ਪੁਣੇ ’ਚ ਵੱਡੀ ਵਾਰਦਾਤ, ਕਾਰ ’ਚ ਬੈਠੇ ਪਹਿਲਵਾਨ ਨੂੰ ਗੋਲੀਆਂ ਨਾਲ ਭੁੰਨਿਆ

Friday, Dec 24, 2021 - 04:36 PM (IST)

ਪੁਣੇ ’ਚ ਵੱਡੀ ਵਾਰਦਾਤ, ਕਾਰ ’ਚ ਬੈਠੇ ਪਹਿਲਵਾਨ ਨੂੰ ਗੋਲੀਆਂ ਨਾਲ ਭੁੰਨਿਆ

ਪੁਣੇ (ਭਾਸ਼ਾ) : ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਚਾਕਨ ਨੇੜੇ ਸ਼ੇਲ ਪਿੰਪਲਗਾਓਂ ਪਿੰਡ ਵਿਚ ਪਹਿਲਵਾਨ ਨਾਗੇਸ਼ ਕਰਾਲੇ ਦਾ 4 ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਕਰਾਲੇ ਜ਼ਮੀਨ ਦੇ ਸੌਦੇ ਨੂੰ ਲੈ ਕੇ ਬੈਠਕ ਵਿਚ ਸ਼ਾਮਲ ਹੋਣ ਗਏ ਸਨ। ਬੈਠਕ ਤੋਂ ਪਰਤਦੇ ਸਮੇਂ ਚਾਰ ਲੋਕਾਂ ਨੇ ਉਨ੍ਹਾਂ ਦੀ ਕਾਰ ਨੂੰ ਘੇਰਣ ਦੇ ਬਾਅਦ ਉਨ੍ਹਾਂ ’ਤੇ ਫਾਈਰਿੰਗ ਕਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਹਰਭਜਨ ਸਿੰਘ ਨੇ ਕ੍ਰਿਕਟ ਤੋਂ ਲਿਆ ਸੰਨਿਆਸ

PunjabKesari

ਘਟਨਾ ਵੀਰਵਾਰ ਰਾਤ ਕਰੀਬ 9 ਵਜੇ ਦੀ ਹੈ। ਘਟਨਾ ਦੇ ਬਾਅਦ ਚਾਕਨ ਪੁਲਸ ਨੇ 4 ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਮਿਲੀ ਮੁੱਢਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਕਿਸੇ ਪੁਰਾਣੇ ਵਿਵਾਦ ਦਾ ਮਸਲਾ ਲੱਗ ਰਿਹਾ ਹੈ। ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਰਣਵੀਰ ਸਿੰਘ ਨੇ ਕਪਿਲ ਦੇਵ ਨੂੰ ਸ਼ਰੇਆਮ ਕੀਤੀ ‘KISS’, ਵਾਇਰਲ ਤਸਵੀਰ ਨੇ ਮਚਾਈ ਸਨਸਨੀ

 


author

cherry

Content Editor

Related News