ਹੈਰਾਨੀਜਨਕ! 50 ਸਾਲਾਂ ’ਚ ਪਹਿਲੀ ਵਾਰ 31 ਹਜ਼ਾਰ ਰੁਪਏ ’ਚ ਵਿਕਿਆ ਅੰਬਾਂ ਦਾ ਟੋਕਰਾ

Saturday, Feb 12, 2022 - 01:42 PM (IST)

ਹੈਰਾਨੀਜਨਕ! 50 ਸਾਲਾਂ ’ਚ ਪਹਿਲੀ ਵਾਰ 31 ਹਜ਼ਾਰ ਰੁਪਏ ’ਚ ਵਿਕਿਆ ਅੰਬਾਂ ਦਾ ਟੋਕਰਾ

ਪੁਣੇ— ਅੰਬ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ ਅਤੇ ਅੰਬ ਖਾਣਾ ਹਰ ਇਕ ਨੂੰ ਪਸੰਦ ਹੁੰਦਾ ਹੈ। ਕੁਝ ਲੋਕ ਅੰਬ ਦੇ ਇੰਨੇ ਦੀਵਾਨੇ ਹੁੰਦੇ ਹਨ ਕਿ ਉਹ ਅੰਬ ਖਾਣ ਲਈ ਵੱਡੀ ਤੋਂ ਵੱਡੀ ਕੀਮਤ ਵੀ ਚੁਕਾ ਸਕਦੇ ਹਨ। ਇਸ ਗੱਲ ਦਾ ਅੰਦਾਜ਼ਾ ਪੁਣੇ ਤੋਂ ਸਾਹਮਣੇ ਆਈ ਇਕ ਖ਼ਬਰ ਤੋਂ ਬਾਖੂਬੀ ਲਿਆਇਆ ਜਾ ਸਕਦਾ ਹੈ। ਦਰਅਸਲ ਪੁਣੇ ਦੀ ਇਕ ਮੰਡੀ ’ਚ ਸੀਜ਼ਨ ਦਾ ਪਹਿਲਾ ਹਾਪੁਸ ਅੰਬ ਖਰੀਦਣ ਲਈ ਲੋਕਾਂ ਦੀ ਹੋੜ ਵਿਖਾਈ ਦਿੱਤੀ, ਜਿੱਥੇ ਅੰਬਾਂ ਦੀ ਬੋਲੀ ਲਾਈ ਗਈ। ਅੰਬਾਂ ਦੇ ਇਕ ਟੋਕਰੇ ਲਈ ਜ਼ਬਰਦਸਤ ਬੋਲੀ ਲੱਗੀ, ਜਿਸ ਤੋਂ ਬਾਅਦ ਅਖ਼ੀਰ ’ਚ 31 ਹਜ਼ਾਰ ਰੁਪਏ ਵਿਚ ਟੋਕਰਾ ਵਿਕ ਗਿਆ।

PunjabKesari

ਅੰਬ ਵਿਕ੍ਰੇਤਾ ਦਾ ਕਹਿਣਾ ਹੈ ਕਿ ਅੰਬਾਂ ਦੀ ਕੀਮਤ ਪਿਛਲੇ 50 ਸਾਲਾਂ ’ਚ ਵੀ ਨਹੀਂ ਮਿਲੀ। ਪੁਣੇ ਦੇ ਕਾਰੋਬਾਰੀ ਯੁਵਰਾਜ ਕਾਚੀ ਨੇ ਦਾਅਵਾ ਕੀਤਾ ਕਿ ਇਕ ਅੰਬਾਂ ਦਾ ਟੋਕਰਾ ਨਿਲਾਮੀ ’ਚ 31,000 ਰੁਪਏ ’ਚ ਵਿਕਿਆ। ਪਿਛਲੇ 50 ਸਾਲਾਂ ’ਚ ਇਹ ਸਭ ਤੋਂ ਮਹਿੰਗੀ ਖਰੀਦ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜਿਵੇਂ ਹੀ ਅੰਬਾਂ ਦਾ ਟੋਕਰਾ ਬਾਜ਼ਾਰ ਪਹੁੰਚਿਆ, ਲੋਕ ਖਰੀਦਣ ਲਈ ਟੁੱਟ ਪਏ। ਲੋਕ ਇਸ ਲਈ ਮੂੰਹ ਮੰਗੀ ਕੀਮਤ ਵੀ ਦੇਣ ਲਈ ਤਿਆਰ ਸਨ। ਯੁਵਰਾਜ ਨੇ ਦੱਸਿਆ ਕਿ ਅੰਬ ਦੀ ਸ਼ੁਰੂਆਤੀ ਕੀਮਤ 5 ਹਜ਼ਾਰ ਰੁਪਏ ਲਾਈ ਗਈ ਸੀ। ਅਖ਼ੀਰ ਵਿਚ ਅੰਬਾਂ ਦਾ ਇਹ ਟੋਕਰਾ 31,000 ਰੁਪਏ ਵਿਚ ਵਿਕਿਆ। 

PunjabKesari

ਯੁਵਰਾਜ ਨੇ ਕਿਹਾ ਕਿ ਕੋਵਿਡ-19 ਕਾਰਨ 2 ਸਾਲਾਂ ਤੋਂ ਕਾਰੋਬਾਰ ਬੰਦ ਸੀ। ਹੁਣ ਹਾਲਾਤ ਆਮ ਹੋ ਰਹੇ ਹਨ, ਇਸ ਲਈ ਅਸੀਂ ਛੇਤੀ ਤੋਂ ਛੇਤੀ ਫਿਰ ਤੋਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਾਂ। ਉਨ੍ਹਾਂ ਦੱਸਿਆ ਕਿ ਪਰੰਪਰਾ ਦੇ ਤੌਰ ’ਤੇ ਅਸੀਂ ਸੀਜ਼ਨ ਦੇ ਪਹਿਲੇ ਅੰਬ ਦੀ ਨਿਲਾਮੀ ਆਯੋਜਿਤ ਕਰਦੇ ਹਾਂ। ਇਸ ਨਿਲਾਮੀ ਦੇ ਆਧਾਰ ’ਤੇ ਅਗਲੇ ਦੋ ਮਹੀਨਿਆਂ ਤੱਕ ਬਾਜ਼ਾਰ ਦਾ ਰਾਹ ਤੈਅ ਹੁੰਦਾ ਹੈ ਪਰ ਅਜਿਹਾ ਪਹਿਲੀ ਵਾਰ ਹੈ ਕਿ 31,000 ਰੁਪਏ ਵਿਚ ਅੰਬਾਂ ਦਾ ਇਕ ਟੋਕਰਾ ਵਿਕਿਆ ਹੈ।

PunjabKesari


author

Tanu

Content Editor

Related News