ਗੁਜਰਾਤ ਤੇ ਉਦੈਪੁਰ 'ਚ ਭੂਚਾਲ ਦੇ ਝਟਕੇ, ਘਰਾਂ ਤੋਂ ਬਾਹਰ ਨਿਕਲੇ ਲੋਕ

Wednesday, Jun 05, 2019 - 11:31 PM (IST)

ਗੁਜਰਾਤ ਤੇ ਉਦੈਪੁਰ 'ਚ ਭੂਚਾਲ ਦੇ ਝਟਕੇ, ਘਰਾਂ ਤੋਂ ਬਾਹਰ ਨਿਕਲੇ ਲੋਕ

ਪਾਲਨਪੁਰ— ਗੁਜਰਾਤ ਦੇ ਪਾਲਨਪੁਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇੰਟੀਚਿਊਟ ਆਫ ਸਿਸਮੋਲਾਜਿਕਲ ਰਿਸਰਚ ਮੁਤਾਬਕ ਕਰੀਬ 10:31 ਮਿੰਟ 'ਤੇ ਗੁਜਰਾਤ ਦੇ ਬਨਾਸਕਾਂਠਾ ਸ਼ਹਿਰ 'ਚ ਲੋਕਾਂ ਨੇ ਝਟਕੇ ਮਹਿਸੂਸ ਕੀਤੇ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 4.0 ਮਾਪੀ ਗਈ ਹੈ।

ਉਦੈਪੁਰ : ਸ਼ਹਿਰ 'ਚ ਬੁੱਧਵਾਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸ਼ਹਿਰ 'ਚ ਵੱਖ ਵੱਖ ਥਾਵਾਂ 'ਤੇ ਲੋਕ ਝਟਕਾ ਮਹਿਸੂਸ ਕਰਦੇ ਹੀ ਘਰਾਂ ਤੋਂ ਬਾਹਪ ਨਿਕਲ ਗਏ। ਸ਼ਹਿਰ 'ਚ ਥਾਂ-ਥਾਂ 'ਤੇ ਭੂਚਾਲ ਦਾ ਅਸਰ ਸਾਹਮਣੇ ਆਇਆ, ਲੋਕ ਖਾਣਾ ਖਾਂਦੇ ਹੋਏ ਤੇ ਘਰ 'ਚ ਟੀ.ਵੀ. ਦੇਖਦੇ ਹੋਏ ਭੂਚਾਲ ਨੂੰ ਮਹਿਸੂਸ ਕੀਤਾ। ਰਾਤ ਕਰੀਬ 10:30 ਵਜੇ ਭੂਚਾਲ ਦੇ ਝਟਕੇ ਮਹਿਸੂਸ ਹੋਏ। ਜ਼ਿਲੇ ਦੇ ਦਿਹਾਤੀ ਖੇਤਰਾਂ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਆਇੜ, ਗੋਵਰਧਨ ਵਿਲਾਸ, ਦੁਰਗਾ ਨਰਸਰੀ ਰੋਡ, ਅਸ਼ੋਕਨਗਰ ਸਣੇ ਸ਼ਹਿਰ ਦੇ ਕਈ ਇਲਾਕਿਆਂ ਤੇ ਨੇੜਲੇ ਪਿੰਡਾਂ 'ਚ ਝਟਕੇ ਮਹਿਸੂਸ ਕੀਤੇ ਗਏ।


author

Inder Prajapati

Content Editor

Related News