ਗਰਮੀ ਤੋਂ ਮਿਲੇਗੀ ਲੋਕਾਂ ਨੂੰ ਰਾਹਤ, ਪੰਜਾਬ, ਹਰਿਆਣਾ ਦੇ ਕਈ ਹਿੱਸਿਆਂ ’ਚ ਪਵੇਗਾ ਮੀਂਹ

Sunday, Jun 13, 2021 - 03:55 PM (IST)

ਹਰਿਆਣਾ/ਚੰਡੀਗੜ੍ਹ (ਭਾਸ਼ਾ)— ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿਚ ਐਤਵਾਰ ਸਵੇਰੇ ਮੀਂਹ ਪਿਆ ਅਤੇ ਅਗਲੇ ਦੋ ਦਿਨ ਵੀ ਹੋਰ ਮੀਂਹ ਪੈਣ ਦਾ ਅਨੁਮਾਨ ਹੈ। ਮੌਸਮ ਮਹਿਕਮੇ ਨੇ ਇਸ ਬਾਰੇ ਦੱਸਿਆ। ਮੌਸਮ ਮਹਿਕਮੇ ਨੇ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਵਿਚ 14 ਜੂਨ ਅਤੇ 15 ਜੂਨ ਨੂੰ ਕਿਤੇ ਮੱਧ ਅਤੇ ਕਿਤੇ ਗਰਜ ਨਾਲ ਮੀਂਹ ਪੈਣ ਦਾ ਅਨੁਮਾਨ ਜਤਾਇਆ ਹੈ।

ਮੌਸਮ ਮਹਿਕਮੇ ਨੇ ਦੋਹਾਂ ਸੂਬਿਆਂ ਵਿਚ ਸ਼ਨੀਵਾਰ ਸ਼ਾਮ ਸਾਢੇ 5 ਵਜੇ ਅਤੇ ਐਤਵਾਰ ਸਵੇਰੇ ਸਾਢੇ 8 ਵਜੇ ਦਰਮਿਆਨ ਕਈ ਥਾਵਾਂ ’ਤੇ ਮੀਂਹ ਦਰਜ ਕੀਤਾ। ਮਹਿਕਮੇ ਨੇ ਦੱਸਿਆ ਕਿ ਚੰਡੀਗੜ੍ਹ ਵਿਚ 20.6 ਮਿਲੀਮੀਟਰ ਮੀਂਹ ਪਿਆ, ਜਦਕਿ ਮੋਹਾਲੀ ਅਤੇ ਪੰਚਕੂਲਾ ਸਣੇ ਇਸ ਨਾਲ ਲੱਗਦੇ ਇਲਾਕਿਆਂ ਵਿਚ ਵੀ ਮੀਂਹ ਪਿਆ।

ਮੌਸਮ ਮਹਿਕਮੇ ਨੇ ਦੱਸਿਆ ਕਿ ਹਰਿਆਣਾ ਦੇ ਸਿਰਸਾ ਵਿਚ 101.4 ਮਿਲੀਮੀਟਰ ਮੀਂਹ ਪਿਆ, ਜਦਕਿ ਡਬਵਾਲੀ ਵਿਚ 62 ਮਿਲੀਮੀਟਰ ਮੀਂਹ ਪਿਆ। ਹੋਰ ਥਾਵਾਂ ਵਿਚ ਨਰਵਾਨਾ ’ਚ 32 ਮਿਲੀਮੀਟਰ, ਫਤਿਹਾਬਾਦ ਦੇ ਰਤੀਆ ਵਿਚ 52 ਮਿਲੀਮੀਟਰ, ਅੰਬਾਲਾ ’ਚ 28 ਮਿਲੀਮੀਟਰ, ਹਾਂਸੀ ਵਿਚ 20  ਮਿਲੀਮੀਟਰ, ਝੱਜਰ ’ਚ 19  ਮਿਲੀਮੀਟਰ, ਨਾਰਲੌਨ ਵਿਚ 16  ਮਿਲੀਮੀਟਰ ਅਤੇ ਰੋਹਤਕ ’ਚ 14.8  ਮਿਲੀਮੀਟਰ ਮੀਂਹ ਪਿਆ। 


Tanu

Content Editor

Related News