ਕਵਾਡ ਬੈਠਕ ਨੇ ਯੂਕ੍ਰੇਨ ਸੰਕਟ ’ਤੇ ਭਾਰਤ-ਅਮਰੀਕਾ ਵਿਚਾਲੇ ਮਤਭੇਦਾਂ ਦੀਆਂ ਅਟਕਲਾਂ ’ਤੇ ਲਗਾਈ ਰੋਕ
Friday, Mar 04, 2022 - 10:21 AM (IST)

ਵਾਸ਼ਿੰਗਟਨ– ਪ੍ਰਧਾਨ ਮੰਤਰ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਸਮੇਤ ਕਵਾਡ ਦੇ ਨੇਤਾ ਵੀਰਵਾਰ ਨੂੰ ਨਵੀਂ ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ ਵਿਧੀ ਬਣਾਉਣ ਲਈ ਸਹਿਮਤ ਹੋ ਗਏ, ਜਿਸ ਨਾਲ ਕੂਟਨੀਤਿਕ ਰੂਪ ਨਾਲ ਮਹੱਤਵਪੂਰਨ ਇਹ ਗਠਜੋੜ ਹਿੰਦ-ਪ੍ਰਸ਼ਾਂਤ ਖੇਤਰ ’ਚ ਭਵਿੱਖ ਦੀਆਂ ਮਨੁੱਖੀ ਚੁਣੌਤੀਆਂ ਨਾਲ ਨਜਿੱਠਣ ਅਤੇ ਸੰਵਾਦ ਲਈ ਇਕ ਚੈਨਲ ਬਣਾ ਸਕੇਗਾ। ਇਨ੍ਹਾਂ ਨੇਤਾਵਾਂ ਨੇ ਯੂਕ੍ਰੇਨ ’ਚ ਵਧਦੇ ਸੰਕਟ ’ਤੇ ਵੀ ਚਰਚਾ ਕੀਤੀ।
ਯੂਕ੍ਰੇਨ ਸੰਕਟ ਦੇ ਮੁੱਦੇ ’ਤੇ ਭਾਰਤ ਅਤੇ ਅਮਰੀਕਾ ਵਿਚਾਲੇ ਮਤਭੇਦ ਹੋਣ ਦੀਆਂ ਸਾਰੀਆਂ ਅਟਕਲਾਂ ਨੂੰ ਖਾਰਿਜ਼ ਕਰਦੇ ਹੋਏ ਪੀ.ਐੱਮ. ਮੋਦੀ ਅਤੇ ਬਾਈਡੇਨ ਨੇ ਜਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ੀਦਾ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਦੇ ਨਾਲ ਯੂਕ੍ਰੇਨ-ਰੂਸ ਸੰਕਟ ’ਤੇ ਸਾਂਝਾ ਬਿਆਨ ਜਾਰੀ ਕੀਤਾ। ਵਾਈਟ ਹਾਊਸ ਦੁਆਰਾ ਜਾਰੀ ਕਵਾਡ ਨੇਤਾਵਾਂ ਦੇ ਸਾਂਝੇ ਬਿਆਨ ’ਚ ਕਿਹਾ ਗਿਆ ਕਿ ਕਵਾਡ ਨੇਤਾਵਾਂ ਨੇ ਯੂਕ੍ਰੇਨ ’ਚ ਚੱਲ ਰਹੇ ਸੰਘਰਸ਼ ਅਤੇ ਮਨੁੱਖੀ ਸੰਕਟ ’ਤੇ ਚਰਚਾ ਕੀਤੀ ਅਤੇ ਇਸਦੇ ਵਿਆਪਕ ਅਸਰ ਦਾ ਮੁਲਾਂਕਣ ਕੀਤਾ।