ਛੇੜਛਾੜ ਦਾ ਵਿਰੋਧ ਕਰਨ 'ਤੇ ਜਿਮ 'ਚ ਲੜਕੀ ਨੂੰ ਸ਼ਰੇਆਮ ਮਾਰੇ ਲੱਤਾਂ-ਮੁੱਕੇ (ਵੀਡੀਓ)

08/19/2017 3:13:24 PM

ਇੰਦੌਰ— ਭੰਵਰਕੁਆਂ ਥਾਣਾ ਖੇਤਰ ਸਥਿਤ ਜਿਮ 'ਚ ਵਰਕਆਊਟ ਕਰਨ ਆਈ ਇਕ ਲੜਕੀ ਨੇ ਛੇੜਛਾੜ ਦਾ ਵਿਰੋਧ ਕੀਤਾ ਤਾਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ। ਪੀੜਤਾ ਨੇ ਥਾਣੇ ਪੁੱਜ ਕੇ ਛੇੜਛਾੜ ਅਤੇ ਕੁੱਟਮਾਰ ਦੀ ਰਿਪੋਰਟ ਦਰਜ ਕਰਵਾਈ। 23 ਸਾਲਾ ਲੜਕੀ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਜਿਮ 'ਚ ਕਸਰਤ ਕਰ ਰਹੀ ਸੀ, ਉਦੋਂ ਪੁਨਿਤ ਨਾਂ ਦਾ ਲੜਕਾ ਮਸ਼ੀਨ ਕੋਲ ਖੜ੍ਹਾ ਹੋ ਕੇ ਗੰਦੇ ਕਮੈਂਟ ਕਰਨ ਲੱਗਾ।
ਕਾਫੀ ਦੇਰ ਤੱਕ ਤਾਂ ਉਹ ਨਜ਼ਰਅੰਦਾਜ ਕਰ ਕੇ ਆਪਣੀ ਕਸਰਤ ਕਰਦੀ ਰਹੀ ਅਤੇ ਆਖਰ ਉਸ ਨੇ ਜਿਮ 'ਚ ਮੌਜੂਦ ਕਰਮਚਾਰੀ ਨੂੰ ਉਸ ਬਦਮਾਸ਼ ਦੀ ਸ਼ਿਕਾਇਤ ਕਰ ਦਿੱਤੀ। ਜਦੋਂ ਉਹ ਵਾਪਸ ਮਸ਼ੀਨ 'ਤੇ ਕਸਰਤ ਕਰਨ ਲੱਗੀ ਤਾਂ ਬਦਮਾਸ਼ ਨੇ ਫਿਰ ਉਹੀ ਹਰਕਤ ਸ਼ੁਰੂ ਕਰ ਦਿੱਤੀ। ਜਦੋਂ ਲੜਕੀ ਨੇ ਵਿਰੋਧ ਕੀਤਾ ਤਾਂ ਦੋਸ਼ੀ ਨੇ ਗਾਲ੍ਹਾਂ ਕੱਢਦੇ ਹੋਏ ਲੜਕੀ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਜ਼ਮੀਨ 'ਤੇ ਸੁੱਟ ਦਿੱਤਾ। ਸਿਰ 'ਤੇ ਸੱਟ ਲੱਗਣ ਨਾਲ ਲੜਕੀ ਬੇਹੋਸ਼ ਹੋ ਗਈ, ਉਦੋਂ ਦੋਸ਼ੀ ਦੌੜ ਗਿਆ। ਪੁਲਸ ਨੇ ਦੋਸ਼ੀ ਦੇ ਖਿਲਾਫ ਛੇੜਛਾੜ ਅਤੇ ਕੁੱਟਮਾਰ ਦਾ ਕੇਸ ਦਰਜ ਕਰ ਕੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


Related News