ਪੰਜਾਬ ਐਂਡ ਸਿੰਧ ਬੈਂਕ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

Wednesday, Apr 15, 2026 - 01:49 PM (IST)

ਪੰਜਾਬ ਐਂਡ ਸਿੰਧ ਬੈਂਕ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

ਵੈੱਬ ਡੈਸਕ- ਪੰਜਾਬ ਐਂਡ ਸਿੰਧ ਬੈਂਕ 'ਚ ਲੋਕਲ ਬੈਂਕ ਅਫ਼ਸਰ ਦੀਆਂ ਭਰਤੀਆਂ ਨਿਕਲੀਆਂ ਹਨ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਆਖ਼ਰੀ ਤਾਰੀਖ

ਉਮੀਦਵਾਰ 20 ਅਪ੍ਰੈਲ 2026 ਤੱਕ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦੀ ਗਿਣਤੀ

ਪੰਜਾਬ-100
ਹਿਮਾਚਲ ਪ੍ਰਦੇਸ਼- 20
ਛੱਤੀਸਗੜ੍ਹ- 80
ਗੁਜਰਾਤ- 125
ਝਾਰਖੰਡ -10
ਕਰਨਾਟਕ- 60
ਕੇਰਲ -10
ਮੱਧ ਪ੍ਰਦੇਸ਼- 60
ਮਹਾਰਾਸ਼ਟਰ- 60
ਉੜੀਸਾ- 80
ਤਾਮਿਲਨਾਡੂ- 65
ਤੇਲੰਗਾਨਾ- 30
ਉੱਤਰ ਪ੍ਰਦੇਸ਼- 200
ਅਰੁਣਾਚਲ ਪ੍ਰਦੇਸ਼- 15
ਅਸਾਮ- 50
ਨਾਗਾਲੈਂਡ- 05
ਪੱਛਮੀ ਬੰਗਾਲ- 30
ਕੁੱਲ 1000 ਅਹੁਦੇ ਭਰੇ ਜਾਣਗੇ। 

ਸਿੱਖਿਆ ਯੋਗਤਾ

ਉਮੀਦਵਾਰ ਨੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਸਟ੍ਰੀਮ ਤੋਂ ਗਰੈਜੂਏਸ਼ਨ ਦੀ ਡਿਗਰੀ ਕੀਤੀ ਹੋਵੇ। ਨਾਲ ਹੀ ਕਿਸੇ ਵੀ ਸ਼ੈਡਿਊਲ ਕਮਰਸ਼ੀਅਲ ਬੈਂਕ ਜਾਂ ਰੀਜਨਲ ਰੂਰਲ ਬੈਂਕ 'ਚ 18 ਮਹੀਨੇ ਦਾ ਬਰਾਂਚ ਐਕਸਪੀਰੀਅੰਸ ਹੋਣਾ ਚਾਹੀਦਾ। 

ਉਮਰ

ਉਮੀਦਵਾਰ ਦੀ ਉਮਰ ਘੱਟੋ-ਘੱਟ 20 ਸਾਲ ਅਤੇ ਵੱਧ ਤੋਂ ਵੱਧ 30 ਸਾਲ ਹੋਣੀ ਚਾਹੀਦੀ ਹੈ। ਮਤਲਬ ਉਮੀਦਵਾਰ ਦਾ ਜਨਮ 2 ਮਾਰਚ 1996 ਤੋਂ ਪਹਿਲੇ ਅਤੇ 1 ਮਾਰਚ 2006 ਤੋਂ ਬਾਅਦ ਨਹੀਂ ਹੋਣਾ ਚਾਹੀਦਾ। ਉੱਪਰੀ ਉਮਰ 'ਚ ਰਾਖਵਾਂਕਰਨ ਵਰਗ ਨੂੰ ਨਿਯਮ ਅਨੁਸਾਰ 3 ਤੋਂ 5 ਸਾਲ ਦੀ ਛੋਟ ਦਿੱਤੀ ਜਾਵੇਗੀ। 

ਤਨਖਾਹ

ਉਮੀਦਵਾਰ ਨੂੰ 48,480 ਰੁਪਏ ਤੋਂ 85,920 ਰੁਪਏ ਤੱਕ  ਤਨਖਾਹ ਮਿਲੇਗੀ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News