ਪੁਲਵਾਮਾ ਹਮਲੇ ''ਚ ਸ਼ਹੀਦ ਹੋਇਆ ਮੱਧ ਪ੍ਰਦੇਸ਼ ਦਾ ਸਪੂਤ, ਘਰ ਪੁੱਜੀ ਮ੍ਰਿਤਕ ਦੇਹ
Saturday, Feb 16, 2019 - 04:39 PM (IST)

ਜਬਲਪੁਰ (ਵਾਰਤਾ)— ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਦੋ ਦਿਨ ਪਹਿਲਾਂ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲੇ ਦੇ ਜਵਾਨ ਅਸ਼ਵਨੀ ਕੁਮਾਰ ਕਾਛੀ ਦੀ ਮ੍ਰਿਤਕ ਦੇਹ ਸ਼ਨੀਵਾਰ ਭਾਵ ਅੱਜ ਉਨ੍ਹਾਂ ਦੇ ਪਿੰਡ ਖੁੜਾਵਲ ਲਿਆਂਦੀ ਗਈ। ਸਰਕਾਰੀ ਸਨਮਾਨਾਂ ਨਾਲ ਸ਼ਹੀਦ ਅਸ਼ਵਨੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸ਼ਹੀਦ ਦੇ ਘਰ ਮ੍ਰਿਤਕ ਦੇਹ ਪਹੁੰਚਣ ਦੌਰਾਨ ਪੂਰਾ ਮਾਹੌਲ ਦੇਸ਼ ਭਗਤੀ ਦੇ ਗੀਤਾਂ ਨਾਲ ਗੂੰਜਦਾ ਰਿਹਾ। ਇਸ ਦੌਰਾਨ ਬਹੁਤ ਸਾਰੇ ਲੋਕਾਂ ਨੇ ਹੱਥਾਂ ਵਿਚ ਤਿਰੰਗਾ ਫੜਿਆ ਹੋਇਆ ਸੀ। ਮੁੱਖ ਮੰਤਰੀ ਕਮਲਨਾਥ ਵੀ ਸ਼ਹੀਦ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਸੰਸਦੀ ਕਾਰਜ ਮੰਤਰੀ ਡਾ. ਗੋਵਿੰਦ ਸਿੰਘ ਸੂਬਾ ਸਰਕਾਰ ਦੇ ਪ੍ਰਤੀਨਿਧੀ ਦੇ ਤੌਰ 'ਤੇ ਖੁੜਾਵਲ ਪਿੰਡ ਪਹੁੰਚੇ।
#WATCH Madhya Pradesh: Visuals from Jabalpur as the mortal remains of CRPF Constable Ashwani Kumar Kachhi are being brought to his home. #PulwamaAttack pic.twitter.com/hQUwh7sMMw
— ANI (@ANI) February 16, 2019
ਦੱਸਣਯੋਗ ਕਿ 14 ਫਰਵਰੀ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਨੇ ਸੀ. ਆਰ. ਪੀ. ਐੱਫ. ਜਵਾਨਾਂ ਦੀ ਗੱਡੀ 'ਤੇ ਆਈ. ਈ. ਡੀ. ਨਾਲ ਧਮਾਕਾ ਕੀਤਾ, ਜਿਸ ਕਾਰਨ 40 ਜਵਾਨ ਸ਼ਹੀਦ ਹੋ ਗਏ ਅਤੇ ਕੁਝ ਜਵਾਨ ਜ਼ਖਮੀ ਹੋ ਗਏ। ਇਸ ਹਮਲੇ ਨੂੰ ਲੈ ਕੇ ਦੇਸ਼ ਭਰ ਵਿਚ ਗੁੱਸਾ ਹੈ।