ਚਿੱਟੇ ਕਾਰਨ ਪੰਜਾਬ ''ਚ ਬਾਦਲ ਸਰਕਾਰ ਚੱਲੀ ਗਈ ਤਾਂ ਖੱਟੜ ਸਰਕਾਰ ਕਿੱਥੇ ਬਚੇਗੀ : ਅਭੈ ਚੌਟਾਲਾ

09/20/2019 4:02:42 PM

ਸਿਰਸਾ— ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੀਨੀਅਰ ਨੇਤਾ ਅਭੈ ਸਿੰਘ ਚੌਟਾਲਾ ਨੇ ਕਿਹਾ ਹੈ ਕਿ ਪੰਜਾਬ ਤੋਂ ਬਾਅਦ ਹਰਿਆਣਾ ਨਸ਼ਿਆਂ ਦੀ ਗ੍ਰਿਫਤ 'ਚ ਆ ਗਿਆ ਹੈ। ਨਸ਼ੇ ਕਾਰਨ ਪ੍ਰਦੇਸ਼ ਦਾ ਨੌਜਵਾਨ ਰਸਤਾ ਭਟਕ ਰਿਹਾ ਹੈ। ਵਧਦੀ ਨਸ਼ਾਖੋਰੀ ਕਾਰਨ ਲੋਕਾਂ 'ਚ ਪ੍ਰਦੇਸ਼ ਸਰਕਾਰ ਵਿਰੁੱਧ ਗੁੱਸਾ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ੇ ਕਾਰਨ ਪੰਜਾਬ 'ਚ ਚੰਗੀ ਭਲੀ ਚੱਲ ਰਹੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਚੱਲੀ ਗਈ ਤਾਂ ਹੁਣ ਹਰਿਆਣਾ 'ਚ ਖੱਟੜ ਸਰਕਾਰ ਕਿਵੇਂ ਬਚ ਸਕੇਗੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ 'ਚ ਹਰਿਆਣਾ 'ਚ ਭਾਜਪਾ ਦਾ ਗਰਾਫ਼ ਡਿੱਗਿਆ ਹੈ। 

ਚੌਟਾਲਾ 25 ਸਤੰਬਰ ਨੂੰ ਕੈਥਲ 'ਚ ਪ੍ਰਸਤਾਵਿਤ ਚੌਧਰੀ ਦੇਵੀਲਾਲ ਜਯੰਤੀ ਨੂੰ ਲੈ ਕੇ ਅੱਜ ਯਾਨੀ ਸ਼ੁੱਕਰਵਾਰ ਨੂੰ ਇੱਥੇ ਆਯੋਜਿਤ ਵਰਕਰ ਸਮੀਖਿਆ ਬੈਠਕ 'ਚ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਦੇਵੀਲਾਲ ਜਯੰਤੀ ਨੂੰ ਲੈ ਕੇ ਪ੍ਰਦੇਸ਼ ਭਰ 'ਚ ਵਰਕਰਾਂ 'ਚ ਜੋਸ਼ ਹੈ ਅਤੇ ਇਹ ਸਨਮਾਨ ਸਮਾਰੋਹ ਭੀੜ ਦੇ ਲਿਹਾਜ ਨਾਲ ਪੁਰਾਣੇ ਰਿਕਾਰਡ ਤੋੜ ਦੇਵੇਗਾ, ਜਿਸ ਤੋਂ ਬਾਅਦ ਹਰਿਆਣਾ 'ਚ ਸਿਆਸੀ ਦ੍ਰਿਸ਼ ਬਦਲ ਜਾਵੇਗਾ। ਰਾਜ ਦਾ ਵੋਟਰ ਕਮਜ਼ੋਰ ਨਾਲ ਸੰਘਰਸ਼ ਲਈ ਖੜ੍ਹਾ ਹੋ ਜਾਂਦਾ ਹੈ। ਸਰਕਾਰ ਨੇ ਆਮਜਨ 'ਤੇ ਜ਼ਿਆਦਤੀ ਕੀਤੀ ਹੈ, ਇਸ ਲਈ ਵੋਟਰ ਸਰਕਾਰ ਨੂੰ ਚੱਲਦਾ ਕਰਨਾ ਚਾਹੁੰਦੀ ਹੈ। 

ਮੁੱਖ ਮੰਤਰੀ ਦੀ ਜਨ ਆਸ਼ੀਰਵਾਦ ਯਾਤਰਾ ਦਾ ਜ਼ਿਕਰ ਕਰਦੇ ਹੋਏ ਚੌਟਾਲਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਦੌਰੇ ਦੌਰਾਨ ਆਸ ਮੁਤਾਬਕ ਭੀੜ ਨਾ ਜੁਟਣ ਨਾਲ ਮੁੱਖ ਮੰਤਰੀ ਨੂੰ ਪ੍ਰਦੇਸ਼ 'ਚ ਪਾਰਟੀ ਦੀ ਸਥਿਤੀ ਪਤਾ ਲੱਗ ਗਈ, ਜਿਸ ਨਾਲ ਉਹ ਆਪਾ ਗਵਾ ਬੈਠੇ ਅਤੇ ਆਪਣੇ ਹੀ ਵਰਕਰਾਂ ਨੂੰ ਗਲਾ ਕੱਟਣ ਤੱਕ ਦੀ ਗੱਲ ਕਹਿ ਦਿੱਤੀ। ਹੁਣ ਉਹ ਕਰਨੀ 'ਤੇ ਅਫਸੋਸ ਜ਼ਾਹਰ ਕਰਦੇ ਘੁੰਮ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਤਾਨਾਸ਼ਾਹ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਯਾਤਰਾ ਤੋਂ ਬਾਅਦ ਭਾਜਪਾ ਦਾ ਪ੍ਰਦੇਸ਼ 'ਚ ਗਰਾਫ਼ ਹੇਠਾਂ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਸ਼ਰਤੀਆ ਕਾਂਗਰਸ ਨੇ ਪ੍ਰਦੇਸ਼ ਪ੍ਰਧਾਨ ਬਦਲ ਦਿੱਤਾ ਗਿਆ ਪਰ ਗੁਟਬੰਦੀ ਅੱਜ ਵੀ ਬਰਕਰਾਰ ਹੈ। ਮੰਚਾਂ 'ਤੇ ਭੂਪੇਂਦਰ ਸਿੰਘ ਹੁੱਡਾ ਅਤੇ ਕੁਮਾਰੀ ਸ਼ੈਲਜਾ ਦੇ ਵੱਖ-ਵੱਖ ਨਾਅਰੇ ਲੱਗਦੇ ਹਨ।


DIsha

Content Editor

Related News