ਮੁੜ ਸੁਰਖੀਆਂ ''ਚ ''ਰਾਧੇ ਮਾਂ'', ਵਾਪਸ ਮਿਲੀ ਵੱਡੀ ਜ਼ਿੰਮੇਵਾਰੀ

12/03/2018 12:33:39 PM

ਪ੍ਰਯਾਗਰਾਜ— ਅਕਸਰ ਵਿਵਾਦਾਂ ਵਿਚ ਰਹਿਣ ਵਾਲੀ ਰਾਧੇ ਮਾਂ ਉਰਫ ਸੁਖਵਿੰਦਰ ਕੌਰ ਦੀ ਪ੍ਰਯਾਗਰਾਜ ਵਿਚ ਲੱਗਣ ਜਾ ਰਹੇ ਕੁੰਭ ਮੇਲੇ ਤੋਂ ਪਹਿਲਾਂ ਜੂਨਾ ਅਖਾੜੇ ਵਿਚ ਵਾਪਸੀ ਹੋ ਗਈ ਹੈ। ਜੂਨਾ ਅਖਾੜੇ ਨੇ ਰਾਧੇ ਮਾਂ ਅਤੇ ਪਾਇਲਟ ਬਾਬਾ ਦੀ ਵਾਪਸੀ ਲੈਣ ਦਾ ਅਹਿਮ ਫੈਸਲਾ ਲੈ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇੱਥੇ ਦੱਸ ਦੇਈਏ ਕਿ ਪਾਇਲਟ ਬਾਬਾ ਇਕ ਅਧਿਆਤਮਕ ਗੁਰੂ ਹੈ, ਜਿਨ੍ਹਾਂ ਦੇ ਭਾਰਤ ਅਤੇ ਵਿਦੇਸ਼ਾਂ ਵਿਚ ਕਈ ਆਸ਼ਰਮ ਹਨ। ਜੂਨਾ ਅਖਾੜੇ ਨੇ ਨਾ ਸਿਰਫ ਰਾਧੇ ਮਾਂ ਦੀ ਅਖਾੜੇ ਵਿਚ ਐਂਟਰੀ ਬਹਾਲ ਕੀਤੀ ਹੈ, ਸਗੋਂ ਕਿ ਉਨ੍ਹਾਂ ਦੀ ਮਹਾਮੰਡਲੇਸ਼ਵਰ ਦੀ ਪਦਵੀ ਵੀ ਵਾਪਸ ਕਰ ਦਿੱਤੀ ਹੈ।

 

PunjabKesari

ਦੱਸਣਯੋਗ ਹੈ ਕਿ ਜੂਨਾ ਅਖਾੜਾ ਨੇ ਸਾਲ 2013 ਵਿਚ ਕੁੰਭ 'ਚ ਦੋਹਾਂ ਵਿਰੁੱਧ ਮੁਲਅੱਤ ਕਰਨ ਦੀ ਕਾਰਵਾਈ ਕੀਤੀ ਸੀ ਪਰ 6 ਸਾਲ ਬਾਅਦ ਦੋਹਾਂ ਨੂੰ ਵਾਪਸ ਲੈਣ ਦਾ ਅਹਿਮ ਫੈਸਲਾ ਲਿਆ ਗਿਆ ਹੈ। ਇਸ ਦੇ ਪਿੱਛੇ ਅਖਾੜੇ ਨੇ ਤਰਕ ਦਿੱਤਾ ਹੈ ਕਿ ਰਾਧੇ ਮਾਂ ਅਤੇ ਪਾਇਲਟ ਬਾਬਾ ਉੱਪਰ ਕੋਈ ਪੁਲਸ ਕੇਸ ਨਹੀਂ ਹੈ। ਜਾਣਕਾਰੀ ਮੁਤਾਬਕ ਭਗਤਾਂ ਦੀ ਗੋਦ 'ਚ ਬੈਠ ਕੇ ਅਸ਼ਲੀਲ ਡਾਂਸ ਕਰਨ ਵਾਲੀ ਰਾਧੇ ਮਾਂ ਨੇ ਲਿਖਤੀ ਮੁਆਫ਼ੀ ਮੰਗੀ ਹੈ ਅਤੇ ਭਵਿੱਖ 'ਚ ਮੁੜ ਇਸ ਤਰ੍ਹਾਂ ਦੀ ਹਰਕਤ ਨਾ ਕਰਨ ਦੀ ਗੱਲ ਆਖੀ ਹੈ। ਇਸੇ ਆਧਾਰ 'ਤੇ ਜੂਨਾ ਅਖਾੜੇ ਵਿਚ ਰਾਧੇ ਮਾਂ ਦੀ ਮੁੜ ਐਂਟਰੀ ਹੋਈ ਹੈ। ਰਾਧੇ ਮਾਂ 'ਤੇ ਲਿਆ ਗਿਆ ਫੈਸਲਾ ਥੋੜ੍ਹਾ ਹੈਰਾਨ ਕਰਨ ਵਾਲਾ ਹੈ, ਕਿਉਂਕਿ ਪਿਛਲੇ ਸਾਲ ਅਖਾੜਾ ਪਰੀਸ਼ਦ ਨੇ ਉਨ੍ਹਾਂ ਦਾ ਨਾਂ ਫਰਜ਼ੀ ਬਾਬਿਆਂ ਦੀ ਲਿਸਟ ਵਿਚ ਪਾਇਆ ਸੀ। 

 

PunjabKesari

ਜੂਨਾ ਅਖਾੜੇ ਨੇ ਨਾ ਸਿਰਫ ਰਾਧੇ ਮਾਂ ਦੀ ਅਖਾੜੇ ਵਿਚ ਐਂਟਰੀ ਬਹਾਲ ਕੀਤੀ ਹੈ, ਸਗੋਂ ਕਿ ਉਨ੍ਹਾਂ ਦੀ ਮਹਾਮੰਡਲੇਸ਼ਵਰ ਦੀ ਪਦਵੀ ਵੀ ਵਾਪਸ ਕਰ ਦਿੱਤੀ ਹੈ। ਅਖਾੜੇ ਵਿਚ ਬਹਾਲੀ ਅਤੇ ਮਹਾਮੰਡਲੇਸ਼ਵਰ ਦੀ ਪਦਵੀ ਵਾਪਸ ਮਿਲਣ ਮਗਰੋਂ ਰਾਧੇ ਮਾਂ ਹੁਣ ਨਾ ਸਿਰਫ ਇਸ ਮਹੀਨੇ ਦੀ 25 ਤਰੀਕ ਨੂੰ ਪ੍ਰਯਾਗਰਾਜ ਕੁੰਭ ਮੇਲੇ ਵਿਚ ਹੋਣ ਵਾਲੀ ਜੂਨਾ ਅਖਾੜੇ ਵਿਚ ਸ਼ਾਮਲ ਹੋਵੇਗੀ, ਸਗੋਂ ਕੁੰਭ ਦੇ ਤਿੰਨੋਂ ਸ਼ਾਹੀ ਇਸ਼ਨਾਨ ਵਿਚ ਵੀ ਅਖਾੜੇ ਦਾ ਮਾਣ ਵਧਾਏਗੀ। ਰਾਧੇ ਮਾਂ ਨੂੰ ਲੈ ਕੇ ਕੁਝ ਦਿਨ ਪਹਿਲਾਂ ਹੀ ਜੂਨਾ ਅਖਾੜੇ ਦੀ ਬੈਠਕ 'ਚ ਫੈਸਲਾ ਲਿਆ ਗਿਆ, ਜਿਸ ਦਾ ਰਸਮੀ ਐਲਾਨ ਐਤਵਾਰ ਨੂੰ ਪ੍ਰਯਾਗਰਾਜ ਵਿਚ ਅਖਾੜੇ ਦੇ ਮਹੰਤ ਹਰੀਗਿਰੀ ਨੇ ਕੀਤਾ। ਮਹੰਤ ਹਰੀਗਿਰੀ ਨੇ ਦੱਸਿਆ ਕਿ ਰਾਧੇ ਮਾਂ ਵਿਰੁੱਧ ਅਖਾੜੇ ਦੀਆਂ ਕਈ ਟੀਮਾਂ ਨੇ ਜਾਂਚ ਕੀਤੀ ਸੀ ਪਰ ਕਿਸੇ ਵਿਚ ਵੀ ਉਨ੍ਹਾਂ ਵਿਰੁੱਧ ਕੋਈ ਗੰਭੀਰ ਦੋਸ਼ ਨਹੀਂ ਮਿਲੇ। 

ਕੌਣ ਹੈ ਰਾਧੇ ਮਾਂ—
ਰਾਧੇ ਮਾਂ ਉਰਫ ਸੁਖਵਿੰਦਰ ਦਾ ਜਨਮ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਦ ਦੋਰੰਗਲਾ ਪਿੰਡ ਵਿਚ ਇਕ ਸਿੱਖ ਪਰਿਵਾਰ 'ਚ ਹੋਇਆ। 21 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਭਗਤੀ ਵੱਲ ਰੁਖ਼ ਕੀਤਾ ਅਤੇ ਰਾਧੇ ਮਾਂ ਦੇ ਨਾਂ ਤੋਂ ਮਸ਼ਹੂਰ ਹੋਈ। ਪੰਜਾਬ-ਹਿਮਾਚਲ ਵਿਚ ਕਈ ਥਾਵਾਂ 'ਤੇ ਦੇਵੀ ਚੌਕੀਆਂ ਲਾ ਕੇ ਉਨ੍ਹਾਂ ਨੇ ਲੱਖਾਂ ਭਗਤ ਬਣਾਏ। ਭਗਤ ਉਨ੍ਹਾਂ ਨੂੰ ਚਮਤਕਾਰੀ ਦੇਵੀ ਕਹਿ ਕੇ ਪ੍ਰਚਾਰਿਤ ਕਰਨ ਲੱਗੇ।


Related News