ਰਾਫੇਲ ਮਾਮਲਾ : ਮਾਣਹਾਨੀ ਮਾਮਲੇ ’ਚ ‘ਆਪ’ ਦੇ ਨੇਤਾ ਸੰਜੇ ਸਿੰਘ ਨੂੰ ਨੋਟਿਸ

10/18/2018 2:21:07 AM

ਨਵੀਂ ਦਿੱਲੀ–ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਸਿੰਘ ਨੂੰ ਰਾਫੇਲ ਸੌਦੇ ਸਬੰਧੀ ਆਪਣੇ ਦੋਸ਼ਾਂ ’ਤੇ ਰਿਲਾਇੰਸ ਇਨਫਰਾਸਟਰੱਕਚਰ ਲਿਮਟਿਡ ਵਲੋਂ ਦਾਇਰ ਦੀਵਾਨੀ ਮਾਣਹਾਨੀ ਦੇ ਮਾਮਲੇ ’ਚ ਅਹਿਮਦਾਬਾਦ ਦੀ ਇਕ ਅਦਾਲਤ ਤੋਂ ਨੋਟਿਸ ਮਿਲਿਆ ਹੈ। ਸੰਜੇ ਨੇ ਕਿਹਾ ਕਿ ਉਹ ਰਾਫੇਲ ਸੌਦੇ ਦੇ ਘਪਲੇ ਨੂੰ ਲੈ ਕੇ ਆਪਣੀ ਆਵਾਜ਼ ਉਠਾਉਣੀ ਜਾਰੀ ਰੱਖਣਗੇ। ਅਦਾਲਤ ਦੇ ਸਾਹਮਣੇ ਆਪਣਾ ਪੱਖ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਮਾਤਾ ਦੇ ਨਾਂ ’ਤੇ ਦੇਸ਼ ਦੀ ਸੁਰੱਖਿਆ ਨਾਲ ਧੋਖਾ ਕਰ ਰਹੇ ਲੋਕਾਂ ਲਈ ਮੇਰੇ ਮਨ ਵਿਚ ਕੋਈ ਸਤਿਕਾਰ ਨਹੀਂ। ਮੈਂ ਇਸ ਘਪਲੇ ਵਿਰੁੱਧ ਆਵਾਜ਼ ਉਠਾਉਂਦਾ ਰਹਾਂਗਾ।


Related News