ਚਿਤਰਕੂਟ ’ਚ ਰੇਲ ਪਟੜੀ ’ਤੇ ਆਇਆ ਅਜਗਰ, 10 ਮਿੰਟ ਰੁਕੀ ਰਹੀ ਟਰੇਨ
Sunday, Jan 05, 2020 - 09:22 AM (IST)

ਚਿਤਰਕੂਟ-ਪੱਛਮੀ ਕੇਂਦਰੀ ਰੇਲਵੇ ਜੱਬਲਪੁਰ ਦੇ ਖੇਤਰੀ ਅਧਿਕਾਰੀ ਮ੍ਰਿਤਾਂਜਯਾ ਕੁਮਾਰ ਨੇ ਸ਼ਨੀਵਾਰ ਦੱਸਿਆ ਕਿ ਸ਼ੁੱਕਰਵਾਰ ਸਵੇਰੇ 11 ਵਜੇ ਮਾਨਿਕਪੁਰ ਤੋਂ ਸਤਨਾ ਜਾ ਰਹੀ ਹਾਵੜਾ-ਮੁੰਬਈ ਐਕਸਪ੍ਰੈੱਸ ਟਰੇਨ ਨੂੰ ਟਿਕਰੀਆ ਰੇਲਵੇ ਸਟੇਸ਼ਨ ਅੱਗੇ ਮੱਝਗਵਾ ਨੇੜੇ ਰੇਲ ਪਟੜੀ ’ਤੇ ਅਚਾਨਕ 20 ਫੁੱਟ ਦਾ ਅਜਗਰ ਆ ਜਾਣ ਕਾਰਣ 10 ਮਿੰਟ ਲਈ ਰੋਕਣੀ ਪਈ। ਇਕ ਹੋਰ ਟਰੇਨ ਦੀ ਕਰਾਸਿੰਗ ਕਾਰਣ ਉਕਤ ਟਰੇਨ ਨੂੰ ਪਹਿਲਾਂ ਟਿਕਰੀਆ ਵਿਖੇ ਰੁਕਣਾ ਪਿਆ ਸੀ, ਜਦੋਂ ਟਰੇਨ ਟਿਕਰੀਆ ਤੋਂ ਰਵਾਨਾ ਹੋਈ ਤਾਂ ਅਚਾਨਕ ਹੀ ਰੇਲ ਪਟੜੀ ’ਤੇ ਅਜਗਰ ਆ ਗਿਆ। ਡਰਾਈਵਰ ਨੇ ਐਮਰਜੈਂਸੀ ਬ੍ਰੇਕ ਲਾ ਕੇ ਟਰੇਨ ਰੋਕੀ, ਜਦੋਂ ਅਜਗਰ ਉਥੋਂ ਚਲਾ ਗਿਆ ਤਾਂ ਟਰੇਨ ਅਗਲੀ ਮੰਜ਼ਿਲ ਲਈ ਰਵਾਨਾ ਹੋਈ।