ਵਾਰਾਣਸੀ ''ਚ 359 ਦਿਨ ਲਾਗੂ ਰਹੀ ਧਾਰਾ 144 ਤੇ ਮੋਦੀ ਕਹਿੰਦੇ ਹਨ ਡਰਨ ਦੀ ਜ਼ਰੂਰਤ ਨਹੀਂ : ਪ੍ਰਿਅੰਕਾ

01/02/2020 7:19:22 PM

ਨਵੀਂ ਦਿੱਲੀ — ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵਾਰਾਣਸੀ 'ਚ 359 ਦਿਨਾਂ ਤਕ ਧਾਰਾ 144 ਲਾਗੂ ਕਰਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ। ਪ੍ਰਿਅੰਕਾ ਨੇ ਕਿਹਾ ਕਿ ਪੀ.ਐੱਮ. ਮੋਦੀ ਲੋਕਾਂ ਨੂੰ ਕਹਿੰਦੇ ਹਨ ਕਿ ਉਨ੍ਹਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਪਰ ਇਹ ਉਦੋਂ ਜਦੋਂ ਉਨ੍ਹਾਂ ਨੇ ਚੋਣ ਖੇਤਰ ਵਾਰਾਣਸੀ 'ਚ 365 ਦਿਨਾਂ ਵਿਚੋਂ 359 ਦਿਨ ਧਾਰਾ 144 ਲਾਗੂ ਸੀ। ਦੱਸ ਦਈਏ ਕਿ ਅਪਰਾਧ ਪ੍ਰਕਿਰਿਆ ਦੀ ਇਹ ਕੋਡ ਇਕ ਸਥਾਨ 'ਤੇ ਚਾਰ ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾਉਂਦੀ ਹੈ।
ਪ੍ਰਿਅੰਕਾ ਨੇ ਟਵੀਟਰ 'ਤੇ ਇਕ ਮੀਡੀਆ ਰਿਪੋਰਟ ਦਾ ਹਵਾਲਾ ਦਿੱਤਾ। ਇਸ ਰਿਪੋਰਟ 'ਚ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਸਾਲ 2019 ਦੇ 365 ਦਿਨਾਂ 'ਚੋਂ 359 ਦਿਨ ਵਾਰਾਣਸੀ 'ਚ ਧਾਰਾ 144 ਲਾਗੂ ਰਹੀ। ਕਾਂਗਰਸ ਨੇਤਾ ਨੇ ਆਪਣੇ ਟਵੀਟ 'ਚ ਕਿਹਾ, 'ਸਾਲ 2019 ਦੇ 365 ਦਿਨਾਂ 'ਚੋਂ 359 ਦਿਨ ਪ੍ਰਧਾਨ ਮੰਤਰੀ ਦੇ ਚੋਣ ਖੇਤਰ ਵਾਰਾਣਸੀ 'ਚ ਧਾਰਾ 144 ਲਾਗੂ ਰਹੀ ਅਤੇ ਪੀ.ਐੱਮ. ਕਹਿੰਦੇ ਹਨ ਕਿ ਲੋਕਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ?' ਪੀ.ਐੱਮ. ਮੋਦੀ ਆਪਣੀਆਂ ਰੈਲੀਆਂ 'ਚ ਲੋਕਾਂ ਨੂੰ ਇਹ ਕਹਿੰਦੇ ਆਏ ਹਨ ਕਿ ਸੀ.ਏ.ਏ. ਕਾਨੂੰਨ ਨਾਲ ਦੇਸ਼ਵਾਸੀਆਂ ਨੂੰ ਡਰਨ ਦੀ ਜ਼ਰੂਰਤ ਨਹੀ ਹੈ ਕਿਉਂਕਿ ਇਹ ਕਿਸੇ ਦੀ ਨਾਗਰਿਕਤਾ ਖੋਹਣ ਵਾਲਾ ਨਹੀਂ ਸਗੋਂ ਦੇਣ ਵਾਲਾ ਹੈ।
ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਪ੍ਰਿਅੰਕਾ ਲਗਾਤਾਰ ਪੀ.ਐੱਮ. 'ਤੇ ਹਮਲਾ ਬੋਲਦੀ ਆਈ ਹੈ। ਪਿਛਲੇ ਬੁੱਧਵਾਰ ਨੂੰ ਪ੍ਰਿਅੰਕਾ ਨੇ ਸੀ.ਏ.ਏ. ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਵਾਲੇ 14 ਸਾਲ ਦੀ ਬੱਚੀ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕਰਨ 'ਤੇ ਭਾਜਪਾ ਸਰਕਾਰ ਦੀ ਨਿੰਦਾ ਕੀਤੀ। ਪ੍ਰਿਅੰਕਾ ਨੇ ਕਿਹਾ ਕਿ ਸਰਕਾਰ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੜਕੀ ਦੀ ਮਾਂ ਨੂੰ ਘਰ ਜਾਣ ਦੇਵੇ। ਸੀ.ਏ.ਏ. ਖਿਲਾਫ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਸ ਨੇ ਐੱਨ.ਜੀ.ਓ. ਚਲਾਉਣ ਵਾਲੇ ਏਕਤਾ ਅਤੇ ਰਵੀ ਸ਼ੰਕਰ ਨੂੰ ਗ੍ਰਿਫਤਾਰ ਕੀਤਾ।


Inder Prajapati

Content Editor

Related News