ਪੰਜਾਬ ਸਮੇਤ 5 ਸੂਬਿਆਂ ''ਚ ਗਰਭਵਤੀ ਜਨਾਨੀਆਂ ਨੂੰ ਲੈਣਾ ਪੈ ਰਿਹੈ ''ਅਸੁਰੱਖਿਅਤ ਗਰਭਪਾਤ'' ਦਾ ਸਹਾਰਾ
Monday, Aug 10, 2020 - 06:08 PM (IST)
ਨਵੀਂ ਦਿੱਲੀ— ਦੇਸ਼ ਦੇ 6 ਸੂਬਿਆਂ 'ਚ ਦਵਾਈ ਵਿਕ੍ਰੇਤਾਵਾਂ ਦੇ ਸਰਵੇਖਣ ਤੋਂ ਇਹ ਖ਼ੁਲਾਸਾ ਹੋਇਆ ਹੈ ਕਿ ਦਿੱਲੀ, ਪੰਜਾਬ, ਹਰਿਆਣਾ, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਵਿਚ ਗਰਭਪਾਤ ਦੀਆਂ ਦਵਾਈਆਂ ਦੀ ਭਾਰੀ ਕਿੱਲਤ ਹੈ, ਜਿਸ ਕਾਰਨ ਇਨ੍ਹਾਂ ਸੂਬਿਆਂ ਦੀਆਂ ਗਰਭਰਤਵੀ ਜਨਾਨੀਆਂ ਨੂੰ ਅਸੁਰੱਖਿਅਤ ਗਰਭਪਾਤ ਦਾ ਸਹਾਰਾ ਲੈਣਾ ਪੈਂਦਾ ਹੈ। ਫਾਊਂਡੇਸ਼ਨ ਫ਼ਾਰ ਰਿਪ੍ਰੋਡਕਟਿਵ ਹੈਲਥ ਸਰਵਿਸੇਜ਼ ਇੰਡੀਆ (ਐੱਚ. ਆਰ. ਐੱਚ. ਐੱਸ. ਆਈ.) ਨੇ ਦਿੱਲੀ, ਪੰਜਾਬ, ਹਰਿਆਣਾ, ਤਾਮਿਲਨਾਡੂ, ਮੱਧ ਪ੍ਰਦੇਸ਼ ਅਤੇ ਅਸਾਮ ਦੇ 1500 ਦਵਾਈ ਵਿਕ੍ਰੇਤਾਵਾਂ ਦਾ ਸਰਵੇਖਣ ਕਰ ਕੇ ਪਤਾ ਲਾਇਆ ਗਿਆ ਕਿ ਕਿੰਨੇ ਫੀਸਦੀ ਦਵਾਈ ਵਿਕ੍ਰੇਤਾ ਆਪਣੇ ਕੋਲ ਗਰਭਪਾਤ ਦੀ ਦਵਾਈ ਰੱਖਦੇ ਹਨ।
ਸਰਵੇਖਣ ਤੋਂ ਇਹ ਖੁਲਾਸਾ ਹੋਇਆ ਹੈ ਕਿ ਪੰਜਾਬ ਵਿਚ ਸਿਰਫ ਇਕ ਫੀਸਦੀ ਦਵਾਈ ਵਿਕ੍ਰੇਤਾ ਗਰਭਪਾਤ ਦੀਆਂ ਦਵਾਈਆਂ ਰੱਖਦੇ ਹਨ। ਇਸ ਤੋਂ ਇਲਾਵਾ ਹਰਿਆਣਾ ਅਤੇ ਤਾਮਿਲਨਾਡੂ ਦੇ 2-2 ਫੀਸਦੀ, ਮੱਧ ਪ੍ਰਦੇਸ਼ ਦੇ 6.5 ਫੀਸਦੀ ਅਤੇ ਦਿੱਲੀ ਦੇ 34 ਫੀਸਦੀ ਦਵਾਈ ਵਿਕ੍ਰੇਤਾ ਗਰਭਪਾਤ ਦੀਆਂ ਦਵਾਈਆਂ ਵੇਚਦੇ ਹਨ। ਅਸਾਮ ਦੀ ਸਥਿਤੀ ਇਨ੍ਹਾਂ ਸਾਰਿਆਂ ਤੋਂ ਬਿਹਤਰ ਹੈ, ਜਿੱਥੇ 69.6 ਫੀਸਦੀ ਦਵਾਈ ਵਿਕ੍ਰੇਤਾਵਾਂ ਕੋਲ ਗਰਭਪਾਤ ਦੀਆਂ ਦਵਾਈਆਂ ਸਨ। ਪਰਿਵਾਰ ਨਿਯੋਜਨ ਸੇਵਾਵਾਂ ਪ੍ਰਦਾਨ ਕਰਨ ਵਾਲੇ ਗੈਰ-ਸਰਕਾਰੀ ਸੰਗਠਨ ਐੱਚ. ਆਰ. ਐੱਚ. ਐੱਸ. ਆਈ. ਮੁਤਾਬਕ ਕਾਨੂੰਨੀ ਝੰਝਟ ਅਤੇ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਨ ਦੀ ਪਰੇਸ਼ਾਨੀ ਤੋਂ ਬਚਣ ਲਈ ਲੱਗਭਗ 79 ਫੀਸਦੀ ਦਵਾਈ ਵਿਕ੍ਰੇਤਾਵਾਂ ਨੇ ਗਰਭਪਾਤ ਦੀਆਂ ਦਵਾਈਆਂ ਵੇਚਣੀਆਂ ਬੰਦ ਕਰ ਦਿੱਤੀਆਂ ਹਨ।
ਸਰਵੇਖਣ ਵਿਚ ਸ਼ਾਮਲ 54.8 ਫੀਸਦੀ ਦਵਾਈ ਵਿਕ੍ਰੇਤਾਵਾਂ ਦਾ ਕਹਿਣਾ ਸੀ ਕਿ ਅਨੁਸੂਚੀ ਐੱਚ ਦਵਾਈਆਂ ਦੇ ਮੁਕਾਬਲੇ ਗਰਭਪਾਤ ਦੀਆਂ ਦਵਾਈਆਂ ਵਧੇਰੇ ਕੰਟਰੋਲਰ ਹਨ। ਇੱਥੋਂ ਤੱਕ ਕਿ ਅਸਾਮ 'ਚ ਜਿੱਥੇ ਗਰਭਪਾਤ ਦੀਆਂ ਦਵਾਈਆਂ ਦਾ ਭੰਡਾਰ ਵਧੇਰੇ ਹੈ, ਉੱਥੋਂ ਦੇ 58 ਫੀਸਦੀ ਦਵਾਈ ਵਿਕ੍ਰੇਤਾ ਵੀ ਇਨ੍ਹਾਂ ਦਵਾਈਆਂ 'ਤੇ ਬੇਕਾਬੂ ਹੋਣ ਦੀ ਗੱਲ ਆਖਦੇ ਹਨ। ਤਾਮਿਲਨਾਡੂ ਦੇ 79 ਫੀਸਦੀ, ਪੰਜਾਬ ਦੇ 74 ਫੀਸਦੀ, ਹਰਿਆਣਾ ਦੇ 63 ਫੀਸਦੀ ਅਤੇ ਮੱਧ ਪ੍ਰਦੇਸ਼ ਦੇ 40 ਫੀਸਦੀ ਦਵਾਈ ਵਿਕ੍ਰੇਤਾ ਗਰਭਪਾਤ ਦੀ ਦਵਾਈ ਨਾ ਰੱਖਣ ਦੇ ਪਿੱਛੇ ਰੈਗੂਲੇਟਰ ਦੇ ਕੰਟਰੋਲਰ ਨੂੰ ਹੀ ਮੁੱਖ ਵਜ੍ਹਾ ਦੱਸਦੇ ਹਨ।