ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਜਾਣਗੇ ਲੰਡਨ, ਭਾਰਤੀ ਭਾਈਚਾਰੇ ਨੂੰ ਕਰਨਗੇ ਸੰਬੋਧਨ

08/18/2018 3:46:46 PM

ਲੰਡਨ— ਨਵੰਬਰ 2015 ਅਤੇ ਅਪ੍ਰੈਲ 2018 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਡਨ ਦਾ ਦੌਰਾ ਕੀਤਾ ਸੀ ਅਤੇ ਹੁਣ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਲੰਡਨ ਦੌਰੇ 'ਤੇ ਜਾ ਰਹੇ ਹਨ। ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਬਣਨ ਦੇ ਬਾਅਦ ਪਹਿਲੀ ਵਾਰ ਲੰਡਨ 'ਚ ਭਾਸ਼ਣ ਦੇਣਗੇ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਨਗੇ। ਉਂਝ ਰਾਹੁਲ ਬ੍ਰਿਟੇਨ ਜਾਂਦੇ ਰਹਿੰਦੇ ਹਨ ਪਰ ਜਨਤਕ ਇਵੈਂਟਸ 'ਤੇ ਕਦੇ ਦਿਖਾਈ ਨਹੀਂ ਦਿੱਤੇ। ਰਾਹੁਲ ਭਾਰਤ ਦੀ ਆਰਥਿਕ ਅਤੇ ਰਾਜਨੀਤਕ ਸਥਿਤੀ 'ਤੇ ਵੀ ਗੱਲ ਬਾਤ ਕਰਨਗੇ। ਉਹ ਵੈਸਟਮਿੰਸਟਰ ਵਿੱਚ ਪਾਰਲੀਮੈਂਟ ਕੰਪਲੈਕਸ ਦੇ ਇੱਕ ਸਮਾਗਮ ਵਿੱਚ ਐਮ. ਪੀਜ਼. ਨੂੰ ਵੀ ਸੰਬੋਧਨ ਕਰਨਗੇ।
ਕਾਂਗਰਸ ਪ੍ਰਧਾਨ ਗਾਂਧੀ ਅਗਲੇ ਹਫਤੇ ਦੋ ਦਿਨ ਦੀ ਬ੍ਰਿਟੇਨ ਯਾਤਰਾ 'ਤੇ ਜਾਣ ਦੀ ਤਿਆਰੀ 'ਚ ਹਨ। ਰਾਹੁਲ 24 ਅਗਸਤ ਨੂੰ ਜਰਮਨੀ ਤੋਂ ਲੰਡਨ ਪੁੱਜਣਗੇ ਅਤੇ ਬ੍ਰਿਟੇਨ ਦੇ ਸੰਸਦ ਭਵਨ 'ਚ ਇਕ ਪ੍ਰੋਗਰਾਮ ਨੂੰ ਸੰਬੋਧਤ ਕਰਨਗੇ। ਇਹ ਪ੍ਰੋਗਰਾਮ ਕੰਜ਼ਰਵੇਟਿਵ ਫ੍ਰੈਂਡਜ਼ ਆਫ ਇੰਡੀਆ (ਸੀ.ਐੱਫ. ਇੰਡੀਆ) ਵਲੋਂ ਆਯੋਜਤ ਕੀਤਾ ਜਾਵੇਗਾ। ਸੀ. ਐੱਫ. ਇੰਡੀਆ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਦੀ ਅਗਵਾਈ ਵਾਲਾ ਸੰਗਠਨ ਹੈ ਜੋ ਬ੍ਰਿਟੇਨ 'ਚ ਸੱਤਾਧਾਰੀ ਪਾਰਟੀ ਅਤੇ ਭਾਰਤ ਵਿਚਕਾਰ ਰਿਸ਼ਤਿਆਂ ਨੂੰ ਵਧਾਉਂਦਾ ਹੈ।
ਇਹ ਸੰਗਠਨ 25 ਅਗਸਤ ਦੀ ਸ਼ਾਮ ਨੂੰ ਕਾਂਗਰਸ ਪ੍ਰਧਾਨ ਦੇ ਸਨਮਾਨ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਦੇ ਇਕ ਵੱਡੇ ਪ੍ਰੋਗਰਾਮ ਦੀ ਵੀ ਮੇਜ਼ਬਾਨੀ ਕਰ ਰਿਹਾ ਹੈ। ਇਸ ਪ੍ਰੋਗਰਾਮ ਨੂੰ ਪ੍ਰ੍ਰੇਰਣਾਦਾਇਕ ਦੱਸਿਆ ਜਾ ਰਿਹਾ ਹੈ। 
ਇੰਡੀਅਨ ਓਵਰਸੀਜ਼ ਕਾਂਗਰਸ ਦੇ ਬੁਲਾਰੇ ਗੁਰਮਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਬ੍ਰਿਟੇਨ 'ਚ ਰਹਿਣ ਵਾਲੇ ਐੱਨ.ਆਰ.ਆਈ ਭਾਈਚਾਰੇ ਨੂੰ ਇਕੱਠੇ ਲਿਆਉਣਾ ਹੈ। ਉਨ੍ਹਾਂ ਨੂੰ 2018 'ਚ ਇੰਡੀਅਨ ਓਵਰਸੀਜ਼ ਕਾਂਗਰਸ (ਆਈ. ਓ. ਸੀ.) ਦੇ ਬ੍ਰਿਟੇਨ 'ਚ ਹੋਣ ਵਾਲੇ ਵਿਸ਼ਾਲ ਸੰਮੇਲਨ ਦਾ ਹਿੱਸਾ ਬਣਾਉਣਾ ਹੈ। ਉਨ੍ਹਾਂ ਨੇ ਕਿਹਾ,''ਇਸ ਨਾਲ ਇੰਡੀਅਨ ਓਵਰਸੀਜ਼ ਕਾਂਗਰਸ ਅਤੇ ਰਾਹੁਲ ਗਾਂਧੀ ਨੂੰ ਵੱਡੀ ਗਿਣਤੀ 'ਚ ਜਨਤਾ ਨਾਲ ਆਪਣੀ ਰਾਇ ਸਾਂਝੀ ਕਰਨ ਦਾ ਮੌਕਾ ਮਿਲੇਗਾ।''
ਰਾਹੁਲ ਦੀ ਗਾਂਧੀ ਦੀ ਜਰਮਨੀ ਅਤੇ ਬ੍ਰਿਟੇਨ ਯਾਤਰਾ ਅਜਿਹੇ ਸਮੇਂ 'ਚ ਹੋ ਰਹੀ ਹੈ ਜਦ ਤੁਰਕੀ 'ਚ ਹੋ ਰਹੀਆਂ ਘਟਨਾਵਾਂ ਅਤੇ ਕਰੰਸੀ ਲੀਰਾ ਦੇ ਬੁਰੀ ਤਰ੍ਹਾਂ ਡਿਗਣ ਨੂੰ ਪੂਰੀ ਦੁਨੀਆ ਦੇਖ ਰਹੀ ਹੈ। ਇਸ ਨੂੰ ਕਿਸੇ ਦੇਸ਼ ਦੇ ਸਮਾਜਿਕ, ਰਾਜਨੀਤਕ ਅਤੇ ਆਰਥਿਕ ਤਾਣੇ-ਬਾਣੇ 'ਤੇ ਪ੍ਰਭਾਵ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।


Related News