ਹਿੰਦ ਪ੍ਰਸ਼ਾਂਤ ਖੇਤਰ ''ਚ ਚੀਨ ''ਤੇ ਲਗਾਮ ਕਸਣ ਦੀ ਤਿਆਰੀ ''ਚ ਕੁਆਡ ਦੇਸ਼

Monday, Feb 08, 2021 - 11:27 PM (IST)

ਹਿੰਦ ਪ੍ਰਸ਼ਾਂਤ ਖੇਤਰ ''ਚ ਚੀਨ ''ਤੇ ਲਗਾਮ ਕਸਣ ਦੀ ਤਿਆਰੀ ''ਚ ਕੁਆਡ ਦੇਸ਼

ਇੰਟਰਨੈਸ਼ਨਲ ਡੈਸਕ: ਕੁਆਡ ਦੇਸ਼ਾਂ ਦੁਆਰਾ ਹਿੰਦ ਪ੍ਰਸ਼ਾਂਤ ਖੇਤਰ 'ਚ ਚੀਨ ਦੀ ਗੁੰਡਾਗਰਦੀ ਨੂੰ ਰੋਕਣ ਲਈ ਜਲਦ ਹੀ ਇੱਕ ਮੀਟਿੰਗ ਹੋ ਸਕਦੀ ਹੈ। ਕੁਆਡ ਦੇਸ਼ ਜਿਸ 'ਚ ਅਮਰੀਕਾ, ਭਾਰਤ, ਜਾਪਾਨ ਅਤੇ ਆਸਟਰੇਲੀਆ ਸ਼ਾਮਲ ਹੈ ਨੇਤਾਵਾਂ ਦੀ ਬੈਠਕ ਦੀ ਤਿਆਰੀ ਕੀਤੀ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਕਵਾਡ ਦੀ ਬੈਠਕ ਨੂੰ ਲੈ ਕੇ ਕਾਫੀ ਉਤਸੁੱਕ ਹਨ। ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਨ ਨੇ ਕਵਾਡ ਨੂੰ ਭਾਰਤੀ ਪ੍ਰਸ਼ਾਂਤ ਵਿਚ ਪ੍ਰਆਸ ਅਮਰੀਕੀ ਨੀਤੀ ਬਣਾਉਣ 'ਚ ਇਕ ਨੀਂਹ ਕਰਾਰ ਦਿੱਤਾ ਹੈ। ਜਾਣਕਾਰੀ ਮੁਤਾਬਕ ਅਮਰੀਕਾ ਨੇ ਪਹਿਲਾ ਹੀ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਦੇ ਨੇਤਾਵਾਂ ਦੀ ਆਨਲਾਈਨ ਬੈਠਕ ਦਾ ਪ੍ਰਸਤਾਵ ਪੇਸ਼ ਕੀਤਾ ਹੈ।
 ਖ਼ਬਰਾਂ ਮੁਤਾਬਕ ਇਸ ਵਰਚੁਅਲ ਬੈਠਕ 'ਚ, ਕਵਾਡ ਮੈਂਬਰ ਦੇਸ਼ ਹਿੰਦ ਪ੍ਰਸ਼ਾਂਤ 'ਚ ਚੀਨ ਦੇ ਹਮਲੇ ਬਾਰੇ ਵਿਚਾਰ ਵਟਾਂਦਰੇ ਕਰ ਸਕਦੇ ਹਨ। ਇਸ ਪ੍ਰਸਤਾਵਿਤ ਬੈਠਕ ਦੌਰਾਨ, ਭਾਰਤੀ ਪ੍ਰਸ਼ਾਂਤ ਖੇਤਰ ਨੂੰ ਖੁੱਲਾ ਅਤੇ ਅਜ਼ਾਦ ਬਣਾਉਣ ਲਈ ਸਹਿਯੋਗ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ, ਜੋ ਕਿ ਇਸ ਖੇਤਰ ਵਿਚ ਚੀਨ ਤੋਂ ਵੱਧ ਰਹੇ ਸਮੁੰਦਰੀ ਖਤਰੇ 'ਤੇ ਚਿੰਤਾ ਜ਼ਾਹਰ ਕਰਨਗੇ, ਜਿਸ ਨਾਲ ਚੀਨ ਨੂੰ ਮਿਰਚਾਂ ਲੱਗ ਸਕਦੀਆਂ ਹਨ। ਮੀਡੀਆ ਰਿਪੋਰਟਾਂ ਦੇ ਮੁਤਾਬਕ, ਕੁਆਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਪਹਿਲੀ ਮੀਟਿੰਗ ਸਾਲ 2019 'ਚ ਨਿਉਯਾਰਕ 'ਚ ਹੋਈ ਸੀ। ਇਸ ਤੋਂ ਬਾਅਦ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਕੋਵਿਡ ਮਹਾਂਮਾਰੀ ਦੇ ਵਿਚਕਾਰ ਪਿਛਲੇ ਸਾਲ ਟੋਕਿਓ 'ਚ ਮੁਲਾਕਾਤ ਕੀਤੀ ਸੀ।

 


author

Bharat Thapa

Content Editor

Related News