RG ਕਰ ਹਸਪਤਾਲ ਨੇੜੇ ਲਾਗੂ ਪਾਬੰਦੀਆਂ 31 ਅਗਸਤ ਵਧੀਆ

Sunday, Aug 25, 2024 - 10:13 AM (IST)

RG ਕਰ ਹਸਪਤਾਲ ਨੇੜੇ ਲਾਗੂ ਪਾਬੰਦੀਆਂ 31 ਅਗਸਤ ਵਧੀਆ

ਕੋਲਕਾਤਾ- ਕੋਲਕਾਤਾ ਪੁਲਸ ਨੇ ਸਰਕਾਰੀ ਆਰ. ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਨੇੜੇ ਲਗਾਈਆਂ ਗਈਆਂ ਪਾਬੰਦੀਆਂ ਦੇ ਹੁਕਮਾਂ ਦੀ ਮਿਆਦ ਇਕ ਹਫਤੇ ਲਈ ਵਧਾ ਦਿੱਤੀ ਹੈ ਯਾਨੀ ਕਿ 31 ਅਗਸਤ ਤੱਕ। ਪਾਬੰਦੀਆਂ ਦੇ ਹੁਕਮ ਸਭ ਤੋਂ ਪਹਿਲਾਂ 18 ਅਗਸਤ ਨੂੰ ਲਾਗੂ ਕੀਤੇ ਗਏ ਸਨ, ਇਕ ਵਿਸ਼ੇਸ਼ ਖੇਤਰ ਵਿਚ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਕੋਲਕਾਤਾ ਦੇ ਪੁਲਸ ਕਮਿਸ਼ਨਰ ਵਿਨੀਤ ਗੋਇਲ ਨੇ ਸ਼ਨੀਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਭਾਰਤੀ ਸਿਵਲ ਸੁਰੱਖਿਆ ਕੋਡ (BNSS) ਦੀ ਧਾਰਾ 163 (2) ਬੇਲਗਛੀਆ ਰੋਡ-ਜੇ ਦੇ ਮਿੱਤਰਾ ਕਰਾਸਿੰਗ ਤੋਂ ਲੈ ਕੇ ਉੱਤਰੀ ਕੋਲਕਾਤਾ ਵਿੱਚ ਸ਼ਿਆਮਬਾਜ਼ਾਰ 'ਫਾਈਵ-ਪੁਆਇੰਟ ਕਰਾਸਿੰਗ' ਦੇ ਕੁਝ ਹਿੱਸਿਆਂ ਤੱਕ ਲਾਗੂ ਕੀਤੀ ਗਈ ਹੈ। ਪਾਬੰਦੀ ਦੇ ਹੁਕਮਾਂ ਦੀ ਮਿਆਦ ਵਧਾਉਣ ਦਾ ਮਕਸਦ ਇਲਾਕੇ ਵਿਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣਾ ਅਤੇ ਅਮਨ-ਕਾਨੂੰਨ ਨੂੰ ਕਾਇਮ ਰੱਖਣਾ ਹੈ।

ਇਹ ਫੈਸਲਾ ਹਸਪਤਾਲ ਵਿਚ ਮਹਿਲਾ ਡਾਕਟਰ ਨਾਲ ਜਬਰ-ਜ਼ਨਾਹ ਅਤੇ ਕਤਲ ਦੀ ਘਟਨਾ ਦੇ ਮੱਦੇਨਜ਼ਰ ਲਿਆ ਗਿਆ ਹੈ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਭਾਰਤੀ ਨਿਆਂ ਸੰਹਿਤਾ (BNS) 2023 ਦੀ ਧਾਰਾ 223 ਤਹਿਤ ਸਜ਼ਾ ਦਿੱਤੀ ਜਾਵੇਗੀ।


author

Tanu

Content Editor

Related News