ਨੂਪੁਰ ਸ਼ਰਮਾ ਦੀਆਂ ਵਧੀਆਂ ਮੁਸ਼ਕਲਾਂ; ਮਹਾਰਾਸ਼ਟਰ ਪੁਲਸ ਨੇ ਭੇਜਿਆ ਸੰਮਨ

06/07/2022 2:46:17 PM

ਮੁੰਬਈ (ਬਿਊਰੋ)– ਭਾਜਪਾ ਦੀ ਸਾਬਕਾ ਬੁਲਾਰਾ ਨੂਪੁਰ ਸ਼ਰਮਾ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਮੁੰਬਈ ਨਾਲ ਲੱਗਦੇ ਠਾਣੇ ਸ਼ਹਿਰ ਦੀ ਮੁੰਬਰਾ ਪੁਲਸ ਨੇ ਸ਼ਰਮਾ ਨੂੰ ਸੰਮਨ ਭੇਜਿਆ ਹੈ। ਪੁਲਸ ਨੇ ਉਨ੍ਹਾਂ ਨੂੰ ਆਉਣ ਵਾਲੀ 22 ਜੂਨ ਨੂੰ ਪੁਲਸ ਥਾਣੇ ਆ ਕੇ ਬਿਆਨ ਦਰਜ ਕਰਾਉਣ ਲਈ ਸੰਮਨ ਭੇਜਿਆ ਹੈ। ਦੱਸ ਦੇਈਏ ਕਿ ਨੂਪੁਰ ਸ਼ਰਮਾ ਨੇ ਪੈਗੰਬਰ ਮੁਹੰਮਦ ਖ਼ਿਲਾਫ਼ ਵਿਵਾਦਿਤ ਟਿੱਪਣੀ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਖ਼ਿਲਾਫ ਮਹਾਰਾਸ਼ਟਰ ’ਚ ਕਈ ਥਾਈ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ। 

ਇਹ ਵੀ ਪੜ੍ਹੋ- ਪੈਗੰਬਰ ਵਿਵਾਦ ਮਾਮਲਾ: BJP ਤੋਂ ਸਸਪੈਂਡ ਨੂਪੁਰ ਸ਼ਰਮਾ ਨੂੰ ਦਿੱਲੀ ਪੁਲਸ ਨੇ ਦਿੱਤੀ ਸੁਰੱਖਿਆ

 

ਨੂਪੁਰ ਨੂੰ ਮਿਲ ਰਹੀਆਂ ਧਮਕੀਆਂ-
ਜਿਸ ਦਿਨ ਤੋਂ ਨੂਪੁਰ ਸ਼ਰਮਾ ਨੇ ਪੈਗੰਬਰ ਮੁਹੰਮਦ ਖ਼ਿਲਾਫ ਵਿਵਾਦਿਤ ਟਿੱਪਣੀ ਕੀਤੀ ਸੀ, ਉਸੇ ਦਿਨ ਤੋਂ ਉਨ੍ਹਾਂ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ। ਜਿਸ ਤੋਂ ਬਾਅਦ ਦਿੱਲੀ ਪੁਲਸ ਨੇ ਨੂਪੁਰ ਦੀ ਸੁਰੱਖਿਆ ਵਿਵਸਥਾ ਵਧਾ ਦਿੱਤੀ ਹੈ। 

ਇਹ ਵੀ ਪੜ੍ਹੋ-  ਪੈਗੰਬਰ ਵਿਵਾਦ ਮਾਮਲਾ: ਅਰਬ ਦੇਸ਼ਾਂ ਨੇ ਸੁਪਰ ਸਟੋਰਾਂ ’ਚ ਭਾਰਤੀ ਉਤਪਾਦ ’ਤੇ ਲਾਈ ਪਾਬੰਦੀ

ਕੀ ਹੈ ਪੂਰਾ ਮਾਮਲਾ- 
ਨੂਪੁਰ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਕ ਟੀ. ਵੀ. ’ਤੇ ਬਹਿਸ ਦੌਰਾਨ ਪੈਗੰਬਰ ਮੁਹੰਮਦ ’ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਉਹ ਇਕ ਨਿੱਜੀ ਟੀ. ਵੀ. ਚੈਨਲ ਦੀ ਡਿਬੇਟ ’ਚ ਹਿੱਸਾ ਲੈਣ ਪਹੁੰਚੀ ਸੀ। ਇਹ ਡਿਬੇਟ ਵਾਰਾਨਸੀ ਦੀ ਗਿਆਨਵਾਪੀ ਮਸਜਿਦ ’ਤੇ ਸੀ। ਦੋਸ਼ ਹੈ ਕਿ ਨੂਪੁਰ ਨੇ ਇਸ ਦੌਰਾਨ ਇਸਲਾਮ ਦੇ ਪੈਗੰਬਰ ਮੁਹੰਮਦ ਖ਼ਿਲਾਫ ਵਿਵਾਦਿਤ ਟਿੱਪਣੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ’ਤੇ ਧਾਰਾ  295A, 153A, 505B ਤਹਿਤ ਕੇਸ ਦਰਜ ਕੀਤਾ ਗਿਆ ਹੈ। 


Tanu

Content Editor

Related News