ਪੰਜਾਬ ਦੀ ਜੇਲ੍ਹ ਤੋਂ ਫ਼ਰਾਰ ਬਦਨਾਮ ਅਪਰਾਧੀ ਦਾ ਐਨਕਾਊਂਟਰ, ਇਲਾਜ ਦੌਰਾਨ ਹੋਈ ਮੌਤ

Tuesday, Jun 23, 2026 - 03:35 PM (IST)

ਪੰਜਾਬ ਦੀ ਜੇਲ੍ਹ ਤੋਂ ਫ਼ਰਾਰ ਬਦਨਾਮ ਅਪਰਾਧੀ ਦਾ ਐਨਕਾਊਂਟਰ, ਇਲਾਜ ਦੌਰਾਨ ਹੋਈ ਮੌਤ

ਮੁਜ਼ੱਫਰਨਗਰ (ਯੂਪੀ) : ਮੁਜ਼ੱਫਰਨਗਰ ਜ਼ਿਲ੍ਹੇ ਦੀ ਪੁਲਸ ਨੇ ਇੱਕ ਮੁਕਾਬਲੇ ਤੋਂ ਬਾਅਦ ਪੰਜਾਬ ਦੀ ਲੁਧਿਆਣਾ ਜੇਲ੍ਹ ਤੋਂ ਭੱਜਣ ਵਾਲੇ ਬਦਨਾਮ ਅਪਰਾਧੀ ਸੱਤਿਆਪਾਲ ਉਰਫ਼ ਸੱਤੂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨਾਲ ਹੋਏ ਮੁਕਾਬਲੇ ਦੌਰਾਨ ਜਦੋਂ ਅਪਰਾਧੀ ਨੇ ਮੁੜ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਧਿਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਮੁਲਜ਼ਮ ਦੇ ਦੋਵਾਂ ਪੈਰਾਂ ਵਿਚ ਪੁਲਸ ਨੇ ਗੋਲੀਆਂ ਮਾਰੀਆਂ, ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਪਰ ਇਸ ਦੌਰਾਨ ਉਸ ਦੀ ਮੌਤ ਹੋ ਗਈ। 

ਪੜ੍ਹੋ ਇਹ ਵੀ - ਹਨੀਮੂਨ 'ਤੇ ਪੁੱਜ ਗਿਆ ਪੂਰਾ ਸਹੁਰਾ ਪਰਿਵਾਰ, ਨਵੀਂ ਲਾੜੀ ਦਾ ਚੜ੍ਹਿਆ ਪਾਰਾ, ਫਿਰ ਉਹ ਹੋਇਆ, ਜੋ ਸੋਚਿਆ ਨਾ ਸੀ

ਇਸ ਘਟਨਾ ਦੀ ਜਾਣਕਾਰੀ ਪੁਲਸ ਨੇ ਦਿੱਤੀ। ਇਸ ਮਾਮਲੇ ਦੇ ਸਬੰਧ ਵਿਚ ਪੁਲਸ ਨੇ ਕਿਹਾ ਇਹ ਮੁਕਾਬਲਾ ਸੋਮਵਾਰ ਦੇਰ ਰਾਤ ਸਿਵਲ ਲਾਈਨਜ਼ ਥਾਣਾ ਖੇਤਰ ਵਿਚ ਹੋਇਆ ਹੈ। ਪੁਲਸ ਸੁਪਰਡੈਂਟ (ਸ਼ਹਿਰ) ਅੰਮ੍ਰਿਤ ਜੈਨ ਨੇ ਦੱਸਿਆ ਕਿ ਰਾਤ ਨੂੰ ਵਾਹਨਾਂ ਦੀ ਜਾਂਚ ਦੌਰਾਨ ਪੁਲਸ ਨੇ ਸੱਤੂ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਨੇ ਪੁਲਸ ਨੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਵਲੋਂ ਕੀਤੀ ਜਾ ਰਹੀ ਜਵਾਬੀ ਕਾਰਵਾਈ ਦੌਰਾਨ ਸੱਤੂ 'ਤੇ ਫਾਇਰਿੰਗ ਕੀਤੀ ਗਈ। ਮੁਕਾਬਲੇ ਦੌਰਾਨ ਸੱਤੂ ਦੇ ਦੋਵੇਂ ਪੈਰਾਂ ਵਿਚ ਗੋਲੀਆਂ ਲੱਗ ਗਈਆਂ। 

ਪੜ੍ਹੋ ਇਹ ਵੀ - ਮਾਂ ਵੈਸ਼ਨੋ ਦੇਵੀ ਦੇ ਭਗਤਾਂ ਨੇ ਤੋੜੇ ਰਿਕਾਰਡ, 1 ਜਨਵਰੀ ਤੋਂ 22 ਜੂਨ ਤੱਕ 50 ਲੱਖ ਸ਼ਰਧਾਲੂਆਂ ਨੇ ਕੀਤੇ ਮਾਂ ਦੇ ਦਰਸ਼ਨ

ਜ਼ਖ਼ਮੀ ਹਾਲਤ ਵਿਚ ਉਸ ਨੂੰ ਜ਼ਿਲਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਮੁਕਾਬਲੇ ਦੌਰਾਨ ਕਾਂਸਟੇਬਲ ਅਜੇ ਗੌੜ ਅਤੇ ਅੰਕਿਤ ਵੀ ਜ਼ਖਮੀ ਹੋ ਗਏ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਸ ਸੁਪਰਡੈਂਟ ਨੇ ਕਿਹਾ ਕਿ ਸੱਤਪਾਲ ਉਰਫ਼ ਸੱਤੂ ਤਿੰਨ ਰਾਜਾਂ ਵਿੱਚ ਕਤਲ, ਡਕੈਤੀ, ਅਗਵਾ ਅਤੇ ਬਲਾਤਕਾਰ ਨਾਲ ਸਬੰਧਤ 24 ਮਾਮਲਿਆਂ ਵਿੱਚ ਲੋੜੀਂਦਾ ਸੀ। ਉਸ 'ਤੇ ਮੁਜ਼ੱਫਰਨਗਰ ਜ਼ਿਲ੍ਹੇ ਦੀ ਇੱਕ ਮੁਟਿਆਰ ਨੂੰ ਅਗਵਾ ਕਰਨ ਦਾ ਵੀ ਦੋਸ਼ ਹੈ। ਪੁਲਸ ਦੇ ਅਨੁਸਾਰ, ਉਹ 6 ਫਰਵਰੀ, 2026 ਨੂੰ ਲੁਧਿਆਣਾ ਜੇਲ੍ਹ ਤੋਂ ਫਰਾਰ ਹੋ ਗਿਆ ਸੀ। 

ਪੜ੍ਹੋ ਇਹ ਵੀ - 6 ਹਜ਼ਾਰ ਦੀ ਨੌਕਰੀ..., 2 ਕਰੋੜ ਕੈਸ਼, 47 ਲੱਖ ਦਾ ਸੋਨਾ! ਓੜੀਸ਼ਾ 'ਚ ਇੰਜੀਨੀਅਰ ਦੇ ਘਰ ਰੇਡ, Lockers ਦੇਖ ਉੱਡੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News