ਮੂਸੇਵਾਲਾ ਕਤਲਕਾਂਡ 'ਚ 2 ਹੋਰ ਗ੍ਰਿਫ਼ਤਾਰੀਆਂ, ਪੁਣੇ ਪੁਲਸ ਨੇ ਕੀਤੇ ਵੱਡੇ ਖ਼ੁਲਾਸੇ

Monday, Jun 13, 2022 - 11:18 AM (IST)

ਮੂਸੇਵਾਲਾ ਕਤਲਕਾਂਡ 'ਚ 2 ਹੋਰ ਗ੍ਰਿਫ਼ਤਾਰੀਆਂ, ਪੁਣੇ ਪੁਲਸ ਨੇ ਕੀਤੇ ਵੱਡੇ ਖ਼ੁਲਾਸੇ

ਪੁਣੇ- ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਮਹਾਰਾਸ਼ਟਰ ਦੀ ਪੁਣੇ ਪੁਲਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਣੇ ਪੁਲਸ ਨੇ ਇਸ ਮਾਮਲੇ 'ਚ ਫਰਾਰ ਦੋਸ਼ੀ ਸੰਤੋਸ਼ ਜਾਧਵ ਨੂੰ ਗ੍ਰਿਫ਼ਤਾਰ ਕੀਤਾ ਹੈ। ਮਹਾਰਾਸ਼ਟਰ ਪੁਲਸ ਦੇ ਐਡੀਸ਼ਨਲ ਪੁਲਸ ਜਨਰਲ ਡਾਇਰੈਕਟਰ ਕੁਲਵੰਤ ਕੁਮਾਰ ਸਾਰੰਗਲ ਨੇ ਇਸ ਗੱਲ ਜੀ ਜਾਣਕਾਰੀ ਮੀਡੀਆ ਕਰਮੀਆਂ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਲਾਰੈਂਸ ਬਿਸ਼ਨੋਈ ਗਿਰੋਹ ਦੇ ਮੈਂਬਰ ਜਾਧਵ ਨੂੰ ਸਾਲ 2021 'ਚ ਪੁਣੇ ਦੇ ਮੰਚਰ ਪੁਲਸ ਸਟੇਸ਼ਨ 'ਚ ਦਰਜ ਕੀਤੇ ਗਏ, ਇਕ ਪੁਰਾਣੇ ਕਤਲਕਾਂਡ ਦੇ ਮਾਮਲੇ 'ਚ ਹਿਰਾਸਤ 'ਚ ਲਿਆ ਗਿਆ ਹੈ। ਉਹ ਬੀਤੇ ਇਕ ਸਾਲ ਤੋਂ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਸੀ। ਪੁਣੇ ਪੁਲਸ ਨੇ ਇਹ ਗ੍ਰਿਫ਼ਤਾਰੀ ਗੁਜਰਾਤ ਦੇ ਕੱਛ ਤੋਂ ਕੀਤੀ ਹੈ। ਸੰਤੋਸ਼ ਜਾਧਵ ਮੂਸੇਵਾਲਾ ਕਤਲਕਾਂਡ 'ਚ ਇਕ ਸ਼ੱਕੀ ਅਤੇ ਸ਼ਾਰਪ ਸ਼ੂਟਰ ਹੈ। ਉਸ ਦੇ ਨਾਲ ਉਸ ਦੇ ਇਕ ਹੋਰ ਸਹਿਯੋਗੀ ਨਵਨਾਥ ਸੂਰਿਆਵੰਸ਼ੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਫਿਲਹਾਲ ਉਨ੍ਹਾਂ ਨੂੰ 20 ਜੂਨ ਤੱਕ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ।

ਇਹ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ: ਪੁਣੇ ਪੁਲਸ ਨੇ ਸ਼ੂਟਰ ਸੰਤੋਸ਼ ਜਾਧਵ ਨੂੰ ਕੀਤਾ ਗ੍ਰਿਫ਼ਤਾਰ

ਸੰਤੋਸ਼ ਜਾਧਵ ਅਤੇ ਉਸ ਦੇ ਸਹਿਯੋਗੀ ਨਵਨਾਥ 'ਤੇ ਮੂਸੇਵਾਲਾ ਦੇ ਕਤਲ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਸੰਤੋਸ਼ ਮੁੰਬਈ ਦੇ ਡਾਨ ਅਰੁਣ ਗਵਲੀ ਗੈਂਗ ਦਾ ਗੁਰਗਾ ਹੈ। ਅਰੁਣ ਗਵਲੀ ਫਿਲਹਾਲ ਇਕ ਕਤਲ ਮਾਮਲੇ 'ਚ ਜੇਲ੍ਹ 'ਚ ਕੈਦ ਹੈ। ਮੂਸੇਵਾਲਾ ਕਤਲਕਾਂਡ ਦੇ ਬਾਅਦ ਤੋਂ ਹੀ ਪੁਲਸ ਦੋਹਾਂ ਦੀ ਭਾਲ ਬਹੁਤ ਹੀ ਸਰਗਰਮੀ ਨਾਲ ਕਰ ਰਹੀ ਸੀ। ਫਿਲਹਾਲ ਉਸ ਨੂੰ ਇਕ ਪੁਰਾਣੇ ਕਤਲ ਕੇਸ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪੁਲਸ ਨੇ ਸ਼ਾਰਪ ਸ਼ੂਟਰ ਸਿਦੇਸ਼ ਹਿਰਾਸਨ ਕਾਂਬਲੇ ਉਰਫ਼ ਸੌਰਭ ਮਹਾਕਾਲ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਮੂਸੇਵਾਲਾ ਕਤਲਕਾਂਡ ਤੋਂ ਬਾਅਦ ਪੁਣੇ ਪੁਲਸ ਨੇ ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਮਾਨਸਾ ਦੇ ਪਿੰਡ ਜਵਾਹਰਕੇ ਵਿਚ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਥਾਰ ਜੀਪ ’ਚ ਸਵਾਰ ਹੋ ਕੇ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ। ਉਨ੍ਹਾਂ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਤੇ ਕੈਨੇਡਾ ਰਹਿੰਦੇ ਗੋਲਡੀ ਬਰਾੜ ਨੇ ਲਈ। ਮੂਸੇਵਾਲਾ ਦੇ ਕਤਲ ਨੂੰ ਲੈ ਕੇ ਪੁਲਸ ਦੇ ਹੱਥ ਹਾਲੇ ਤਕ ਕੋਈ ਵੱਡੀ ਕਾਮਯਾਬੀ ਨਹੀਂ ਲੱਗੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News