ਮਹਾਦੇਵ ਐਪ ਦਾ ਪ੍ਰਮੋਟਰ ਦੁਬਈ ''ਚ ਨਜ਼ਰਬੰਦ, ED ਕਰ ਰਹੀ ਹੈ ਭਾਰਤ ਲਿਆਉਣ ਦੀ ਤਿਆਰੀ
Wednesday, Dec 27, 2023 - 11:40 AM (IST)
ਨਵੀਂ ਦਿੱਲੀ- ਸੱਟੇਬਾਜ਼ੀ ਦੇ ਦੋਸ਼ 'ਚ ਬੰਦ ਕੀਤੇ ਗਏ ਮਹਾਦੇਵ ਐਪ ਦੇ ਪ੍ਰਮੋਟਰਾਂ 'ਤੇ ਕਾਨੂੰਨ ਦਾ ਸ਼ਿਕੰਜਾ ਕੱਸ ਗਿਆ ਹੈ। ਐਪ ਦੇ ਪ੍ਰਮੋਟਰ ਅਤੇ ਮਾਸਟਰਮਾਈਂਡ ਸੌਰਭ ਚੰਦਰਾਕਰ ਨੂੰ ਦੁਬਈ 'ਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਦੀ ਅਪੀਲ 'ਤੇ ਸੰਯੁਕਤ ਅਰਬ ਅਮੀਰਾਤ ਸਰਕਾਰ ਨੇ ਚੰਦਰਾਕਰ ਖ਼ਿਲਾਫ਼ ਜਾਰੀ ਰੈੱਡ ਕਾਰਨਰ ਨੋਟਿਸ 'ਤੇ ਨੋਟਿਸ ਲੈਂਦਿਆਂ ਇਹ ਕਦਮ ਚੁੱਕਿਆ ਹੈ। ਹਾਲਾਂਕਿ ਈ.ਡੀ. ਨੇ ਅਧਿਕਾਰਤ ਰੂਪ ਨਾਲ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਇਸ ਬਾਰੇ ਕੁਝ ਮੀਡੀਆ ਸਮੂਹਾਂ ਨੇ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਦਿੱਤੀ ਹੈ। ਦੁਬਈ 'ਚ ਸੌਰਭ ਚੰਦਰਾਕਰ ਦੇ ਟਿਕਾਣੇ 'ਤੇ ਤਾਲਾ ਲਗਾ ਕੇ ਉਸ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਚੰਦਰਾਕਰ ਨੂੰ ਜਲਦ ਹੀ ਭਾਰਤ ਲਿਆਂ ਜਾ ਸਕਦਾ ਹੈ। ਦੁਬਈ ਤੋਂ ਮਿਲੀਆਂ ਖ਼ਬਰਾਂ ਅਨੁਸਾਰ ਸੌਰਭ ਚੰਦਰਾਕਰ ਨੂੰ ਘਰੋਂ ਬਾਹ ਨਿਕਲਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਉਸ ਨੂੰ ਛੱਡਿਆ ਗਿਆ ਤਾਂ ਉਹ ਦੌੜ ਸਕਦਾ ਹੈ। ਯੂ.ਏ.ਈ. ਦੇ ਅਧਿਕਾਰੀਆਂ ਨੇ ਉਸ 'ਤੇ ਨਜ਼ਰ ਰੱਖੀ ਹੈ। ਦੁਬਈ ਦੇ ਅਧਿਕਾਰੀ ਭਾਰਤੀ ਅਧਿਕਾਰੀਆਂ ਵਲੋਂ ਉਸ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਇੰਤਜ਼ਾਰ ਕਰ ਰਹੇ ਹਨ।
ਇਹ ਵੀ ਪੜ੍ਹੋ : ਬੈਟਿੰਗ ਐਪ ਮਹਾਦੇਵ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ
ਮਹਾਦੇਵ ਬੈਟਿੰਗ ਐਪ ਆਨਲਾਈਨ ਸੱਟੇਬਾਜ਼ੀ ਲਈ ਬਣਾਈ ਗਈ ਹੈ। ਇਸ 'ਤੇ ਯੂਜ਼ਰਸ ਪੋਕਰ, ਕਾਰਡ ਗੇਮਜ਼, ਚਾਂਸ ਗੇਮਜ਼ ਨਾਂ ਤੋਂ ਲਾਈਵ ਗੇਮ ਖੇਡਦੇ ਸਨ। ਐਪ ਰਾਹੀਂ ਕ੍ਰਿਕਟ, ਬੈਡਮਿੰਟਨ, ਟੈਨਿਸ, ਫੁੱਟਬਾਲ ਵਰਗੀਆਂ ਖੇਡਾਂ ਅਤੇ ਚੋਣਾਂ 'ਚ ਗੈਰ-ਕਾਨੂੰਨੀ ਸੱਟੇਬਾਜ਼ੀ ਵੀ ਕੀਤੀ ਜਾਂਦੀ ਸੀ। ਗੈਰ-ਕਾਨੂੰਨੀ ਸੱਟੇਬਾਜ਼ੀ ਦੇ ਨੈੱਟਵਰਕ ਰਾਹੀਂ ਐਪ ਦਾ ਜਾਲ ਤੇਜ਼ੀ ਨਾਲ ਫੈਲਿਆ ਅਤੇ ਸਭ ਤੋਂ ਵੱਧ ਖ਼ਾਤੇ ਛੱਤੀਸਗੜ੍ਹ 'ਚ ਖੁੱਲ੍ਹੇ। ਇਸ ਐਪ ਨਾਲ ਧੋਖਾਧੜੀ ਲਈ ਇਕ ਪੂਰਾ ਖਾਕਾ ਬਣਾਇਆ ਗਿਆ ਹੈ। ਮਹਾਦੇਵ ਬੈਟਿੰਗ ਐਪ ਕਈ ਬਰਾਂਚ ਤੋਂ ਚੱਲਦਾ ਸੀ। ਹਰ ਬਰਾਂਚ ਨੂੰ ਸੌਰਭ ਚੰਦਰਾਕਰ ਅਤੇ ਰਵੀ ਉੱਪਲ ਫਰੈਂਚਾਇਜ਼ੀ ਵਜੋਂ ਵੇਚਦੇ ਸਨ। ਯੂਜ਼ਰ ਨੂੰ ਸਿਰਫ਼ ਸ਼ੁਰੂਆਤ 'ਚ ਫ਼ਾਇਦਾ ਅਤੇ ਬਾਅਦ 'ਚ ਨੁਕਸਾਨ ਹੁੰਦਾ। ਫ਼ਾਇਦੇ ਦਾ 80 ਫ਼ੀਸਦੀ ਹਿੱਸਾ ਦੋਵੇਂ ਆਪਣੇ ਕੋਲ ਰੱਖਦੇ ਸਨ। ਇਸ ਨੂੰ ਅਜਿਹਾ ਬਣਾਇਆ ਗਿਆ ਸੀ ਕਿ ਸਿਰਫ਼ 30 ਫ਼ੀਸਦੀ ਯੂਜ਼ਰ ਜਿੱਤਦੇ, ਬਾਕੀ ਹਰ ਜਾਂਦੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8