪਹਿਲੀ ਨਜ਼ਰ ਵਿੱਚ ਭ੍ਰਿਸ਼ਟਾਚਾਰ ਨਜ਼ਰ  ਆ ਰਿਹਾ ਹੈ। ਇਸ ਮਾਮਲੇ ਦੀ ਜਾਂਚ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਨੂੰ ਲੈ ਕੇ ਸਰਕਾਰ ਦੀ ਚੁੱਪੀ ਭ੍ਰਿਸ਼ਟਾਚਾਰ ਨੂੰ ਦਬਾਉਣ ਦੀ ਮੰਸ਼ਾ ਦਰਸਾਉਂਦੀ ਹੈ।

ਐਂਟਨੀ ਨੇ ਕਿਹਾ ਕਿ ਸਰਕਾਰ ਦੇ ਕੋਲ ਰਾਫੇਲ ਮਾਮਲੇ ਵਿੱਚ ਸੰਯੁਕਤ ਸੰਸਦੀ ਕਮੇਟੀ (ਜੇ.ਪੀ.ਸੀ.) ਦੀ ਜਾਂਚ ਦੇ ਹੁਕਮ ਦੇਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ। ਉਨ੍ਹਾਂ ਕਿਹਾ ਹੈ ਕਿ ਰਾਫੇਲ ਸੌਦੇ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਕਾਂਗਰਸ ਦਾ ਰੁਖ਼ ਸਹੀ ਸਾਬਤ ਹੋਇਆ। ਦੇਸ਼ ਦੇ ਸਾਬਕਾ ਰੱਖਿਆ ਮੰਤਰੀ ਨੇ ਕਿਹਾ ਕਿ ਰਾਫੇਲ ਸੌਦੇ ਦੀ ਫਰਾਂਸੀਸੀ ਸਰਕਾਰੀ ਵਕੀਲ ਏਜੰਸੀ ਤੋਂ ਜਾਂਚ ਕਰਾਉਣ ਦੇ ਹੁਕਮ ਨੂੰ 48 ਘੰਟੇ ਲੰਘ ਗਏ ਪਰ ਸਰਕਾਰ ਇਸ 'ਤੇ ਚੁੱਪ ਹੈ। ਇਹ ਚੁੱਪੀ ਰਹੱਸਮਈ ਹੈ।

ਕਾਂਗਰਸ ਦੇ ਸੀਨੀਅਰ ਨੇਤਾ ਨੇ ਸਵਾਲ ਕੀਤਾ ਕਿ ਸਰਕਾਰ ਨੇ ਚੁੱਪ ਰਹਿਣਾ ਕਿਉਂ ਚੁਣਿਆ। ਫ਼ਰਾਂਸ ਦੀ ਸਰਕਾਰੀ ਵਕੀਲ ਏਜੰਸੀ ਵਲੋਂ ਇਸ ਸੌਦੇ ਵਿੱਚ ਭ੍ਰਿਸ਼ਟਾਚਾਰ ਅਤੇ ਮੁਨਾਫ਼ਾ ਪਹੁੰਚਾਏ ਜਾਣ ਦੀ ਜਾਂਚ ਲਈ ਜੱਜ ਦੀ ਨਿਯੁਕਤੀ 'ਤੇ ਪੀ.ਐੱਮ. ਅੱਗੇ ਆ ਕੇ ਪ੍ਰਤੀਕਿਰਿਆ ਕਿਉਂ ਜ਼ਾਹਿਰ ਨਹੀਂ ਕਰ ਰਹੇ।

ਉਨ੍ਹਾਂ ਕਿਹਾ ਕਿ ਸਰਕਾਰ ਚੁੱਪੀ ਵੱਟ ਕੇ ਭ੍ਰਿਸ਼ਟਾਚਾਰ ਨੂੰ ਲੈ ਕੇ ਆਪਣੀ ਜਵਾਬਦੇਹੀ ਤੋਂ ਬੱਚ ਨਹੀਂ ਸਕਦੀ। ਐਂਟਨੀ ਨੇ ਸਵਾਲਿਆ ਲਹਿਜੇ ਵਿੱਚ ਕਿਹਾ ਕਿ ਕੀ ਇਹ ਸਰਕਾਰ ਦੀ ਜ਼ਿੰਮੇਦਾਰੀ ਨਹੀਂ ਹੈ ਕਿ ਉਹ ਸਾਹਮਣੇ ਆਏ ਅਤੇ ਰਾਫੇਲ ਸੌਦੇ ਵਿੱਚ ਭ੍ਰਿਸ਼ਟਾਚਾਰ ਹੋਣ ਦੀ ਗੱਲ ਨੂੰ ਸਵੀਕਾਰ ਕਰੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News