ਦਿੱਲੀ : ਜੰਤਰ-ਮੰਤਰ 'ਚ CM ਮਾਨ ਨੇ PM ਮੋਦੀ 'ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

Thursday, Mar 23, 2023 - 06:59 PM (IST)

ਦਿੱਲੀ : ਜੰਤਰ-ਮੰਤਰ 'ਚ CM ਮਾਨ ਨੇ PM ਮੋਦੀ 'ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

ਨਵੀਂ ਦਿੱਲੀ- ਸ਼ਹੀਦ ਦਿਵਸ ਮੌਕੇ ਆਮ ਆਦਮੀ ਪਾਰਟੀ ਨੇ 'ਮੋਦੀ ਹਟਾਓ-ਦੇਸ਼ ਬਚਾਓ' ਪ੍ਰੋਗਰਾਮ ਦਾ ਆਯੋਜਨ ਕੀਤਾ। ਜਿਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੰਤਰ-ਮੰਤਰ ਪਹੁੰਚੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ 'ਇਨਕਲਾਬ ਜ਼ਿੰਦਾਬਾਦ' ਅਤੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਨਾਲ ਕੀਤੀ। ਆਪਣੇ ਸੰਬੋਧਨ 'ਚ ਉਨ੍ਹਾਂ ਬਿਨਾਂ ਨਾਮ ਲਏ ਪੀ.ਐੱਮ. ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਵੋਟਾਂ ਦੇ ਨਾਂ 'ਤੇ ਵੱਡੇ ਸਾਬ ਇਕ-ਦੂਜੇ ਨੂੰ ਲੜਾਉਣ ਅਤੇ ਧਰਮਾਂ-ਜਾਤਾਂ ਨੂੰ ਵੰਡਣ 'ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਸਾਡੀ ਪਾਰਟੀ ਦਿੱਲੀ ਅਤੇ ਪੰਜਾਬ 'ਚ ਸਿਰਫ ਵਿਕਾਸ ਦੀ ਗੱਲ ਕਰਦੀ ਹੈ। ਅਸੀਂ ਮੁਹੱਲਾ ਕਲੀਨਿਕ ਖੋਲ੍ਹੀਆਂ ਹਨ। ਹੁਣ ਤਕ ਪੰਜਾਬ 'ਚ 500 ਮੁਹੱਲਾ ਕਲੀਨਿਕ ਖੁੱਲ੍ਹ ਚੁੱਕੇ ਹਨ। ਬੱਚਿਆਂ ਲਈ ਸਕੂਲ ਖੋਲ੍ਹੇ। ਅਸੀਂ ਆਪਣੇ ਵਾਅਦੇ ਮੁਤਾਬਕ ਪੰਜਾਬ 'ਚ ਬਿਜਲੀ ਮੁਫਤ ਕੀਤੀ ਹੈ। ਭ੍ਰਿਸ਼ਟਾਚਾਰ 'ਤੇ ਰੋਕ ਲਗਾਈ ਹੈ। ਇਹ ਹੁੰਦੀ ਹੈ ਵਿਕਾਸ ਦੀ ਰਾਜਨਿਤੀ। 

ਇਹ ਵੀ ਪੜ੍ਹੋ– ਉਤਰਾਖੰਡ: ਪੂਰਨਾਗਿਰੀ ਧਾਮ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨੂੰ ਬੱਸ ਨੇ ਕੁਚਲਿਆ, 5 ਦੀ ਮੌਤ, 8 ਜ਼ਖ਼ਮੀ

ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕੋਲ ਕੋਈ ਅਫਸਰ ਫਾਈਲ ਲੈ ਕੇ ਆਉਂਦਾ ਹੈ ਕਿ ਅੱਧੀ ਰਾਤ ਨੂੰ ਲੋਕ ਸਭਾ ਬੁਲਾ ਕੇ ਨੋਟਬੰਦੀ ਲਾਗੂ ਕਰ ਦਿਓ। ਪ੍ਰਧਾਨ ਮੰਤਰੀ ਬਿਨ੍ਹਾਂ ਪੜ੍ਹੇ ਫਾਈਲ 'ਤੇ ਦਸਤਖਤ ਕਰ ਦਿੰਦੇ ਹਨ। ਉਨ੍ਹਾਂ ਇਕ ਕਹਾਣੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਕ ਆਦਮੀ ਹੈ ਜੋ ਬਚਪਨ 'ਚ ਰੇਲ ਦੇ ਡੱਬਿਆਂ 'ਚ ਚਾਹ ਵੇਚਦਾ ਸੀ, ਜਦੋਂ ਵੱਡਾ ਹੋਇਆ ਤਾਂ ਰੇਲ ਦੇ ਡੱਬੇ ਵੇਚ ਦਿੱਤੇ। ਅੱਗੇ ਉਨ੍ਹਾਂ ਕਿਹਾ ਕਿ ਭਗਤ ਸਿੰਘ ਜੀ ਨੂੰ ਚਿੰਤਾ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿਨ੍ਹਾਂ ਹੱਥਾਂ 'ਚ ਜਾਏਗਾ। ਅੱਜ ਉਨ੍ਹਾਂ ਦੀ ਚਿੰਤਾ ਸਹੀ ਸਾਬਿਤ ਹੋਈ ਹੈ, 75 ਸਾਲਾਂ ਬਾਅਦ ਵੀ ਗਲੀਆਂ, ਸੜਕਾਂ, ਨਾਲੀਆਂ ਉੱਥੇ ਹੀ ਰੁਕੀਆਂ ਹੋਈਆਂ ਹਨ। ਉੱਥੇ ਹੀ ਪੀ.ਐੱਮ. ਨੂੰ ਲਗਦਾ ਹੈ ਕਿ ਜਦੋਂ ਤੋਂ ਉਨ੍ਹਾਂ ਨੇ ਸਹੁੰ ਚੁੱਕੀ ਹੈ ਉਦੋਂ ਤੋਂ ਦੇਸ਼ ਆਜ਼ਾਦ ਹੋਇਆ ਹੈ। 

ਇਹ ਵੀ ਪੜ੍ਹੋ– ਖ਼ਬਰਦਾਰ! ਵਿਦੇਸ਼ ’ਚ ਵੱਸਣ ਵਾਲਿਆਂ ’ਤੇ ਹੈ PM ਮੋਦੀ ਦੀ ਨਜ਼ਰ

 

ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਉਨ੍ਹਾਂ ਨਾਲ ਕੋਈ ਦੁਸ਼ਮਣੀ ਨਹੀਂ ਹੈ, ਕੀ ਲੈਣਾ-ਦੇਣਾ ਮੋਦੀ ਜੀ ਨਾਲ। ਸਾਡੇ ਕੋਲੋਂ ਜਦੋਂ ਆਉਣ ਵਾਲੀਆਂ ਪੀੜੀਆਂ ਪੁੱਛਣਗੀਆਂ ਕਿ ਜਦੋਂ ਦੇਸ਼ ਵਿਕ ਰਿਹਾ ਸੀ ਤਾਂ ਤੁਸੀਂ ਕੀ ਕਰ ਰਹੇ ਸੀ? ਅਸੀਂ ਅੱਖਾਂ 'ਚ ਅੱਖਾਂ ਪਾ ਕੇ ਬੋਲਾਂਗੇ ਕਿ ਆਵਾਜ਼ਾ ਤਾਂ ਅਸੀਂ ਚੁੱਕੀ ਸੀ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਵੇਚਣ ਵਾਲੇ ਹੀ ਦੇਸ਼ ਦੀ ਚਾਦਰ ਫੜ ਕੇ ਖੜ੍ਹੇ ਹਨ ਅਤੇ ਚੋਰ ਜਨਤਾ ਆਪਣੇ ਵਿੱਚੋਂ ਲੱਭ ਰਹੀ ਹੈ। ਇਨ੍ਹਾਂ ਕੋਲੋਂ ਦੇਸ਼ ਦੀ ਚਾਦਰ ਖੋਹ ਲਓ, ਫਿਰ ਦੇਖਣਾ ਇਨਸਾਫ ਕਿਵੇਂ ਹੁੰਦਾ ਹੈ। ਇਕ-ਇਕ ਪੈਸੇ ਦਾ ਹਿਸਾਬ ਲਵਾਂਗੇ। 

ਇਹ ਵੀ ਪੜ੍ਹੋ– ਖਾਲਿਸਤਾਨੀ ਏਜੰਡੇ ਨੂੰ ਹਵਾ ਦੇ ਰਿਹੈ ਪਾਕਿਸਤਾਨ, ISI ਮੁਸਲਮਾਨਾਂ ਨੂੰ ਸਿੱਖਾਂ ਦੇ ਰੂਪ 'ਚ ਕਰ ਰਹੀ ਇਸਤੇਮਾਲ!


author

Rakesh

Content Editor

Related News