ਵੱਡੀ ਕਾਰਵਾਈ : ਸਾਬਕਾ ਮੰਤਰੀ ਯਾਕੂਬ ਕੁਰੈਸ਼ੀ ਦੀ 31 ਕਰੋੜ ਦੀ ਬੇਨਾਮੀ ਜਾਇਦਾਦ ਜ਼ਬਤ

Monday, Jan 01, 2024 - 06:21 PM (IST)

ਵੱਡੀ ਕਾਰਵਾਈ : ਸਾਬਕਾ ਮੰਤਰੀ ਯਾਕੂਬ ਕੁਰੈਸ਼ੀ ਦੀ 31 ਕਰੋੜ ਦੀ ਬੇਨਾਮੀ ਜਾਇਦਾਦ ਜ਼ਬਤ

ਮੇਰਠ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਯਾਕੂਬ ਕੁਰੈਸ਼ੀ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਨੇ ਸੋਮਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ ਉਨ੍ਹਾਂ ਦੀ ਕਰੀਬ 31 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਗੈਂਗਸਟਰ ਕਾਨੂੰਨ ਦੇ ਅਧੀਨ ਜ਼ਬਤ ਕਰ ਲਈ। ਸੀਨੀਅਰ ਪੁਲਸ ਸੁਪਰਡੈਂਟ ਰੋਹਿਤ ਸਿੰਘ ਸਜਵਾਨ ਨੇ ਦੱਸਿਆ ਕਿ ਜ਼ਿਲ੍ਹਾ ਅਧਿਕਾਰੀ ਅਦਾਲਤ ਵਲੋਂ ਦਿੱਤੇ ਗਏ ਆਦੇਸ਼ ਦੀ ਪਾਲਣਾ 'ਚ ਗੈਂਗਸਟਰ ਐਕਟ ਦੀ ਧਾਰਾ 14 (1) ਦੇ ਅਧੀਨ ਸਾਬਕਾ ਮੰਤਰੀ ਕੁਰੈਸ਼ੀ ਦੀ 31 ਕਰੋੜ 77 ਹਜ਼ਾਰ 200 ਰੁਪਏ ਦੀ ਅਨੁਮਾਨਿਤ ਕੀਮਤ ਦੀ ਬੇਨਾਮੀ ਜਾਇਦਾਦ ਜ਼ਬਤ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਕੁਰੈਸ਼ੀ ਨੇ ਇਹ ਜਾਇਦਾਦ ਆਪਣੇ ਪਰਿਵਾਰ ਵਾਲੇ ਅਤੇ ਕਰਮਚਾਰੀਆਂ ਦੇ ਨਾਂ ਤੋਂ ਖਰੀਦੀ ਸੀ।

ਇਹ ਵੀ ਪੜ੍ਹੋ : ਨਵੇਂ ਸਾਲ ਦੀਆਂ ਖ਼ੁਸ਼ੀਆਂ ’ਚ ਛਾਇਆ ਮਾਤਮ, ਦੋਸਤਾਂ ਨਾਲ ਕ੍ਰਿਕਟ ਖੇਡ ਰਹੇ 22 ਸਾਲਾ ਪੁੱਤ ਦੀ ਅਚਾਨਕ ਹੋਈ ਮੌਤ

ਉਨ੍ਹਾਂ ਦੱਸਿਆ ਕਿ ਜ਼ਬਤ ਕੀਤੀ ਗਈ ਜਾਇਦਾਦ 'ਚ ਨੌਚੰਦੀ ਦੇ ਭਵਾਨੀ ਨਗਰ ਸਥਿਤ ਇਕ ਹਸਪਤਾਲ ਦਾ ਭਵਨ, ਸ਼ਾਸਤਰੀ ਨਗਰ 'ਚ ਕੁਰੈਸ਼ੀ ਵਲੋਂ ਆਪਣੇ ਰਿਸ਼ਤੇਦਾਰਾਂ ਦੇ ਨਾਂ ਤੋਂ ਖਰੀਦੇ ਗਏ 3265.35 ਵਰਗ ਮੀਟਰ, 288 ਵਰਗ ਮੀਟਰ ਅਤੇ 213.60 ਵਰਗ ਮੀਟਰ ਦੇ ਪਲਾਟ ਅਤੇ 2 ਲਗਜ਼ਰੀ ਗੱਡੀਆਂ ਸ਼ਾਮਲ ਹਨ। ਸਜਵਾਨ ਨੇ ਦੱਸਿਆ ਕਿ ਪੁਲਸ ਨੇ 31 ਮਾਰਚ 2022 ਨੂੰ ਕੁਰੈਸ਼ੀ ਦੀ ਮੇਰਠ ਸਥਿਤ ਇਕ ਮਾਸ ਫੈਕਟਰੀ 'ਚ ਛਾਪਾ ਮਾਰ ਕੇ ਗੈਰ-ਕਾਨੂੰਨੀ ਤਰੀਕੇ ਨਾਲ ਲਿਆਂਦੇ ਗਏ ਮਾਸ ਦੀ ਪੈਕਿੰਗ ਹੋਣ ਦਾ ਮਾਮਲਾ ਫੜਿਆ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਕਾਰਵਾਈ ਦੌਰਾਨ ਫੈਕਟਰੀ ਦੇ 10 ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਇਸ ਮਾਮਲੇ 'ਚ ਕੁਰੈਸ਼ੀ, ਉਨ੍ਹਾਂ ਦੀ ਪਤਨੀ ਅਤੇ ਦੋਹਾਂ ਪੁੱਤਾਂ ਸਮੇਤ 17 ਲੋਕਾਂ ਨੂੰ ਨਾਮਜ਼ਦ ਕੀਤਾ ਸੀ। ਸਜਵਾਨ ਨੇ ਦੱਸਿਆ ਕਿ ਦਸੰਬਰ 2022 'ਚ ਕੁਰੈਸ਼ੀ, ਉਸ ਦੀ ਪਤਨੀ ਸ਼ਮਜੀਦਾ ਬੇਗਮ, ਪੁੱਤ ਫਿਰੋਜ਼ ਅਤੇ ਇਮਰਾਨ ਨਾਲ ਫੈਕਟਰੀ ਪ੍ਰਬੰਧਕ ਮੋਹਿਤ ਤਿਆਗੀ, ਮੁਜੀਬ ਅਤੇ ਫੈਜਯਾਬ ਖ਼ਿਲਾਫ਼ ਗੈਂਗਸਟਰ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News